02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਦੋਆਬਾ ਕਾਲਜ ਵਿਖੇ ਪ੍ਰਗਿਆ-ਡੀਸੀਜੇ ਸੈਂਟਰ ਆਫ ਏਆਈ ਐਪਲੀਕੇਸ਼ਨਸ ਐਂਡ ਫਿਊਚਰ ਟੈਕਨਾਲੋਜੀਜ ਦੀ ਸਥਾਪਨਾ

ਅਜੀਤ ਡੈਸਕ 01-07-2026
ਜਲੰਧਰ, 30 ਜੂਨ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪੀਜੀ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਐਂਡ ਆਈਟੀ ਵਿਭਾਗ ਵੱਲੋਂ ਕਾਲਜ ਐਂਡ ਆਰੀਆ ਸਿੱਖਿਆ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਦੀ ਦੂਰਅੰਦੇਸ਼ੀ ਸੋਚ ਅਤੇ ਮਾਰਗਦਰਸ਼ਨ ਤੋਂ ਪ੍ਰੇਰਿਤ ਹੋ ਕੇ ਪ੍ਰਗਿਆ-ਡੀਸੀਜੇ ਸੈਂਟਰ ਆਫ ਏਆਈ ਟੈਕਨਾਲੋਜ਼ੀਜ਼ ਦੀ ਸਥਾਪਨਾ ਕੀਤੀ ਗਈ । ਇਸ ਨਵੇਂ ਸਥਾਪਿਤ ਕੇਂਦਰ ਦੀ ਸ਼ੁਰੂਆਤ ‘ਸਟੱਡੀਜ਼ ਐਂਡ ਅਕੈਡਮਿਕ ਸਕਸੈਸ ਦੇ ਲਈ ਜੇਨਏਆਈ ਵਿਸ਼ੇ ’ਤੇ ਅਧਾਰਿਤ ਇੱਕ ਆਨਲਾਇਨ ਵਰਕਸ਼ਾਪ ਦੇ ਨਾਲ ਕੀਤਾ ਗਿਆ।।ਪ੍ਰਗਿਆ ਕੇਂਦਰ ਨੂੰ ਇੱਕ ਬਹੁ-ਅਨੁਸ਼ਾਸਨੀ ਪਲੇਟਫਾਰਮ ਵਜੋਂ ਕਲਪਨਾ ਕੀਤੀ ਗਈ ਹੈ ਜਿਸਦਾ ਉਦੇਸ਼ ਵੱਖ-ਵੱਖ ਅਕਾਦਮਿਕ ਵਿਸ਼ਿਆਂ ਵਿੱਚ ਸਿੰਖਿਆ, ਖੋਜ਼, ਨਵੀਨਤਾ ਅਤੇ ਆਰਟੀਫੀਸ਼ੀਅਲ ਇਂਟੈਲੀਜੈਂਸ ਦੇ ਉਪਯੋਗਾਂ ਨੂੰ ਉਤਸਾਹਿਤ ਕਰਨਾ ਹੈ । ਇਹ ਕੇਂਦਰ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਆਰਟੀਫੀਸ਼ੀਅਲ ਇਂਟੈਲੀਜੈਂਸ-ਏਆਈ ਬਾਰੇ ਜਾਗਰੂਕਤਾ ਵਧਾਉਣ ਅਤੇ ਇਸਦੀ ਵਿਵਹਾਰਕ ਵਰਤੋਂ ਨੂੰ ਉਤਸਾਹਿਤ ਕਰਨ ਲਈ ਕੰਮ ਕਰੇਗਾ । ਉਦਘਾਟਨ ਦੇ ਮੌਕੇ ‘ਤੇ ਬੋਲਦਿਆਂ, ਪ੍ਰਿੰ. ਡਾ. ਪ੍ਰਦੀਪ ਭੰਡਾਰੀ ਨੇ ਸਿੱਖਿਆ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵੱਧ ਰਹੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਤਿਆਰ ਹੁਨਰ ਵਿਕਸਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ । ਵਰਕਸ਼ਾਪ ਦੇ ਸਰੋਤ ਬੁਲਾਰੇ, ਪ੍ਰੋਫੈਸਰ ਗੁਰਸਿਮਰਨ ਸਿੰਘ ਨੇ ਜਨਰੇਟਿਵ ਏਆਈ ‘ਤੇ ਇੱਕ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਵਿਹਾਰਕ ਸੈਸ਼ਨ ਪੇਸ਼ ਕੀਤਾ । ਉਨ੍ਹਾਂ ਨੇ ਸਿੱਖਣ, ਖੋਜ਼, ਸਮੱਗਰੀ ਸਿਰਜਣਾ, ਪੇਸ਼ਕਾਰੀ ਦੀ ਤਿਆਰੀ ਅਤੇ ਅਕਾਦਮਿਕ ਉਤਪਾਦਕਤਾ ਨੂੰ ਵਧਾਉਣ ਲਈ ਵੱਖ-ਵੱਖ ਏਆਈ ਟੂਲਸ ਦੀ ਪ੍ਰਭਾਵਸ਼ਾਲੀ ਵਰਤੋਂ ਦਾ ਪ੍ਰਦਰਸ਼ਨ ਕੀਤਾ । ਪੋਸਟ ਗ੍ਰੈਜੂਏਟ ਕੰਪਿਊਟਰ ਸਾਇੰਸ ਅਤੇ ਆਈਟੀ ਵਿਭਾਗ ਦੇ ਮੁੱਖੀ ਪ੍ਰੋ. ਨਵੀਨ ਜੋਸ਼ੀ ਨੇ ਕਿਹਾ ਕਿ ਪ੍ਰਗਿਆ-ਡੀਸੀਜੈ ਸੈਂਟਰ ਆਫ ਏਆਈ ਐਪਲੀਕੇਸ਼ਨਜ਼ ਐਂਡ ਫਿਊਚਰ ਟੈਕਨਾਲੋਜ਼ੀਜ਼ ਦੀ ਸਥਾਪਨਾ ਸੰਸਥਾ ਦੀ ਨਵੀਨਤਾ, ਤਕਨੀਕੀ ਤਰੱਕੀ ਅਤੇ ਹੁਨਰ-ਅਧਾਰਤ ਸਿੱਖਿਆ ਪ੍ਰਤੀ ਵਚਨਬੱਧਤਾ ਦਾ ਪ੍ਰਤੀਕ ਹੈ । ਇਸ ਵਰਕਸ਼ਾਪ ਵਿੱਚ ਲਗਭਗ 100 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਸਦੇ ਵਿਹਾਰਕ, ਜਾਣਕਾਰੀ ਭਰਪੂਰ ਅਤੇ ਭਾਗੀਦਾਰੀ ਵਾਲੇ ਸੁਭਾਅ ਦੀ ਸ਼ਲਾਘਾ ਕੀਤੀ ।
ਪਿਛਲੀ ਖ਼ਬਰ ਗੰਨੇ ਦੀ ਬਕਾਇਆ ਅਦਾਇਗੀ ਸੰਬੰਧੀ ਕਿਸਾਨ ਅੱਜ ਤੋਂ ਅਣਮਿੱਥੇ ਸਮੇਂ ਲਈ ਰੋਕਣਗੇ ਜਲੰਧਰ-ਜੰਮੂ ਹਾਈਵੇ ਅਗਲੀ ਖ਼ਬਰ ਗੁਰੂ ਨਾਨਕਪੁਰਾ ਮਾਰਕੀਟ ਅਤੇ ਆਸਪਾਸ ਦੇ ਖੇਤਰ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।