ਆਦਮਪੁਰ, 13 ਜੂਨ (ਹਰਪ੍ਰੀਤ ਸਿੰਘ)-ਭਾਰਤ ਪ੍ਰੀਸ਼ਦ ਆਦਮਪੁਰ ਦੁਆਬਾ ਵੱਲੋਂ ਸਾਲ 2026- 2027 ਨਵੀ ਕਾਰਜਕਾਰਨੀ ਟੀਮ ਦਾ ਗਠਨ ਅਤੇ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਡਾ ਖੜ੍ਹਕ ਸਿੰਘ ਅਤੇ ਵਿਸ਼ੇਸ ਮਹਿਮਾਨ ਵਜੋਂ ਪੰਜਾਬ ਵੈਸਟ ਦੇ ਉਪ ਪ੍ਰਧਾਨ ਮਨੋਜ ਹਾਂਡਾ ਵੱਲੋਂ ਸ਼ਿਰਕਤ ਕੀਤੀ ਗਈ | ਸਮੂਹ ਮੈਬਰਾਂ ਵੱਲੋਂ ਸਰਵਸੰਮਤੀ ਨਾਲ ਰਜਿੰਦਰ ਪ੍ਰਧਾਨ ਨੂੰ ਸੰਸਥਾ ਦਾ ਨਵਾਂ ਪ੍ਰਧਾਨ, ਅਮਰੀਕ ਸਿੰਘ ਕਰਵਲ ਸੈਕਟਰੀ, ਰਕੇਸ਼ ਚੋਡਾ ਕੈਂਸੀਅਰ ਚੁਣਿਆ ਗਿਆ | ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਨਵ-ਨਿਯੁਕਤ ਪ੍ਰਧਾਨ ਰਜਿੰਦਰ ਪ੍ਰਸ਼ਾਦ ਨੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾ ਵੱਲੋਂ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਮੈਂ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗਾ | ਭਾਰਤ ਵਿਕਾਸ ਪ੍ਰੀਸ਼ਦ ਦੇ ਮੁੱਖ ਸਿਧਾਂਤਾਂ 'ਸੰਪਰਕ, ਸਹਿਯੋਗ, ਸੰਸਕਾਰ, ਸੇਵਾ ਅਤੇ ਸਮਰਪਣ' ਨੂੰ ਹਰ ਘਰ ਤੱਕ ਪਹੁੰਚਾਉਣਾ ਹੀ ਸਾਡਾ ਮੁੱਖ ਉਦੇਸ਼ ਹੋਵੇਗਾ ਅਤੇ ਆਦਮਪੁਰ ਇਲਾਕੇ ਵਿੱਚ ਸਮਾਜ ਭਲਾਈ ਦੇ ਕੰਮਾਂ, ਲੋੜਵੰਦਾਂ ਦੀ ਮਦਦ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਪ੍ਰੋਜੈਕਟ ਜਲਦ ਹੀ ਸ਼ੁਰੂ ਕੀਤੇ ਜਾਣਗੇ ਅਤੇ ਟੀਮ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਆਉਂਦੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ | ਇਸ ਮੌਕੇ ਇਲਾਕੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਜੋਗਿੰਦਰਪਾਲ, ਸੁਸ਼ਮਾ ਕੁਮਾਰੀ, ਵੀਨਾ ਚੋਡਾ, ਰੀਨਾ ਅਗਰਵਾਲ ਸਮੂਹ ਕੌਸਲਰ ਸਮੇਤ ਮੁੱਖ ਮਹਿਮਾਨਾਂ ਵੱਲੋਂ ਰਜਿੰਦਰ ਪ੍ਰਸ਼ਾਦ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਨਵੀਂ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ | ਮੀਟਿੰਗ ਵਿੱਚ ਪ੍ਰੀਸ਼ਦ ਦੇ ਵੱਡੀ ਗਿਣਤੀ ਵਿੱਚ ਮੈਂਬਰ ਜਿਨ੍ਹਾਂ ਵਿੱਚ ਦਵਿੰਦਰ ਬਜਾਜ ਜਨਰਲ ਸੈਕਟਰੀ,ਰਕੇਸ ਬੱਬਰ ਜ਼ਿਲ੍ਹਾਂ ਕੁਆਰਡੀਨੇਟਰ,ਅਰੁਣ ਸ਼ਰਮਾ ਜ਼ਿਲ੍ਹਾਂ ਕੁਆਰਡੀਨੇਟਰ ਦਿਹਾਤੀ, ਨੱਥੂ ਰਾਮ, ਜਸਪਾਲ ਸ੍ਰਮਾ, ਚਰਨਜੀਤ ਚੰਨਾ, ਰਾਕੇਸ਼ ਕੁਮਾਰ ਚੋਡਾ, ਸ਼ਾਮ ਸੁੰਦਰ ਸ਼ਰਮਾ, ਅਸ਼ੀਸ ਸ਼ਰਮਾ, ਰਜੀਵ ਸਿੰਘਲਾ, ਧਰਮਪਾਲ, ਵਿਜੇ ਕੁਮਾਰ ਸੈਣੀ, ਰਣਦੀਰ ਸਿੰਘ ਨੰਬੜਦਾਰ, ਰਵਿੰਦਰਪਾਲ ਪੁਰੰਗ, ਹਰਪਾਲ ਸ਼ਰਮਾ ਸਮੇਤ ਸ਼ਹਿਰ ਵਾਸੀ ਹਾਜ਼ਰ ਹੋਏ |