02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਵਿਧਾਇਕਾ ਇੰਦਰਜੀਤ ਕੌਰ ਮਾਨ ਵਲੋਂ ਬਲਾਕ ਨੂਰਮਹਿਲ ਦੇ ਦਰਜਨ ਪਿੰਡਾਂ ’ਚ ‘ਲੋਕ ਮਿਲਣੀ’ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਅਜੀਤ ਡੈਸਕ 19-07-2026
ਬਿਲਗਾ/ਨੂਰਮਹਿਲ, 18 ਜੁਲਾਈ (ਤਜਿੰਦਰ ਕੁਮਾਰ)- ਬਲਾਕ ਨੂਰਮਹਿਲ ਦੇ ਪਿੰਡ ਬੁਰਜ ਕੇਲਾ, ਲੱਧੜ ਕਲਾਂ, ਕਾਦੀਆਂ, ਭੁੱਲਰਾਂ, ਖੋਖੇਵਾਲ, ਥੰਮਣਵਾਲ, ਰਾਵਾਂ, ਔਜਲਾ ਮੁਆਈ, ਨਾਗਰਾ ਅਤੇ ਭਾਰੂਵਾਲ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪੰਚਾਇਤਾ ਕੋਲੋਂ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਕਿੰਨੇ ਪੈਸੇ ਖਰਚ ਕਰ ਲਏ ਗਏ, ਕਿੰਨੇ ਪੈਸੇ ਪੰਚਾਇਤਾਂ ਕੋਲ ਪਏ ਹਨ, ਲੋਕਾਂ ਦੀ ਇਕੱਤਰਤਾ ਵਿਚ ਜ਼ਿਕਰ ਕੀਤਾ ਗਿਆ। ਬੀਬੀ ਮਾਨ ਨੇ ਪੰਚਾਂ ਸਰਪੰਚਾਂ ਕੋਲੋ ਨਵੇਂ ਕੰਮਾਂ ਦੀਆਂ ਪ੍ਰਪੋਜ਼ਲਾਂ ਮੰਗੀਆਂ ਅਤੇ ਹੋਰ ਪੈਸੇ ਦੇਣ ਦਾ ਵਾਅਦਾ ਕੀਤਾ। ਬੀਬੀ ਮਾਨ ਨੇ ਇਸ ਦੌਰਾਨ ਲੋਕਾਂ ਨੂੰ ਉਹਨਾਂ ਦੀਆਂ ਨਿੱਜੀ ਦੁੱਖ ਤਕਲੀਫਾਂ ਜਾਣੀਆਂ ਅਤੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਇਕ-ਇਕ ਕਰਕੇ ਜ਼ਿਕਰ ਕੀਤਾ। ਇਲਾਜ ਵਾਸਤੇ 10 ਲੱਖ ਰੁਪਏ ਦਾ ਮੈਡੀਕਲ ਕਾਰਡ ਦੀ ਵਰਤੋਂ ਕਰਨ ਬਾਰੇ ਜਿਕਰ ਕੀਤਾ। ਇਸ ਮੌਕੇ ਤੇ ਬੀਬੀ ਮਾਨ ਨੇ ਖਾਸ ਕਰਕੇ ਨੌਜਵਾਨਾਂ ਤੋਂ ਜਿੰਮ ਅਤੇ ਗਰਾਉਂਡਾਂ ਬਾਰੇ ਡੀਮਾਂਡ ਮੰਗੀ ਗਈ। ਇਸ ਮੌਕੇ ਜਸਬੀਰ ਸਿੰਘ ਸੰਗੋਵਾਲ, ਸਰਪੰਚ ਰੇਸ਼ਮਾ ਬੁਰਜ ਹਸਨ, ਅਮਰਜੀਤ ਸਿੰਘ, ਹੈਪੀ ਲੱਧੜ, ਗੁਰਦੇਵ ਸਿੰਘ ਭੁੱਲਰ, ਰਣਜੀਤ ਸਿੰਘ ਕਾਦੀਆਂ, ਅਜੇ ਕੁਮਾਰ, ਵਰਿੰਦਰ ਬੰਟੀ, ਅਮਰਜੀਤ ਸਿੰਘ, ਜਸਵੀਰ ਸਿੰਘ, ਕਮਲਜੀਤ ਕੌਰ , ਸੰਦੀਪ ਕੌਰ, ਜਤਿੰਦਰ ਸਿੰਘ, ਭਜਨ ਸਿੰਘ, ਜੋਤੀ, ਜੋਗਾ ਸਿੰਘ, ਨਿਰਮਲ ਸਿੰਘ, ਰਾਜੇਸ਼ ਸਰਪੰਚ ਨਾਗਰਾ, ਸੰਦੀਪ ਸਿੰਘ, ਪੱਪਾ ਸਰਪੰ,ਚ ਨਿੱਕਾ ਭਾਰੂਵਾਲ, ਸੁਲੱਖਣ ਸਿੰਘ, ਸੌਦਾਗਰ ਸਿੰਘ, ਰਣਜੀਤ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਸੱਤਾ ਦੇ ਡੰਡੇ ਨਾਲ ਰਾਤੋ-ਰਾਤ ਮਹਿਤਪੁਰ ਦੀ ਬਦਲੀ ਸਿਆਸਤ ਅਗਲੀ ਖ਼ਬਰ 25 ਸਾਲਾ ਲੜਕੀ ਦੀ ਭੇਦਭਰੇ ਹਾਲਾਤ ’ਚ ਮੌਤ, ਰੇਲਵੇ ਲਾਈਨਾਂ ਕੋਲੋਂ ਮਿਲੀ ਲਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।