04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਨਿਰਮਲ ਕੁਟੀਆ ਆਦਮਪੁਰ ਵਿਖੇ ਸੰਤ ਵਤਨ ਸਿੰਘ ਦਾ ਸਾਲਾਨਾ ਬਰਸੀ ਸਮਾਗਮ 29 ਨੂੰ

ਅਜੀਤ ਡੈਸਕ 27-06-2026
ਆਦਮਪੁਰ, 26 ਜੂਨ (ਹਰਪ੍ਰੀਤ ਸਿੰਘ)- ਨਿਰਮਲ ਕੁਟੀਆ ਸੰਤ ਵਤਨ ਸਿੰਘ ਆਦਮਪੁਰ ਦੋਆਬਾ (ਜਲੰਧਰ) ਵਿਖੇ ਪਰਮ ਪੂਜਨੀਕ ਸ਼੍ਰੀਮਾਨ ਸੰਤ ਵਤਨ ਸਿੰਘ ਮਹਾਰਾਜ ਜੀ ਦੀ ਸਲਾਨਾ ਬਰਸੀ ਬੜੀ ਸ਼ਰਧਾ, ਭਾਵਨਾ ਅਤੇ ਸਤਿਕਾਰ ਸਹਿਤ ਮਨਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਤਰਸੇਮ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮਾਂ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਸਮਾਗਮ 27 ਜੂਨ 2026, ਦਿਨ ਸ਼ਨੀਵਾਰ ਤੋਂ ਸ਼ੁਰੂ ਹੋਣਗੇ। ਇਸ ਦਿਨ ਸਵੇਰੇ 10:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਆਰੰਭ ਕੀਤੇ ਜਾਣਗੇ। ਪ੍ਰਬੰਧਕਾਂ ਮੁਤਾਬਕ, 29 ਜੂਨ 2026 ਦਿਨ ਸੋਮਵਾਰ ਨੂੰ ਸਵੇਰੇ 9:00 ਵਜੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਭੋਗ ਉਪਰੰਤ ਮਹਾਨ ਕੀਰਤਨ ਅਤੇ ਸੰਤ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਰਾਗੀ ਅਤੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਗੁਰਬਾਣੀ ਜਸ ਸੁਣਾ ਕੇ ਨਿਹਾਲ ਕਰਨਗੇ। ਸੰਤ ਤਰਸੇਮ ਸਿੰਘ ਜੀ ਅਤੇ ਸਮੂਹ ਸੰਗਤ ਨਿਰਮਲ ਕੁਟੀਆ ਵੱਲੋਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਮਹਾਨ ਬਰਸੀ ਸਮਾਗਮ ਵਿੱਚ ਸੰਗਤਾਂ ਸਮੇਤ ਪਹੁੰਚ ਕੇ ਦਰਸ਼ਨ ਦੇਣ। ਸਮਾਗਮ ਦੌਰਾਨ ਤਿੰਨੋਂ ਦਿਨ ਗੁਰੂ ਕਾ ਲੰਗਰ ਅਟੁੱਟ ਵਰਤੇਗਾ।
ਪਿਛਲੀ ਖ਼ਬਰ ਪਾਵਰਕਾਮ ਸ਼ਾਹਕੋਟ ਦੇ ਚਾਰ ਮੁਲਾਜ਼ਮ ਪਦਉੱਨਤ ਹੋ ਕੇ ਲਾਈਨਮੈਨ ਬਣੇ ਅਗਲੀ ਖ਼ਬਰ ਬਾਜਵਾ ਕਲਾਂ ਦੇ ਛਿੰਝ ਮੇਲੇ ’ਚ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ’ਚ ਭਿੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।