03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਅਲਮਸਤ ਬਾਪੂ ਲਾਲ ਬਾਦਸ਼ਾਹ ਦਾ ਤਿੰਨ ਰੋਜ਼ਾ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ

ਅਜੀਤ ਡੈਸਕ 19-07-2026
ਨਕੋਦਰ, 18 ਜੁਲਾਈ (ਤਿਲਕਰਾਜ ਸ਼ਰਮਾ, ਗੁਰਵਿੰਦਰ ਸਿੰਘ): ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਲੱਗਣ ਵਾਲਾ ਸਲਾਨਾ ਤਿੰਨ ਰੋਜ਼ਾ ਮੇਲਾ ਅੱਜ ਸ਼ਰਧਾ, ਉਤਸ਼ਾਹ ਅਤੇ ਧਾਰਮਿਕ ਮਾਹੌਲ ਵਿੱਚ ਸ਼ੁਰੂ ਹੋ ਗਿਆ। ਮੇਲੇ ਦਾ ਆਗਾਜ਼ ਸਾਈ ਹੰਸ ਰਾਜ ਹੰਸ ਦੀ ਰਹਿਨੁਮਾਈ ਹੇਠ ਝੰਡੇ ਦੀ ਰਸਮ ਨਾਲ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਪੁੱਜੀਆਂ ਸੰਗਤਾਂ ਨੇ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ । ਮੇਲੇ ਦੇ ਪਹਿਲੇ ਦਿਨ ਹਲਕਾ ਵਿਧਾਇਕਾ ਮੈਡਮ ਇੰਦਰਜੀਤ ਕੌਰ ਮਾਨ ਨੇ ਵੀ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿਖੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ । ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਦਰਬਾਰ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੁਲਿਸ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਮੇਲੇ ਦੌਰਾਨ ਪੁਲਿਸ ਦੇ ਜਵਾਨ ਚੱਪੇ-ਚੱਪੇ ‘ਤੇ ਤਾਇਨਾਤ ਨਜ਼ਰ ਆਏ। ਮੇਲੇ ਵਿਚ ਵੱਖ-ਵੱਖ ਸੇਵਾਦਾਰਾਂ ਵਲੋਂ ਲੰਗਰਾਂ ਅਤੇ ਠੰਢੇ ਪੀਣ ਵਾਲੇ ਪਾਣੀ ਦੀ ਮੁਫ਼ਤ ਸੇਵਾ ਕੀਤੀ ਗਈ। ਦਰਬਾਰ ਦੇ ਆਲੇ-ਦੁਆਲੇ ਲੱਗੇ ਝੂਲੇ, ਖਾਣ-ਪੀਣ ਅਤੇ ਖਿਡੌਣਿਆਂ ਦੀਆਂ ਦੁਕਾਨਾਂ ਮੇਲੇ ਦਾ ਵਿਸ਼ੇਸ਼ ਆਕਰਸ਼ਣ ਬਣੀਆਂ ਰਹੀਆਂ। ਅਲਮਸਤ ਬਾਪੂ ਲਾਲ ਬਾਦਸ਼ਾਹ ਦਰਬਾਰ ਵਿੱਚ ਥਾਂ-ਥਾਂ ਗੂੰਜਦੇ ਢੋਲਾਂ ਦੀਆਂ ਧੁਨਾਂ ਨੇ ਮੇਲੇ ਦੇ ਧਾਰਮਿਕ ਅਤੇ ਰੌਣਕ ਭਰੇ ਮਾਹੌਲ ਨੂੰ ਹੋਰ ਵੀ ਮਨਮੋਹਕ ਬਣਾ ਦਿੱਤਾ। ਅੱਜ ਰਾਤ ਪ੍ਰਸਿੱਧ ਕਵਵਾਲ ਕਰਾਮਤ ਅਲੀ, ਵਨੀਤ ਖਾਨ, ਸੁਲਤਾਨਾ ਨੂਰਾ ਅਤੇ ਕਾਸ਼ੀ ਨਾਥ ਆਪਣੀਆਂ ਰੂਹਾਨੀ ਕਵਵਾਲੀਆਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ
ਪਿਛਲੀ ਖ਼ਬਰ ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਦਾ ਮੁੱਦਾ ਫਿਰ ਛਿੜਿਆ, ਨਵੀਂ ਇਮਾਰਤ ਵਾਸਤੇ ਵਕੀਲਾਂ ਦੀ ਰਾਇ... ਅਗਲੀ ਖ਼ਬਰ ਨਵੇਂ ਵਿਦਿਆਰਥੀ ਆਗੂਆਂ ਨੇ ਸੰਭਾਲੀ ਲੀਡਰਸ਼ਿਪ ਦੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।