04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਰਵਿੰਦਰ ਸਿੰਘ ਰਿੰਕੂ ਨੂੰ ਸੌਂਪੀ ਯੂਥ ਅਕਾਲੀ ਸ਼ਹਿਰੀ ਪ੍ਰਧਾਨ ਦੀ ਜ਼ਿੰਮੇਵਾਰੀ

ਅਜੀਤ ਡੈਸਕ 27-06-2026
ਕਰਤਾਰਪੁਰ, 26 ਜੂਨ (ਜਨਕ ਰਾਜ ਗਿੱਲ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਚਿੱਤਰ ਸਿੰਘ ਕੋਹਾੜ ਅਤੇ ਹਲਕਾ ਇੰਚਾਰਜ ਕਰਤਾਰਪੁਰ ਮਹਿੰਦਰ ਸਿੰਘ ਕੇ ਪੀ ਵਲੋਂ ਵਿਸ਼ੇਸ਼ ਮੀਟਿੰਗ ਕਰਤਾਰਪੁਰ ਸ਼ਹਿਰ ਵਿਖੇ ਕਰਦੇ ਹੋਏ ਆਗਾਮੀ ਵਿਧਾਨ ਸਭਾ ਚੋਣਾਂ ਲਈ ਵਿਚਾਰ ਵਟਾਂਦਰਾ ਖੇਤਰ ਦੇ ਅਕਾਲੀ ਵਰਕਰਾਂ ਦੇ ਨਾਲ ਕੀਤੀਆਂ ਅਤੇ ਮੌਜੂਦਾ ਸਮੇਂ ਅੰਦਰ ਪਾਰਟੀ ਨੂੰ ਮਜਬੂਤ ਕਰਦੇ ਹੋਏ ਪਾਰਟੀ ਦੇ ਸਰਗਰਮ ਆਗੂ ਹਰਵਿੰਦਰ ਸਿੰਘ ਰਿੰਕੂ ਨੂੰ ਯੂਥ ਅਕਾਲੀ ਦਲ ਸਰਕਲ ਸ਼ਹਿਰੀ ਦੀ ਜਿੰੰਮੇਵਾਰੀ ਸੌਂਪਦੇ ਹੋਏ ਕਰਤਾਰਪੁਰ ਤੋਂ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਾ ਸ਼ਹਿਰੀ ਪ੍ਰਧਾਨ ਥਾਪਿਆ ।ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਅਤੇ ਮੀਟਿੰਗ ’ਚ ਮੌਜੂਦ ਵਰਕਰਾਂ ਸਮੇਤ ਹਾਈ ਕਮਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੱਥੇਦਾਰ ਰਣਜੀਤ ਸਿੰਘ ਕਾਹਲੋਂ, ਸੀਨੀਅਰ ਅਕਾਲੀ ਆਗੂ ਗੁਰਨੇਕ ਸਿੰਘ ਢਿੱਲੋਂ ਦਾ ਧੰਨਵਾਦ ਕਰਦਿਆਂ ਪ੍ਰਧਾਨ ਹਰਵਿੰਦਰ ਸਿੰਘ ਰਿੰਕੂ ਨੇ ਭਰੋਸਾ ਜਤਾਇਆ ਕਿ ਪਾਰਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤੰਨਦੇਹਿ ਨਾਲ ਨਿਭਾਉਦੇ ਹੋਏ ਨੌਜਵਾਨ ਵਰਗ ਨੂੰ ਨਾਲ ਲੈ ਕੇ ਵਿਧਾਨ ਸਭਾ ਚੋਣਾਂ ਦੇ ਨਾਲ ਖੇਤਰ ’ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਹੋਰ ਮਜਬੂਤੀ ਲਈ ਯਤਨਸ਼ੀਲ ਹੋਣਗੇ ਅਤੇ ਪਾਰਟੀ ਦੀਆਂ ਗਤੀਵਿਦਿਆਂ ’ਚ ਮੁਹਰੀ ਕਤਾਰ ’ਚ ਖੜ ਪਾਰਟੀ ਪ੍ਰਤੀ ਆਪਣਾ ਫਰਜ਼ ਅਦਾ ਕਰਨਗੇ ।ਇਸ ਮੌਕੇ ਗੁਰਦੇਵ ਸਿੰਘ ਮਾਹਲ,ਜਿਲਾ ਮੀਤ ਪ੍ਰਧਾਨ ਸੇਵਾ ਸਿੰਘ,ਮਨਜੀਤ ਸਿੰਘ ਸ਼ਹਿਰੀ ਪ੍ਰਧਾਨ, ਸਰਕਲ ਪ੍ਰਧਾਨ ਸਰਦੂਲ ਸਿੰਘ ਬੂਟਾ,ਸੀਨੀਅਰ ਅਕਾਲੀ ਆਗੂ ਨਵਨੀਤ ਸਿੰਘ ਛੀਨਾ, ਸੁੱਚਾ ਸਿੰਘ ਭੁੱਲਰ, ਕੁਲਵਿੰਦਰ ਸਿੰਘ ਲੁੱਡੀ, ਬਲਵਿੰਦਰ ਸਿੰਘ ਤਿੰਮੋਵਾਲ,ਤਨਵੀਰ ਸਿੰਘ ਆਦਿ ਵੀ ਹਾਜਿਰ ਸਨ।
ਪਿਛਲੀ ਖ਼ਬਰ ਬਾਜਵਾ ਕਲਾਂ ਦੇ ਛਿੰਝ ਮੇਲੇ ’ਚ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ’ਚ ਭਿੜੇ ਅਗਲੀ ਖ਼ਬਰ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਿਸ਼ਾਹੀ ਛੇਵੀਂ ਜੰਡੂਸਿੰਘਾ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।