02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਗੁਰੂ ਨਾਨਕਪੁਰਾ ਮਾਰਕੀਟ ਅਤੇ ਆਸਪਾਸ ਦੇ ਖੇਤਰ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ

ਅਜੀਤ ਡੈਸਕ 01-07-2026
ਚੁਗਿੱਟੀ/ਜੰਡੂ ਸਿੰਘਾ, 30 ਜੂਨ (ਨਰਿੰਦਰ ਲਾਗੂ)-ਥਾਣਾ ਰਾਮਾਮੰਡੀ ਅਧੀਨ ਆਉਂਦੇ ਆਉਂਦੀ ਗੁਰੂ ਨਾਨਕਪੁਰਾ ਮਾਰਕੀਟ ਅਤੇ ਇਸ ਦੇ ਆਸਪਾਸ ਦੇ ਖੇਤਰ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਸਥਾਨਕ ਲੋਕਾਂ ਵਲੋਂ ਉਚ ਪੁਲਿਸ ਅਧਿਕਾਰੀਆਂ ਤੋਂ ਕੀਤੀ ਗਈ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਰਾਮਪਾਲ, ਜਸਵੰਤ ਸਿੰਘ, ਲਖਨਪਾਲ, ਰਾਜ ਕੁਮਾਰ, ਵਰਿੰਦਰ ਕੁਮਾਰ , ਰਾਮ ਲੁਭਾਇਆ, ਬਿਸ਼ਨ ਚੰਦ, ਵਿਜੈ ਕੁਮਾਰ, ਸੁਰਿੰਦਰ ਸਿੰਘ,ਵਿਪਨ ਕੁਮਾਰ, ਤੇ ਰਜਵੰਤ ਸਿੰਘ ਸਮੇਤ ਕਈ ਹੋਰ ਲੋਕਾਂ ਨੇ ਦੱਸਿਆ ਕਿ ਉਕਤ ਮਾਰਕੀਟ ‘ਚ ਨਕਾਬਪੋਸ਼ ਲੁਟੇਰਿਆਂ ਵਲੋਂ ਰਾਹ ਜਾਂਦੇ ਲੋਕਾਂ ਨੂੰ ਘੇਰ ਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਗਰਲੇ ਦਿਨਾਂ ਦੌਰਾਨ ਲੁਟੇਰਿਆਂ ਵਲੋਂ ਅੱਧੀ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਕੀਤੀਆਂ ਗਈਆਂ। ਜਿਨ੍ਹਾਂ ਸਬੰਧੀ ਪੀੜਤਾਂ ਵੱਲੋਂ ਪੁਲਿਸ ਦੇ ਧਿਆਨ ਵਿੱਚ ਲਿਆਕੇ ਇਨਸਾਫ਼ ਦੀ ਮੰਗ ਕਰਨ ਦੇ ਨਾਲ -ਨਾਲ ਉਕਤ ਇਲਾਕੇ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਦੁਹਾਈ ਵੀ ਪਾਈ ਗਈ ਪਰ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਜਿਸ ਕਾਰਨ ਇਲਾਕਾ ਨਿਵਾਸੀ ਡਰ ਦੇ ਮਹੌਲ ਵਿੱਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਲੁਟੇਰਿਆਂ ਵਿਰੁੱਧ ਸ਼ਿਕੰਜਾ ਕੱਸਣ ਲਈ ਪੁਲਿਸ ਗਸ਼ਤ ਜ਼ਰੂਰ ਵਧਾਈ ਜਾਣੀ ਚਾਹੀਦੀ ਹੈ।
ਪਿਛਲੀ ਖ਼ਬਰ ਦੋਆਬਾ ਕਾਲਜ ਵਿਖੇ ਪ੍ਰਗਿਆ-ਡੀਸੀਜੇ ਸੈਂਟਰ ਆਫ ਏਆਈ ਐਪਲੀਕੇਸ਼ਨਸ ਐਂਡ ਫਿਊਚਰ ਟੈਕਨਾਲੋਜੀਜ ਦੀ ਸਥਾਪਨਾ ਅਗਲੀ ਖ਼ਬਰ ‘ਜਮਹੂਰੀ ਕਿਸਾਨ ਸਭਾ ਪੰਜਾਬ’ ਤੇ ‘ਪੰਜਾਬ ਕਿਸਾਨ ਯੂਨੀਅਨ’ ਦੇ ਪ੍ਰਮੁੱਖ ਆਗੂਆਂ ਦੀ ਹੋਈ ਸਾਂਝੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।