26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਨੌਜਵਾਨ ਗੁਰਵਿੰਦਰ ਸਿੰਘ ਬਿੱਲਾ ਦੀ ਵਿਦੇਸ਼ 'ਚ ਹੋਈ ਮੌਤ ਉਪਰੰਤ ਫਿਲੌਰ ਦੇ ਪਿੰਡ ਪਾਲ ਕਦੀਮ 'ਚ ਕੀਤਾ ਸਸਕਾਰ <br/>

ਪਿੰਡ ਪਾਲ ਕਦੀਮ 'ਚ ਨੌੌਜਵਾਨ ਗੁਰਵਿੰਦਰ ਸਿੰੰਘ ਬਿੱਲਾ ਦੀ ਵਿਦੇਸ਼ੋਂ ਆਈ ਮਿ੍ਤਕ ਦੇਹ 'ਤੇ ਵਿਰਲਾਪ ਕਰਦੇ ਹੋਏ ਸਾਕ ਸੰਬੰਧੀ ਅਤੇ ਪਰਿਵਾਰਕ ਮੈਂਬਰ | ਤਸਵੀਰ-ਸਤਿੰਦਰ ਸ਼ਰਮਾ | <br/> 15-06-2026
ਫਿਲੌਰ, 14 ਜੂਨ (ਸਤਿੰਦਰ ਸ਼ਰਮਾ)-ਨੇੜਲੇ ਪਿੰਡ ਪਾਲ ਕਦੀਮ ਦਾ ਨੌਜਵਾਨ ਗੁਰਵਿੰਦਰ ਸਿੰਘ ਬਿੱਲਾ ਪੁੱਤਰ ਬਲਜੀਤ ਸਿੰਘ ਰੋਜ਼ੀ ਰੋਟੀ ਲਈ ਤਕਰੀਬਨ 7 ਸਾਲ ਪਹਿਲਾਂ ਵਿਦੇਸ਼ ਗਿਆ ਸੀ, ਤਕਰੀਬਨ 17 ਦਿਨ ਪਹਿਲਾਂ ਇਕ ਦੁਰਘਟਨਾ 'ਚ ਉਸ ਦੀ ਮੌਤ ਹੋ ਗਈ ਅਤੇ ਉਸ ਦੀ ਮਿ੍ਤਕ ਦੇਹ ਉਸ ਦੇ ਪਿੰਡ ਪਾਲ ਕਦੀਮ (ਫਿਲੌਰ) ਵਿਖੇ ਲਿਆਂਦੀ ਗਈ | ਗੁਰਵਿੰਦਰ ਸਿੰਘ ਬਿੱਲਾ ਦੀ ਬੇਵਕਤ ਮੌਤ ਨਾਲ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ | ਸਸਕਾਰ ਮੌਕੇ ਪਰਿਵਾਰਕ ਮੈਂਬਰ ਅਤੇ ਸੱਜਣ ਮਿੱਤਰ ਧਾਹਾਂ ਮਾਰ ਰਹੇ ਸਨ, ਉਨ੍ਹਾਂ ਦੀ ਵੇਦਨਾ ਦੇਖੀ ਅਤੇ ਸਹੀ ਨਹੀਂ ਸੀ ਜਾ ਰਹੀ ਅਤੇ ਹਰ ਅੱਖ ਨਮ ਸੀ | ਰੋਜ਼ੀ ਰੋਟੀ ਲਈ ਵਿਦੇਸ਼ ਭੇਜਿਆ ਕਾਲਜੇ ਦਾ ਟੁਕੜਾ ਇਕ ਕੋਫ਼ਿਨ 'ਚ ਪੈਕ ਹੋ ਕੇ ਵਾਪਿਸ ਆਪਣੇ ਘਰ ਆ ਗਿਆ ਸੀ | ਦਰਦ ਦੀ ਇੰਤਹਾ ਸੀ, ਚੰਦਰੇ ਨੋਟਾਂ ਲਈ ਵਿਦੇਸ਼ ਭੇਜਿਆ ਕੜੀ ਵਰਗਾ ਪੁੱਤ ਸਦਾ ਲਈ ਜਹਾਨੋਂ ਚਲਾ ਗਿਆ, ਹਾਏ ਰੱਬਾ! ਮਾਪਿਆਂ ਦੀਆਂ ਸੱਧਰਾਂ ਅਤੇ ਮਮਤਾ 'ਤੇ ਇਹ ਜ਼ੁਲਮ ਕਿਉਂ? ਬਿੱਲਾ ਦੀ ਅੰਤਿਮ ਯਾਤਰਾ 'ਚ ਸਾਕ ਸੰਬੰਧੀਆਂ ਸਮੇਤ ਸੈਂਕੜੇ ਲੋਕਾਂ ਨੇ ਸ਼ਿਰਕਤ ਕੀਤੀ | ਇਲਾਕੇ ਦੀਆਂ ਅਹਿਮ ਸਖਸ਼ੀਅਤਾਂ ਨੇ ਪਰਿਵਾਰਿਕ ਮੈਂਬਰਾਂ ਨਾਲ ਹਮਦਰਦੀ ਅਤੇ ਅਥਾਹ ਦੁੱਖ ਦਾ ਪ੍ਰਗਟਾਵਾ ਕੀਤਾ | ਹੋਰਨਾਂ ਤੋਂ ਇਲਾਵਾ ਇਸ ਮੌਕੇ ਸੱਤਪਾਲ ਤੂਰ, ਸੁਖਵਿੰਦਰ ਸਿੰਘ ਨੰਬਰਦਾਰ, ਗੁਰਦੀਪ ਸਿੰਘ ਸਹੋਤਾ, ਅਜੈ ਸਿੰਘ ਨਾਗੀ ਅਤੇ ਅਨੇਕਾਂ ਸਾਕ ਸੰਬੰਧੀ ਹਾਜ਼ਰ ਸਨ |

ਪਿਛਲੀ ਖ਼ਬਰ ਮਿ੍ਤਕ ਕਮਲਜੀਤ ਸਿੰਘ ਮਾਮਲੇ 'ਚ ਇਨਸਾਫ਼ ਨਾ ਮਿਲਣ 'ਤੇ ਅੱਜ ਸੜਕ ਜਾਮ, ਪਰਿਵਾਰ ਤੇ ਜਥੇਬੰਦੀਆਂ ਵਲੋਂ ਅਣਮਿੱਥੇ ਸਮੇਂ ਲਈ... ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮਹੀਨਾਵਾਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।