06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜ਼ਿਲ੍ਹਾ ਜਲੰਧਰ ਦੇ ਸਕੂਲ ‘ਮਿਸ਼ਨ ਹਰਿਆਲੀ 2026’ ’ ਭਾਗ ਲੈਣਗੇ - ਡਾ. ਨਿਰਮਲ ਸਿੰਘ

ਅਜੀਤ ਡੈਸਕ 11-07-2026
ਮਹਿਤਪੁਰ,10 ਜੁਲਾਈ (ਲਖਵਿੰਦਰ ਸਿੰਘ)- ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਨੇ ‘ਮਿਸ਼ਨ ਹਰਿਆਲੀ 2026’ ਦੀ ਸ਼ੁਰੂਆਤ ਕੀਤੀ। ਇਸਦਾ ਮੁੱਖ ਉਦੇਸ਼ ਵਾਤਾਵਰਣ ਦੀ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਮੇਂ ਨਿਰਮਲ ਸਿੰਘ ਥਿੰਦ ਨੇ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਆਫ਼ ਪੰਜਾਬ ਵਲੋਂ ਪਿਛਲੇ ਦੋ ਸਾਲ ਤੋਂ ਮਿਸ਼ਨ ਹਰਿਆਲੀ ਤਹਿਤ ਰੁੱਖ ਲਗਾਉਣ ਦੀ ਮੁਹਿੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ 15 ਜੁਲਾਈ ਤੱਕ ਨੌ ਲੱਖ ਪੌਦੇ ਲਗਾਉਣ ਦਾ ਟੀਚਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਕੇਵਲ ਪੌਦੇ ਲਗਾਉਣਾ ਹੀ ਨਹੀਂ, ਸਗੋਂ ਸਕੂਲ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਸਮਾਜ ਅਤੇ ਵਾਤਾਵਰਣ ਦੀ ਸੰਭਾਲ ਕਰਨ ਵਾਸਤੇ ਸਮਾਜ ਨੂੰ ਇੱਕ ਵਧੀਆ ਸੁਨੇਹਾ ਦੇਣਾ ਹੈ। ਡਾਕਟਰ ਜਗਜੀਤ ਸਿੰਘ ਧੂਰੀ ਨੇ ਕਿਹਾ ਕਿ ਇਸ ਮਿਸ਼ਨ ਦੇ ਤਹਿਤ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਦੇ ਨਾਲ ਘੱਟੋ ਘੱਟ ਇੱਕ ਪੌਦਾ ਜਰੂਰ ਲਗਾਏਗਾ ਅਤੇ ਹਰ ਸਕੂਲ ਆਪਣੇ ਕੈਂਪਸ ਵਿੱਚ ਜਾਂ ਹੋਰ ਉਚਿਤ ਥਾਵਾਂ ਤੇ 100 ਪੌਦਾ ਲਗਾਏਗਾ।ਵਿਦਿਆਰਥੀ ਆਪਣੇ ਲਗਾਏ ਪੌਦੇ ਦੇ ਤਸਵੀਰ ਅਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ਉੱਪਰ ਅਪਲੋਡ ਕਰਨਗੇ । ਜਿਸ ਦੇ ਜ਼ਰੀਏ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਦਿੱਤੇ ਜਾਣਗੇ ।ਡਾਕਟਰ ਨਿਰਮਲ ਸਿੰਘ ਥਿੰਦ ਨੇ ਇਹ ਵੀ ਕਿਹਾ ਕਿ ਇਸੇ ਮੁਹਿੰਮ ਦੇ ਤਹਿਤ ‘ਪਾਣੀ ਬਚਾਓ- ਰੁੱਖ ਲਗਾਓ’ ਦੇ ਸੰਦੇਸ਼ ਪੰਜਾਬ ਦੀਆਂ ਸਕੂਲ ਬੱਸਾਂ ਉੱਪਰ ਲਿਖਵਾਏ ਜਾਣਗੇ। ਉਹਨਾਂ ਜਿਲਾ ਜਲੰਧਰ ਦੇ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕੇ ਮਿਸ਼ਨ ਹਰਿਆਲੀ 2026 ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾ ਕੇ ਪੰਜਾਬ ਨੂੰ ਹਰਿਆ ਭਰਿਆ ਅਤੇ ਖੁਸ਼ਹਾਲ ਬਣਾਉਣ ਵਿਚ ਮਦਦ ਕਰਨ।
ਪਿਛਲੀ ਖ਼ਬਰ ਪੰਜਾਬ ਨੰਬਰਦਾਰ ਯੂਨੀਅਨ ਵਲੋਂ ਮੀਟਿੰਗ 14 ਨੂੰ ਅਗਲੀ ਖ਼ਬਰ ਪਿੰਡ ਵਿਰਕ ਦੇ ਗੁਰਮੇਲ ਸਿੰਘ ਯੂ. ਐਸ. ਏ ਵਲੋਂ ਗ੍ਰਾਮ ਪੰਚਾਇਤ ਪਿੰਡ ਬਿਰਕ ਨੂੰ 7 ਲੱਖ 90 ਹਜ਼ਾਰ ਰੁਪਏ ਮੁੱਲ ਦਾ ਟਰੈਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।