24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ, ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ

ਅਜੀਤ ਡੈਸਕ 30-06-2026
ਚੁਗਿੱਟੀ/ਜੰਡੂਸਿੰਘਾ, 29 ਜੂਨ (ਨਰਿੰਦਰ ਲਾਗੂ) - ਬੀਤੇ ਦਿਨੀਂ ਯੋਗ ਸਾਧਨਾਂ ਕੇਂਦਰ ਰੇਲਵੇ ਕਾਲੋਨੀ ਵਲੋਂ ਸਾਲਾਨਾ ਯੋਗ ਕੈਂਪ ਲਗਾਇਆ ਗਿਆ ਜਿਸ ਦੀ ਅਗਵਾਈ ਕੇਂਦਰ ਪ੍ਰਮੁੱਖ ਬਲਬੀਰ ਕੌਰ ਵਲੋਂ ਅਤੇ ਕੈਂਪ ਦਾ ਪ੍ਰਬੰਧ ਕੁਲਬੀਰ ਸਿੰਘ ਐੱਸ.ਡੀ.ਉ. ਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ। ਇਸ ਮੌਕੇ ਸ੍ਰੀ ਸੁਭਾਸ਼ ਸੁਧੇਰਾ ਵਲੋਂ ਯੋਗ ਆਸਣ ਕਰਵਾਏ ਗਏ ਅਤੇ ਯੋਗ ਦੇ ਫ਼ਾਇਦਿਆਂ ਬਾਰੇ ਦੱਸਿਆ ਗਿਆ। ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਸ. ਜਸਵਿੰਦਰ ਸਿੰਘ ਬਿੱਲਾ ਕੌਂਸਲਰ ਪਤੀ ਸ਼ਾਮਿਲ ਹੋਏ। ਕੈਂਪ ਦੌਰਾਨ ਮੁਫ਼ਤ ਡਾਕਟਰੀ ਜਾਂਚ ਤੇ ਡੈਂਟਲ ਕੈਂਪ ਲਗਾਇਆ ਗਿਆ ਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਕੌਂਸਲਰ ਜਤਿੰਦਰ ਕੌਰ ਮਿੰਨੀ, ਸੁਭਾਸ਼ ਵਰਮਾ, ਬਲਬੀਰ ਚਾਹਲ, ਸੰਤੋਸ਼ ਸ਼ਰਮਾ, ਡੇਜ਼ੀ, ਸੰਦੀਪ, ਮਧੂ ਬਾਲਾ, ਨੀਲਮ, ਗੁਰਤੇਜ ਸਿੰਘ, ਮਨਜੀਤ ਕੌਰ, ਵੀਨਾ ਕਾਲੀਆ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਕਹਿਰ ਦੀ ਗਰਮੀ ਵਿਚ ਬਿਜਲੀ ਕੱਟਾਂ ਨੇ ਲੋਕਾਂ ਦੇ ਕੱਢੇ ਪਸੀਨੇ ਕਈ ਇਲਾਕਿਆਂ ਵਿਚ ਵਾਰ-ਵਾਰ ਬਿਜਲੀ ਬੰਦ ਹੋਣ ਤੋਂ ਪੇ੍ਸ਼ਾ... ਅਗਲੀ ਖ਼ਬਰ ਐਤਵਾਰ ਕੰਮ ’ਤੇ ਗਏ ਨੌਜਵਾਨ ਦੀ ਮਿਲੀ ਲਾਸ਼, ਦੂਜੀ ਗਲੀ ’ਚ ਰਹਿਣ ਵਾਲੇ ਪਤੀ-ਪਤਨੀ ਖ਼ਿਲਾਫ਼ ਕੇਸ ਦਰਜ ਬਾਈਕ ਰੇਹੜੀ ’ਤੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।