22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਦੀ ਮੌਤ

ਅਜੀਤ ਡੈਸਕ 18-06-2026
ਮਲਸੀਆਂ/ਸ਼ਾਹਕੋਟ, 17 ਜੂਨ (ਸੁਖਦੀਪ ਸਿੰਘ)–ਮਲਸੀਆਂ ਨਜ਼ਦੀਕ ਕੌਮੀ ਮਾਰਗ ’ਤੇ ਰੇਲਵੇ ਕਰਾਸਿੰਗ ਫਲਾਈਓਵਰ ਨੇੜੇ ਰਾਤ ਸਮੇ ਇੱਕ ਕਾਰ ਦੀ ਟੱਕਰ ਨਾਲ ਸਾਈਕਲ ਸਵਾਰ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੈਲੀਨੋ ਕਾਰ (ਪੀ.ਬੀ.-01-ਜੀ-1006) ਰਾਤ ਕਰੀਬ 9 ਵਜੇ ਸ਼ਾਹਕੋਟ ਤੋਂ ਮਲਸੀਆਂ ਵੱਲ ਜਾ ਰਹੀ ਸੀ, ਜਿਸ ਨੂੰ ਪਰਮਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਕੋਟਲਾ ਸੂਰਜ ਮੱਲ (ਸ਼ਾਹਕੋਟ) ਚਲਾ ਰਿਹਾ ਸੀ। ਜਦੋਂ ਕਾਰ ਸ਼ਾਹਕੋਟ-ਮਲਸੀਆਂ ਰੇਲਵੇ ਕਰਾਸਿੰਗ ਫਲਾਈਓਵਰ ਨੇੜੇ ਪਹੁੰਚੀ ਤਾਂ ਇੱਕ ਸਾਈਕਲ ਸਵਾਰ ਪ੍ਰਵਾਸੀ ਮਜ਼ਦੂਰ ਸੜਕ ’ਤੇ ਆ ਗਿਆ। ਤੇਜ਼ ਰਫ਼ਤਾਰ ਕਾਰ ਦੀ ਟੱਕਰ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਚਾਲਕ ਆਪਣੀ ਕਾਰ ਮੌਕੇ ’ਤੇ ਛੱਡ ਕੇ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਕਬਜ਼ੇ ਚ ਲੈ ਕੇ ਪਛਾਣ ਲਈ ਸਿਵਲ ਹਸਪਤਾਲ ਨਕੋਦਰ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਉਨ੍ਹਾਂ ਦੱਸਿਆ ਕਿ ਹਾਦਸਾਗ੍ਰਸਤ ਕਾਰ ਤੇ ਸਾਈਕਲ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕ ਦੀ ਪਛਾਣ ਹੋਣ ਉਪਰੰਤ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਪਿਛਲੀ ਖ਼ਬਰ ਅਦਾਲਤ ’ਚ ਜਾਅਲੀ ਦਸਤਾਵੇਜ਼ ਪੇਸ਼ ਕਰਨ ਦੇ ਦੋਸ਼ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਅਗਲੀ ਖ਼ਬਰ ਹਰੀਪੁਰ ਵਿਖੇ ਹਜ਼ਰਤ ਬਾਬਾ ਸ਼ਾਹ ਕਮਾਲ ਦਾ ਸਾਲਾਨਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।