06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪਿੰਡ ਵਿਰਕ ਦੇ ਗੁਰਮੇਲ ਸਿੰਘ ਯੂ. ਐਸ. ਏ ਵਲੋਂ ਗ੍ਰਾਮ ਪੰਚਾਇਤ ਪਿੰਡ ਬਿਰਕ ਨੂੰ 7 ਲੱਖ 90 ਹਜ਼ਾਰ ਰੁਪਏ ਮੁੱਲ ਦਾ ਟਰੈਕਟਰ ਦਿੱਤਾ

ਅਜੀਤ ਡੈਸਕ 11-07-2026
ਦੁਸਾਂਝ ਕਲਾਂ 10 ਜੁਲਾਈ (ਰਾਮ ਪ੍ਰਕਾਸ਼ ਟੋਨੀ):- ਕਰੀਬੀ ਪਿੰਡ ਵਿਰਕ ਦੇ ਸਮਾਜ ਸੇਵਕ ਗੁਰਮੇਲ ਸਿੰਘ ਯੂ .ਐਸ. ਏ ਵੱਲੋਂ ਗ੍ਰਾਮ ਪੰਚਾਇਤ ਪਿੰਡ ਵਿਰਕ ਨੂੰ 7 ਲੱਖ 90 ਹਜ਼ਾਰ ਰੁਪਏ ਮੁੱਲ ਦਾ ਮਹਿੰਦਰਾ ਕੰਪਨੀ ਦਾ ਨਵਾਂ ਟ੍ਰੈਕਟਰ ਲੈਣ ਕੇ ਦਿੱਤਾ ਗਿਆ ਜੋ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਡਾ. ਅੰਬੇਡਕਰ ਸੋਸ਼ਲ ਵੈਲਫੇਅਰ ਸੋਸਾਇਟੀ ਉਨ੍ਹਾਂ ਦੇ ਇਸ ਵੱਡਮੁੱਲੇ ਯੋਗਦਾਨ ਲਈ ਤਹਿਦਿਲੋਂ ਧੰਨਵਾਦ ਕੀਤਾ । ਗੁਰੂ ਰਵਿਦਾਸ ਮਹਾਰਾਜ ਜੀ ਉਨ੍ਹਾਂ ਅਤੇ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਤੰਦਰੁਸਤੀ ਬਖ਼ਸ਼ਣ ਅਤੇ ਕਾਰੋਬਾਰ ਵਿਚ ਵਾਧਾ ਕਰਨ ਇਸ ਮੌਕੇ ਤੇ ਸਤਿਕਾਰਯੋਗ ਗੁਰਮੇਲ ਸਿੰਘ ਯੂ. ਐਸ. ਏ, ਬੀਨਾ ਬਸਰਾ ਚੇਅਰਪਰਸਨ ਬਲਾਕ ਸੰਮਤੀ ਰੂੜਕਾਂ ਕਲਾ, ਸਰਪੰਚ ਲਾਡੀ ਬਸਰਾ, ਸਾਬਕਾ ਸਰਪੰਚ ਰਾਮ ਸਰੂਪ ਚੰਬਾ, ਸਾਬਕਾ ਸਰਪੰਚ ਸਤਪਾਲ ਵਿਰਕ, ਸਤਨਾਮ ਸੱਤੀ ਇਟਲੀ, ਅਸ਼ੋਕ ਬੰਗੜ, ਡਾ . ਪਿਆਰ ਲਾਲ ਚੁੰਬਰ ਗ੍ਰਾਮ ਪੰਚਾਇਤ ਵਿਰਕ ਦੇ ਸਮੂਹ ਮੈਂਬਰ ਅਤੇ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਜਲੰਧਰ ਦੇ ਸਕੂਲ ‘ਮਿਸ਼ਨ ਹਰਿਆਲੀ 2026’ ’ ਭਾਗ ਲੈਣਗੇ - ਡਾ. ਨਿਰਮਲ ਸਿੰਘ ਅਗਲੀ ਖ਼ਬਰ ਪੰਜਾਬ ਪ੍ਰਧਾਨ ਵੜਿੰਗ ਦੀ ਅਗਵਾਈ ਹੇਠ ਬਣੇਗੀ 2027 ’ਚ ਸਰਕਾਰ-ਖਹਿਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।