25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਛੁੱਟੀਆਂ ਤੋਂ ਬਾਅਦ ਸਕੂਲ ਪਹੁੰਚੇ ਵਿਦਿਆਰਥੀਆਂ ਦਾ ਸਟੇਟ ਪਬਲਿਕ ਸਕੂਲ ਕੈਂਟ ’ਚ ਹੋਇਆ ਨਿੱਘਾ ਸਵਾਗਤ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਪਵਨ ਖਰਬੰਦਾ)-ਗਰਮੀ ਦੀਆਂ ਆਰਾਮਦਾਇਕ ਛੁੱਟੀਆਂ ਮਨਾਉਣ ਤੋਂ ਬਾਅਦ ਸਟੇਟ ਪਬਲਿਕ ਸਕੂਲ ਜਲੰਧਰ ਛਾਉਣੀ ਵਿਖੇ ਪਹੁੰਚਣ ’ਤੇ ਅੱਜ ਸਕੂਲ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਬੱਚੇ ਆਤਮ ਵਿਸ਼ਵਾਸ ਅਤੇ ਖਿੜੇ ਚਿਹਰਿਆਂ ਨਾਲ ਸਕੂਲ ਵਿੱਚ ਸਿੱਖਣ ਲਈ ਸਕੂਲ ਕੈਂਪਸ ਵਿੱਚ ਸ਼ਾਮਿਲ ਹੁੰਦਿਆਂ ਆਪਣੇ ਦੋਸਤਾਂ ਨੂੰ ਮਿਲੇ ਅਤੇ ਦਿਲਚਸਪ ਵਿਚਾਰ-ਵਟਾਂਦਰੇ ਅਤੇ ਚਾਅ ਨਾਲ਼ ਦਿਨ ਦੀ ਸ਼ੁਰੂਆਤ ਕੀਤੀ । ਇਸ ਮੌਕੇ ਬੱਚਿਆਂ ਦੇ ਸਵਾਗਤ ਲਈ ਅਧਿਆਪਕਾਂ ਦੁਆਰਾ ਇੱਕ ਵਿਸ਼ੇਸ਼ ਸਭਾ ਦਾ ਆਯੋਜਨ ਕੀਤਾ ਗਿਆ। ਦਿਨ ਦੀ ਸ਼ੁਰੂਆਤ ਸ਼ਬਦ ਗਾਇਨ ਵਲੋਂ ਸ਼ੁਰੂ ਕੀਤੀ ਗਈ ਇਸ ਤੋਂ ਇਲਾਵਾ ਸਵੇਰ ਦੀ ਸਭਾ ਵਿੱਚ ਖ਼ਬਰਾਂ, ਸਕੂਲ ਦੇ ਨਿਯਮਾਂ ਦੀ ਜਾਣਕਾਰੀ, ਸਾਇੰਸ ਫੈਕਟ, ‘ਥੋਟ ਓਫ ਦਾ ਡੇ’ ਆਦਿ ਵਿਚਾਰ ਵਿਦਿਆਰਥੀਆਂ ਨਾਲ਼ ਸਾਂਝੇ ਕੀਤੇ ਗਏ । ਇਸ ਤੋਂ ਇਲਾਵਾ ਸੰਚਾਰ ਕੌਸ਼ਲ ’ਤੇ ਵੀ ਭਾਸ਼ਣ ਦਿੱਤਾ ਗਿਆ । ਇਸ ਤੋਂ ਬਾਅਦ ਛੁੱਟੀਆਂ ਦੇ ਕੰਮ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ‘ਵੈੱਲ ਡਨ’ ਕਾਰਡ ਦੇ ਕੇ ਸਨਮਾਨਿਤ ਕੀਤਾ ਗਿਆ । ਸਕੂਲ ਦੇ ਪ੍ਰਧਾਨ ਡਾ. ਨਰੋਤਮ ਸਿੰਘ , ਮੀਤ ਪ੍ਰਧਾਨ ਡਾ. ਗਗਨਦੀਪ ਕੌਰ ਅਤੇ ਸਕੂਲ ਦੇ ਪ੍ਰਿੰਸੀਪਲ ਸਵੀਨਾ ਬਹਿਲ ਨੇ “ਬੁੱਧੀ ਅਤੇ ਚਰਿੱਤਰ - ਇਹੀ ਸਿੱਖਿਆ ਦਾ ਅਸਲ ਟੀਚਾ ਹੈ” ਦਾ ਹਵਾਲਾ ਦੇ ਕੇ ਸਾਰੇ ਵਿਦਿਆਰਥੀਆਂ ਨਾਲ਼ ਆਪਣੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਅਤੇ ਬੱਚਿਆਂ ਦੇ ਛੁੱਟੀਆਂ ਤੋਂ ਬਾਅਦ ਸਕੂਲ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਨਾਲ ਹੀ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਦਿਸ਼ਾ -ਨਿਰਦੇਸ਼ ਦਿਤੇ ਗਏ ।
ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ ਵਿਖੇ ਸੇਵਾਵਾਂ ਦੇਣ ’ਤੇ ਸਰਜਨ ਡਾ. ਅਨੇਜਾ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਜ਼ਿਲ੍ਹੇ ’ਚ 26 ਆਯੂਸ਼ਮਾਨ ਅਰੋਗਿਆ ਕੇਂਦਰਾਂ ’ਚੋਂ ਪਹਿਲਾਂ ਚੱਲ ਰਹੇ ਨੇ 9 ਆਮ ਲੋਕਾਂ ਨੂੰ ਘਰ ਨੇੜੇ ਸਿਹਤ ਸੇਵਾਵਾਂ ਦੇਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।