03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਲੋਹੀਆਂ ’ਚ 6 ਰੋਜ਼ਾ ‘ਯੋਗ ਰਾਹੀਂ ਰੋਗ ਨਿਵਾਰਨ ਕੈਂਪ’ ਆਰੰਭ

ਅਜੀਤ ਡੈਸਕ 20-06-2026
ਲੋਹੀਆਂ ਖਾਸ, 19 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-‘ਅਨਮੋਲ ਯੋਗ ਸੰਸਥਾ (ਰਜ਼ਿ:) ਲੋਹੀਆਂ ਖਾਸ ਅਤੇ ਮਹਿਲਾ ਪਤੰਜਲੀ ਯੋਗ ਸੰਸਥਾ ਲੋਹੀਆਂ ਖਾਸ ਵਲੋਂ ਜੰਝ ਘਰ ਲੋਹੀਆਂ ਖਾਸ ਦੇ ਵਿਹੜੇ ਵਿਚ ‘ਯੋਗ ਰਾਹੀਂ ਰੋਗ ਨਿਵਾਰਨ ਕੈਂਪ’ ਆਰੰਭ ਹੋ ਗਿਆ ਹੈ| ਪ੍ਰਸਿੱਧ ਯੋਗ ਅਚਾਰੀਆ ਮਾ: ਧਰਮਪਾਲ ਜੀ ਦੀ ਅਗਵਾਈ ਹੇਠ 16 ਜੂਨ ਤੋਂ 21 ਜੂਨ ਤੱਕ ਰੋਜ਼ਾਨਾ ਸਵੇਰੇ 5 ਵਜੇ ਤੋਂ 6:30 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਦਾ ਸ਼ੁੱਭ ਆਰੰਭ ਪ੍ਰਾਚੀਨ ਸ਼ਿਵ ਮੰਦਿਰ ਦੇ ਪੰਡਿਤ ਪਾਰਸ ਜੀ ਵੱਲੋਂ ਜਾਪ ਕਰਦੇ ਹੋਏ ਜਯੋਤੀ ਜਗਾ ਕੇ ਕੀਤਾ ਗਿਆ| ਵਿਸ਼ੇਸ਼ ਮਹਿਮਾਨਾਂ ਵਿੱਚ ਵਾਰਡ ਨੰ: 6 ਤੋਂ ਜੇਤੂ ਰਹੇ ਕੌਂਸਲਰ ਮੱਖਣ ਸਿੰਘ ਠੇਕੇਦਾਰ, ਆਪ ਲੋਹੀਆਂ ਦੇ ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਸ਼੍ਰੀ ਸ਼ਤੀਸ਼ ਖੇੜਾ ਅਤੇ ਮੈਡਮ ਭਾਰਤੀ ਖੇੜਾ ਨੇ ਵੀ ਜਯੋਤੀ ਜਗਾ ਯੋਗਦਾਨ ਦਿੰਦਿਆਂ ਆਪਣੇ ਫਰਜ਼ ਨਿਭਾਏ| ਪ੍ਰਸਿੱਧ ਯੋਗ ਅਚਾਰੀਆ ਮਾ: ਧਰਮਪਾਲ ਜੀ ਵੱਲੋਂ ਰਿਕਾਰਡ ਹਾਜਰੀ 94 ਯੋਗ ਸਾਧਕਾਂ ਨੂੰ ਯੋਗ ਕਰਵਾਉਂਦੇ ਹੋਏ ਯੋਗ ਦੇ ਪ੍ਰਣਾਜਾਮ ਅਤੇ ਕਪਾਲਭਾਪੀ ਕਰਵਾਉਂਦੇ ਹੋਏ ਇਨ੍ਹਾਂ ਦੇ ਸਹੀ ਅਰਥ ਸਮਝਾਉਂਦੇ ਹੋਏ ਕਿਹਾ ਕਿ ‘ਸਭ ਰੋਗਾਂ ਦੀ ਇੱਕ ਦਵਾ, ਅੰਦਰ ਪੇਟ ਬਾਹਰ ਹਵਾ’| ਉਨ੍ਹਾਂ ਪਹਿਲੇ ਦਿਨ ਪੈਰਾਂ ਤੋਂ ਲੈ ਕੇ ਸਿਰ ਤੱਕ ਸਾਰੀਆਂ ਸੂਖਮ ਯੋਗ ਕਰਿਆਵਾਂ ਕਰਵਾ ਕੇ ਯੋਗ ਸਾਧਕਾਂ ਨੂੰ ਪਹਿਲੇ ਦਿਨ ਦਾ ਯੋਗ ਮੰਤਰ ਦਿੱਤਾ| ਉਨ੍ਹਾਂ ਕਿਹਾ ਕਿ ਇਸ ਕੈਂਪ ਦੇ ਦਿਨਾਂ ਦੌਰਾਨ ਹੀ 21 ਜੂਨ ਨੂੰ 12ਵਾਂ ਵਿਸ਼ਵ ਯੋਗ ਦਿਵਸ ਆਏਗਾ ਜਿਸ ਨੂੰ ਸਾਰੇ ਯੋਗ ਸਾਧਕ ਅਤੇ ਸਾਡੇ ਮੁੱਖ ਮਹਿਮਾਨ ਜੇਤੂ ਕੌਂਸਲਰ ਸਾਂਝੇ ਰੂਪ ਵਿੱਚ ਮਨਾਉਣਗੇ| ਇਸ ਮੌਕੇ ਸੰਸਥਾ ਦੇ ਪ੍ਰਧਾਨ ਡਾ. ਵਰਿੰਦਰ ਸ਼ਰਮਾ, ਪਤੰਜਲੀ ਪ੍ਰਧਾਨ ਮੈਡਮ ਭਾਰਤੀ ਖੇੜਾ, ਸਕੱਤਰ ਅਤੇ ਟਰੇਨਰ ਮੈਡਮ ਇੰਦੂ ਛਾਬੜਾ, ਟਰੇਨਰ ਸੁਖਵਿੰਦਰ ਕੁਮਾਰ ਐੱਮ.ਏ. ਯੋਗ, ਪ੍ਰਸ਼ੋਤਮ ਲਾਲ ਗੁਪਤਾ, ਮਾ. ਰਵੀ ਸ਼ੰਕਰ, ਸ਼ਤੀਸ਼ ਖੇੜਾ, ਡਾ. ਜਗਤਾਰ ਸਿੰਘ ਚੰਦੀ, ਬਿੱਕਰ ਸਿੰਘ ਸ਼ਤਾਬਗੜ੍ਹ, ਸੁਖਵਿੰਦਰ ਸਿੰਘ, ਸੰਦੀਪ ਸ਼ਰਮਾ, ਡਾ. ਜਸਵੰਤ ਸਿੰਘ ਚੰਦੀ, ਹਰਮਨ ਸਿੰਘ ਚੰਦੀ, ਰਿੰਕੂ, ਮਾ. ਸ਼ੁਭਾਸ਼ ਬਹਿਲ, ਅਮਰਜੀਤ ਸਿੰਘ ਖੋਸਾ, ਕਰਮਜੀਤ ਸਿੰਘ, ਰਾਜ ਕੁਮਾਰ, ਪੰਮਾ, ਸੰਜੇ ਕੁਮਾਰ, ਅਮਰਜੀਤ ਕੌਰ, ਦਲਜੀਤ ਕੌਰ, ਸ਼ਾਲੂ ਛਾਬੜਾ, ਮਨੀ ਖੇੜਾ, ਪਰਮਜੀਤ ਕੌਰ, ਜਸਵੀਰ ਕੌਰ, ਗਗਨਪ੍ਰੀਤ ਕੌਰ, ਰਮਨਦੀਪ ਕੌਰ, ਸੁਮਨ ਸ਼ਰਮਾ, ਆਸ਼ਾ ਰਾਣੀ, ਕੁਲਵਿੰਦਰ ਕੌਰ, ਹਰਜੀਤ ਕੌਰ, ਮਨਿੰਦਰ ਕੌਰ ਸਮੇਤ ਹੋਰ ਯੋਗ ਸਾਧਕ ਵੀ ਹਾਜਰ ਸਨ|
ਪਿਛਲੀ ਖ਼ਬਰ ਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥਬੰਦੀਆਂ ਵਲੋਂ ਐੱਸ .ਡੀ. ਐੱਮ.ਦਫਤਰ ਨਕੋਦਰ ਵਿੱਚ ਜ਼ਬਰਦਸਤ ਪ੍ਰਦਰਸ਼ਨ ਅਗਲੀ ਖ਼ਬਰ ਕੋਟਲਾ ਸੂਰਜ ਮੱਲ ਵਿਖੇ ਸ਼ਹੀਦੀ ਗੁਰਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।