06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਬੀ. ਪੀ. ਐੱਡ. ਦਾਖ਼ਲੇ ਲਈ ਸਪੋਰਟਸ ਕਾਲਜ ਜਲੰਧਰ ਬਣਿਆ ਪ੍ਰੀਖਿਆ ਕੇਂਦਰ

ਅਜੀਤ ਡੈਸਕ 11-07-2026
ਜਲੰਧਰ, 10 ਜੁਲਾਈ (ਡਾ. ਜਤਿੰਦਰ ਸਾਬੀ)- ਪੰਜਾਬ ਸਰਕਾਰ ਦੇ ਫ਼ਿਜ਼ੀਕਲ ਐਜੂਕੇਸ਼ਨ ਕਾਲਜਾਂ ਵਿਚ ਬੀ. ਪੀ. ਐੱਡ (ਦੋ ਸਾਲਾ) ਕੋਰਸ ਲਈ ਦਾਖ਼ਲਾ ਪ੍ਰਕਿਰਿਆ ਦਾ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ਮਿਤੀ 16-17 ਜੁਲਾਈ ਨੂੰ ਕਰਵਾਈ ਜਾ ਰਹੀ ਹੈ । ਇਸ ਦਾਖ਼ਲਾ ਪ੍ਰੀਖਿਆ ਲਈ ਯੂਨੀਵਰਸਿਟੀ ਨੇ ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ, ਜਲੰਧਰ ਤੇ ਪ੍ਰੋ. ਗੁਰਸੇਵਕ ਸਿੰਘ ਸਰਕਾਰੀ ਕਾਲਜ ਫ਼ਿਜ਼ੀਕਲ ਐਜੂਕੇਸ਼ਨ ਪਟਿਆਲਾ ਨੂੰ ਸੈਂਟਰ ਬਣਾਇਆ ਹੈ । ਕੋਰਸ ਵਿੱਚ ਦਾਖਲੇ ਲਈ ਫਿਜੀਕਲ ਫਿਟਨਸ ਟੈੱਸਟ ਅਤੇ ਕਾਊਂਸਲਿੰਗ ਮਿਤੀ 16-17 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਇਸ ਕੋਰਸ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀ ਉਪਰੋਕਤ ਮਿਤੀ ਉਪਰ ਕਾਲਜ ਵਿਖੇ ਆਪਣੇ ਅਸਲੀ ਦਸਤਾਵੇਜ਼ਾਂ ਨਾਲ ਸਵੇਰੇ 9 ਵਜੇ ਰਿਪੋਰਟ ਕਰ ਸਕਦੇ ਹਨ । ਫ਼ਿਜ਼ੀਕਲ ਫਿਟਨੈਸ ਟੈਸਟ ਵਿੱਚ 50 ਮੀਟਰ ਦੌੜ, 600 ਮੀਟਰ ਦੌੜ, 10x 4 ਮੀਟਰ ਸ਼ੱਟਲ ਦੌੜ, ਸਟੈਂਡਿੰਗ ਬਰੌਡ ਜੰਪ, ਸਿੱਟਅੱਪਸ, ਪੁਲਅੱਪਸ/ਫਲੈਕਸਡ ਆਰਮਜ ਹੈਂਗ ਈਵੰਟ ਕਰਵਾਏ ਜਾਣਗੇ। ਇਨ੍ਹਾਂ ਵਿੱਚੋਂ ਚਾਰ ਈਵੰਟ ਵਿੱਚ ਕੁਆਲੀਫਾਈ ਕਰਨਾ ਜ਼ਰੂਰੀ ਹੈ। ਕਾਲਜ ਪ੍ਰਿੰਸੀਪਲ ਡਾ.ਰਣਬੀਰ ਸਿੰਘ ਜੀ ਨੇ ਦੱਸਿਆ ਕਿ ਇਸ ਪ੍ਰੀਖਿਆ ਪ੍ਰਕਿਰਿਆ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਇਸੇ ਤਰ੍ਹਾਂ ਉਨ੍ਹਾਂ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ ਹੈ ਕਿ ਸਪੋਰਟਸ ਕਾਲਜ ਖੇਡ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਦਿਨ ਪ੍ਰਤੀ ਦਿਨ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਕਾਲਜ ਵਿਖੇ ਬੀ. ਏ.,ਬੀ.ਪੀ.ਈ.ਐੱਸ., ਬੀ. ਕਾਮ ,ਬੀ.ਸੀ.ਏ. ਪੀ.ਜੀ. ਡਿਪਲੋਮਾ ਯੋਗਾ ਅਤੇ ਐੱਮ.ਐੱਸ.ਸੀ. ਯੋਗਾ ਦੀ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ। ਦਾਖ਼ਲੇ ਲਈ ਵਿਦਿਆਰਥੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।
ਪਿਛਲੀ ਖ਼ਬਰ ਨਗਰ ਨਿਗਮ ਦਾ 1 ਹੋਰ ਬੈਂਕ ਖਾਤਾ ਸੀਲ , 2 ਪਹਿਲਾਂ ਸੀਲ ਹੋਣ ਨਾਲ ਵਿਕਾਸ ਕੰਮਾਂ ’ਤੇ ਵੀ ਪੈ ਰਿਹਾ ਅਸਰ ਅਗਲੀ ਖ਼ਬਰ ‘ਸਤਲੁਜ’ ਫ਼ਿਲਮ ’ਤੇ ਪਾਬੰਦੀ ਲਗਾਉਣ ਦੇ ਖ਼ਿਲਾਫ਼ ਰੋਸ ਮਾਰਚ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।