26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸ਼ੋ੍ਰਮਣੀ ਅਕਾਲੀ ਦਲ ਵਲੋਂ ਸੰਮਤੀ ਮੈਂਬਰ ਗੁਰਚਰਨ ਸਿੰਘ ਲਾਲੀ ਨਸੀਰਪੁਰ ਹਲਕਾ ਸ਼ਾਹਕੋਟ ਦੇ ਯੂਥ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 14-06-2026
ਲੋਹੀਆਂ ਖਾਸ, 13 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਸ਼ੋ੍ਰਮਣੀ ਅਕਾਲੀ ਦਲ ਵੱਲੋਂ ਆਪਣੇ ਹਰਿਆਵਲ ਦਸਤੇ ਨੂੰ ਹੋਰ ਮਜ਼ਬੂਤ ਕਰਨ ਲਈ 117 ਚੋਂ 84 ਵਿਧਾਨ ਸਭਾ ਹਲਕਿਆਂ ਅੰਦਰ ਯੂਥ ਅਕਾਲੀ ਦਲ ਦੇ ਹਲਕਾ ਪ੍ਰਧਾਨ ਥਾਪ ਦਿੱਤੇ ਗਏ ਹਨ | ਇਸ ਸਬੰਧੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਰਪ੍ਰਸਤੀ ਹੇਠ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਜਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹਲਕੇ ਦੇ ਨੌਜਵਾਨ ਤੇ ਗਤੀਸ਼ੀਲ ਆਗੂ ਗੁਰਚਰਨ ਸਿੰਘ ਲਾਲੀ ਨਸੀਰਪੁਰ ਮੈਂਬਰ ਬਲਾਕ ਸੰਮਤੀ ਲੋਹੀਆਂ ਖਾਸ ਨੂੰ ਪੂਰੇ ਹਲਕੇ ਸ਼ਾਹਕੋਟ ਦਾ ਯੂਥ ਪ੍ਰਧਾਨ ਥਾਪ ਦਿੱਤਾ ਹੈ | 'ਪੱਡਾ ਐਂਡ ਪੁਰਬਾ ਪਟਰੌਲ ਪੰਪ' ਅਤੇ 'ਨੂਰ ਗ੍ਰੈਂਡ ਪਲਾਜਾ ਮੱਖੂ-ਲੋਹੀਆਂ ਰੋਡ, ਪਿੰਡ ਵਾੜਾ ਜੋਧ ਸਿੰਘ ਦੇ ਐੱਮ.ਡੀ. ਗੁਰਚਰਨ ਸਿੰਘ ਲਾਲੀ ਨਸੀਰਪੁਰ ਦੀ ਪਾਰਟੀ ਵੱਲੋਂ ਕੀਤੀ ਇਸ ਨਿਯੁਕਤੀ 'ਤੇ ਉਨ੍ਹਾਂ ਦੇ ਪਿਤਾ ਸ. ਜਗੀਰ ਸਿੰਘ ਨਸੀਰਪੁਰ ਦੇ ਘਰ ਵਧਾਈਆਂ ਦਾ ਤਾਂਤਾ ਲੱਗਾ ਹੋਇਆ ਹੈ | ਹਲਕਾ ਪ੍ਰਧਾਨ ਗੁਰਚਰਨ ਸਿੰਘ ਲਾਲੀ ਨਸੀਰਪੁਰ ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਹੈ | ਵਧਾਈਆਂ ਦੇਣ ਵਾਲਿਆਂ 'ਚ ਹਲਕਾ ਸ਼ਾਹਕੋਟ ਦੇ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਸ਼ੋ੍ਰਮਣੀ ਅਕਾਲੀ ਦਲ ਲੋਹੀਆਂ ਦੇ ਸਰਕਲ ਪ੍ਰਧਾਨ ਕੁਲਵੰਤ ਸਿੰਘ ਮੁਰਾਜਵਾਲਾ ਸਾ. ਸਰਪੰਚ, ਮੀਤ ਪ੍ਰਧਾਨ ਜਥੇਦਾਰ ਗਿਆਨ ਸਿੰਘ ਜੱਕੋਪੁਰ, ਸਾ. ਚੇਅਰਮੈਨ ਬਾਵਾ ਸਿੰਘ, ਨੰਬਰਦਾਰ ਪਰਮਜੀਤ ਸਿੰਘ, ਸ਼ਹਿਰੀ ਪ੍ਰਧਾਨ ਕੁਲਵੰਤ ਰਾਏ ਸ਼ਰਮਾ, ਸਾ. ਪ੍ਰਧਾਨ ਜਥੇਦਾਰ ਗੁਰਨਾਮ ਸਿੰਘ ਖਾਲਸਾ, ਸੰਮਤੀ ਮੈਂਬਰ ਬਲਕਾਰ ਸਿੰਘ ਗਿੱਦੜ ਪਿੰਡੀ, ਸੰਮਤੀ ਮੈਂਬਰ ਸੂਬਾ ਸਿੰਘ ਚੱਕ ਚੇਲਾ, ਸੰਮਤੀ ਮੈਂਬਰ ਗੁਰਬਚਨ ਸਿੰਘ ਤਲਵੰਡੀ ਮਾਧੋ, ਕੇਵਲ ਸਿੰਘ ਜਮਸ਼ੇਰ, ਮਾ. ਜਸਵਿੰਦਰ ਸਿੰਘ ਨਸੀਰਪੁਰ, ਤੇਗਾ ਸਿੰਘ ਨੱਲ੍ਹ, ਲਖਵੀਰ ਸਿੰਘ ਨੱਲ੍ਹ, ਬਾਬਾ ਬਲਵੀਰ ਸਿੰਘ, ਜਰਨੈਲ ਸਿੰਘ ਗਿੱਦੜ ਪਿੰਡੀ, ਰਣਜੋਧ ਸਿੰਘ, ਯੂਥ ਆਗੂ ਪਵਿੱਤਰਪਾਲ ਸਿੰਘ ਖਾਲਸਾ, ਨਿਰਵੈਰ ਸਿੰਘ ਰਾਦਾ, ਠੇਕੇਦਾਰ ਹਨੀ, ਯੂਥ ਆਗੂ ਵਿਸ਼ਾਲ ਸ਼ਰਮਾ, ਸੰਦੀਪ ਸਿੰਘ, ਤਰਸੇਮ ਸਿੰਘ ਕਾਰ ਬਜ਼ਾਰ ਵਾਲੇ, ਤਜਿੰਦਰਪਾਲ ਸਿੰਘ ਤੇਜੀ, ਹਰਪ੍ਰੀਤ ਡੁਮਾਣਾ, ਅਮਰਿੰਦਰ ਸਿੰਘ ਕੰਗ, ਬਲਵੀਰ ਸਿੰਘ ਬਬਰਾਹ, ਚਰਨਜੀਤ ਸਿੰਘ ਚੰਨੀ, ਚਮਨ ਲਾਲ ਡੁਮਾਣਾ, ਗੁਰਮੇਲ ਲੱਡਾ, ਜੀਤ ਸਿੰਘ ਜੀਤਾ, ਵਿਸ਼ਾਲਦੀਪ ਸ਼ਾਲੂ, ਜਸਵਿੰਦਰ ਮਿੰਟੂ ਧਾਰੀਵਾਲ ਸਮੇਤ ਹੋਰ ਵਰਕਰ ਵੀ ਸ਼ਾਮਲ ਸਨ |

ਪਿਛਲੀ ਖ਼ਬਰ ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ, ਪਰਿਵਾਰ ਨੇ ਇਨਸਾਫ਼ ਦੀ ਕੀਤੀ ਮੰਗ <br/> ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਆਦਮਪੁਰ ਦੀ ਨਵੀਂ ਟੀਮ ਦਾ ਗਠਨ; ਰਜਿੰਦਰ ਪ੍ਰਸਾਦ ਬਣੇ ਪ੍ਰਧਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।