03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਕਸਬਾ ਅੱਪਰਾ ‘ਚ ਕੀਤੀ ‘ਵਪਾਰੀ ਮਿਲਣੀ’

ਅਜੀਤ ਡੈਸਕ 20-06-2026
ਅੱਪਰਾ, 19 ਜੂਨ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਪੰਜਾਬ ਵੱਲੋਂ ਕਸਬਾ ਅੱਪਰਾ ਵਿਖੇ ਕਸਬੇ ਦੇ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਲੋਕਾਂ ਦੇ ਨਾਲ ‘ਵਪਾਰੀ ਮਿਲਣੀ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਹਲਕਾ ਇੰਚਾਰਜ ਵਿਧਾਨ ਸਭਾ ਹਲਕਾ ਫਿਲੌਰ ਹਰਜੋਤ ਕੌਰ ਲੋਹਟੀਆ, ਐਸ. ਡੀ. ਐਮ. ਫਿਲੌਰ ਦੀਪਕ ਭਾਟੀਆ, ਡੀ. ਐਸ. ਪੀ. ਭਰਤ ਮਸੀਹ, ਬੀ.ਡੀ.ਪੀ.ਓ. ਫਿਲੌਰ ਰਾਮਪਾਲ ਸਿੰਘ, ਐਕਸੀਅਨ ਪਾਵਰ ਕਾਮ ਰਾਜ ਕੁਮਾਰ, ਖੇਤੀਬਾੜੀ ਅਫ਼ਸਰ ਲਖਵੀਰ ਸਿੰਘ, ਜੀ.ਐਸ. ਟੀ. ਇੰਸਪੈਕਟਰ ਰਾਜ ਕੁਮਾਰ, ਡਾ. ਮਮਤਾ ਗੌਤਮ ਸਿਹਤ ਵਿਭਾਗ, ਨਿਤਿਨ ਕੁਮਾਰ ਕਿਰਤ ਵਿਭਾਗ ਅਤੇ ਰਾਕੇਸ਼ ਕੁਮਾਰ ਮਾਈਨਿੰਗ ਵਿਭਾਗ ਅਧਿਕਾਰੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਹਾਜ਼ਰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਆਪ ਆਗੂਆਂ ਨੇ ਕਸਬਾ ਅੱਪਰਾ ਅਤੇ ਆਸ ਪਾਸ ਦੇ ਲੋਕਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਬਰੀਕੀ ਨਾਲ ਸੁਣਿਆ ਅਤੇ ਲਿਖਤੀ ਸ਼ਿਕਾਇਤਾਂ ਵੀ ਪ੍ਰਾਪਤ ਕੀਤੀਆਂ। ਮੌਕੇ ਤੇ ਹਾਜ਼ਰ ਸੰਬੰਧਤ ਅਧਿਕਾਰੀਆਂ ਨੇ ਆਈਆਂ ਹੋਈਆਂ ਸ਼ਿਕਾਇਤਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ। ਮੁੱਖ ਤੌਰ ਤੇ ਕਸਬਾ ਅੱਪਰਾ ਦੇ ਲੋਕਾਂ ਅਤੇ ਦੁਕਾਨਦਾਰਾਂ ਨੇ ਸੀ.ਐਚ.ਸੀ ਅੱਪਰਾ ਵਿਖੇ ਆ ਰਹੀਆਂ ਪਰੇਸ਼ਾਨੀਆਂ ਵਿਸ਼ੇਸ਼ ਕਰਕੇ ਓਟ ਕੇਂਦਰ ਵਿੱਚ ਨਸ਼ਾ ਛਡਾਊ ਗੋਲੀਆਂ ਲੈਣ ਵਾਲੇ ਮਰੀਜ਼ਾਂ ਦੇ ਕਾਰਨ ਹੋਰ ਮਰੀਜ਼ਾਂ ਨੂੰ ਅਤੇ ਮਹੱਲਾ ਵਾਸੀਆਂ ਨੂੰ ਆ ਰਹੀਆਂ ਔਕੜਾਂ ਅਤੇ ਸੀ. ਐਚ.ਸੀ. ‘ਚ ਬੀਤੇ ਕਈ ਦਹਾਕਿਆਂ ਤੋਂ ਚੱਲ ਰਹੀਆਂ 24 ਘੰਟੇ ਸਿਹਤ ਸੇਵਾਵਾਂ ਨੂੰ ਮੌਜੂਦਾ ਸਰਕਾਰ ਵਲੋਂ ਬੰਦ ਕਰਕੇ ਸਿਰਫ 8 ਘੰਟੇ ਕਰ ਦੇਣ ਕਾਰਨ ਇਲਾਕੇ ਦੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀ ਬਾਰੇ ਆਪ ਆਗੂਆਂ ਅਤੇ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ। ਇਸ ਤੋਂ ਇਲਾਵਾ ਕਸਬਾ ਅੱਪਰਾ ਦੇ ਬਾਜ਼ਾਰਾਂ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿਛਲੇ ਕਈ ਦਹਾਕਿਆਂ ਤੋਂ ਆ ਰਹੀ ਔਕੜ ਬਾਰੇ ਵੀ ਜਾਣੂੰ ਕਰਵਾਇਆ ਗਿਆ। ਇਸ ਮੌਕੇ ਬੋਲਦਿਆਂ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਨੇ ਵਪਾਰੀਆਂ ਅਤੇ ਆਮ ਲੋਕਾਂ ਨੂੰ ਭਰੋਸਾ ਦਵਾਇਆ ਕਿ ਸੀਐਚਸੀ ਨਾਲ ਸੰਬੰਧਿਤ ਸਾਰੀਆਂ ਸ਼ਿਕਾਇਤਾਂ ਅਤੇ ਸੀਵਰੇਜ ਦੀ ਸਮੱਸਿਆ ਦਾ ਜਲਦ ਹੀ ਹੱਲ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੂੰ ਦਰਪੇਸ਼ ਹੋਰ ਸ਼ਿਕਾਇਤਾਂ ਦਾ ਵੀ ਜਲਦ ਹੀ ਨਿਪਟਾਰਾ ਕਰ ਦਿੱਤਾ ਜਾਵੇਗਾ। ਪਲਵਿੰਦਰ ਸਿੰਘ ਨੌਰਾ ਚੇਅਰਮੈਨ ਪੰਜਾਬ ਸਟੇਟ ਟਰੇਡਰਸ ਕਮਿਸ਼ਨ ਹਲਕਾ ਫਿਲੌਰ ਨੇ ਸਟੇਜ ਕੁਆਡੀਨੇਟਰ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਗੁਰਵਿੰਦਰ ਸਿੰਘ ਨੌਰਾ, ਸੁਖਦੀਪ ਅੱਪਰਾ, ਰੋਸ਼ਨ ਲਾਲ ਰੋਸ਼ੀ ਚੇਅਰਮੈਨ ਮਾਰਕੀਟ ਕਮੇਟੀ ਫਿਲੋਰ,ਜਤਿੰਦਰ ਕਾਲਾ ਵਾਈਸ ਪ੍ਰਧਾਨ ਜ਼ਿਲ੍ਹਾ ਜਲੰਧਰ (ਦਿਹਾਤੀ), ਅਸ਼ੀਸ਼ ਕੁਮਾਰ ਬਸੰਦਰਾਏ, ਹਰਿੰਦਰ ਸਿੰਘ ਸੈਣੀ, ਰਸ਼ਪਾਲ ਸਿੰਘ, ਪੰਕਜ ਉੱਪਲ ਮੋਬਾਈਲ ਐਸੋਸੀਏਸ਼ਨ ਅੱਪਰਾ, ਦੀਪਕ ਭੰਗੂ, ਜਤਿੰਦਰ ਕੁਮਾਰ ਰਿੰਕੂ ਸਟੂਡੀਓ, ਗੌਤਮ ਮਰਵਾਹਾ, ਅੱਪੂ ਖੋਸਲਾ, ਸੁਰਿੰਦਰ ਸਿੰਘ ਛਿੰਦਾ ਆੜਤੀਆ, ਸੋਡੀ ਭਾਰਦਵਾਜ, ਗੋਲਡੀ ਦਾਦਰਾ, ਸੋਨੂ ਬਾਵਾ, ਬਲਵੀਰ ਛੋਕਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਭੱਚੂ, ਗੁਰਦੀਪ ਸਿੰਘ ਕਾਲਾ ਲਵਲੀ, ਕਮਲੇਸ਼ ਕੁਮਾਰ ਕੇਸ਼ੀ ਕੋਆਰਡੀਨੇਟਰ ਐਸ.ਸੀ. ਵਿੰਗ, ਦਲਜੀਤ ਸਿੰਘ ਕਿਸਾਨ ਵਿੰਗ, ਮਨਜੀਤ ਪੁਆਰੀ ਬਲਾਕ ਪ੍ਰਧਾਨ, ਹਰਦੀਪ ਸਿੰਘ ਗੁਲਾਟੀ, ਸੋਨਾ ਅੱਪਰਾ ਸੋਨਾ ਮੋਟਰਸ, ਭਿੰਦਰਪਾਲ ਸਿੰਘ ਰੈਂਪੀ ਪੀ.ਸੀ.ਓ. ਅਤੇ ਹੋਰ ਵੀ ਵਪਾਰੀ, ਦੁਕਾਨਦਾਰ ਅਤੇ ਮੋਹਤਵਰ ਸੱਜਣ ਹਾਜ਼ਰ ਸਨ।
ਪਿਛਲੀ ਖ਼ਬਰ ਹਲਕੇ ਦੇ ਸਰਵਪੱਖੀ ਵਿਕਾਸ ਲਈ ਸਰਕਾਰ ਵਚਨਬੱਧ, ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ-ਪਵਨ ਟੀਨੂੰ ਅਗਲੀ ਖ਼ਬਰ ਾਂਝਾ ਅਧਿਆਪਕ ਮੋਰਚਾ ਤੇ ਸਮੂਹ ਅਧਿਆਪਕ ਜਥਬੰਦੀਆਂ ਵਲੋਂ ਐੱਸ .ਡੀ. ਐੱਮ.ਦਫਤਰ ਨਕੋਦਰ ਵਿੱਚ ਜ਼ਬਰਦਸਤ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।