ਮਹਿਤਪੁਰ, 18 ਜੁਲਾਈ (ਲਖਵਿੰਦਰ ਸਿੰਘ)-ਨਗਰ ਪੰਚਾਇਤ ਮਹਿਤਪੁਰ ਵੱਲੋਂ ਪਿਛਲੇ ਦਿਨੀ ਹੋਈਆਂ ਚੋਣਾਂ ਤੋਂ ਬਾਅਦ ਸਹੁੰ ਚੁੱਕ ਅਤੇ ਨਗਰ ਪੰਚਾਇਤ ਦੀ ਕਮੇਟੀ ਦੀ ਚੋਣ ਲਈ ਲਗਾਤਾਰ ਕੌਂਸਲਰ ਪੱਬਾਂ ਭਾਰ ਹੋਏ ਪਏ ਸਨ ,ਪਰ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਚੋਣ ਨਾ ਹੋਣ ‘ਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਅਤੇ ਹਾਈਕੋਰਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਚੋਣਾਂ ਦੀ ਤਰੀਕ ਪੱਕੀ ਕੀਤੀ ਗਈ, ਜਿਸ ਤਹਿਤ ਨਗਰ ਪੰਚਾਇਤ ਦੀ ਨਵੀਂ ਕਮੇਟੀ ਦੀ ਚੋਣ ਦਾ ਪ੍ਰੋਗਰਾਮ ਉਲੀਕਿਆ ਗਿਆ ।ਜਿਸ ਵਿੱਚ ਐਸ.ਡੀ.ਐਮ ਨਕੋਦਰ ਕਮ.ਕਨਵੀਨਰ ਸਿਮਰਜੀਤ ਸਿੰਘ ਅਤੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਜਗਤਾਰ ਸਿੰਘ ਦੀ ਮੌਜੂਦਗੀ ਦੀ ਸੁਰੂਆਤ ਕਰਵਾਈ ਗਈ। ਸਭ ਤੋ ਪਹਿਲਾ ਚੁਣੇ ਕੌਸਲਰਾਂ ਨੂੰ ਸਹੁੰ ਚੁਕਵਾਈ ਗਈ। ਬਾਅਦ ‘ਚ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕੌਸਲਰ ਦੀਆਂ ਚੋਣਾ ਦੌਰਾਨ 7 ਕਾਂਗਰਸ, 2 ਆਮ ਆਦਮੀ ਪਾਰਟੀ, 2 ਅਕਾਲੀ ਦਲ 2 ਆਜ਼ਾਦ ਉਮੀਦਵਾਰ ਨੇ ਚੋਣ ਜਿੱਤੀ ਸੀ। ਜਿਸ ਤੋ ਬਾਅਦ ਕਾਂਗਰਸ ਪਾਰਟੀ ਦਾ ਪੱਲੜਾ ਭਾਰੀ ਸੀ ਤੇ ਕਮੇਟੀ ਬਣਾਉਣ ਲਈ ਮੈਂਬਰ ਵੀ ਪੂਰੇ ਸਨ ਪਰ ਬੀਤੀ ਰਾਤ ਕਾਂਗਰਸ ਪਾਰਟੀ ਦੇ ਵਾਰਡ ਨੰ.5 ਤੋ ਇੱਕ ਕੌਂਸਲਰ ਬਾਗੀ ਹੋ ਗਈ, ਜਿਨ੍ਹਾ ਨੂੰ ਆਮ ਆਦਮੀ ਪਾਰਟੀ ਵਲੋਂ ਪ੍ਰਧਾਨਗੀ ਦਾ ਦਾਅਵੇਦਾਰ ਐਲਾਨਿਆ ਗਿਆ। ਦੋਨਾਂ ਪਾਸੇ ਤੋ ਮੈਂਬਰ ਬਰਾਬਰ ਹੋਣ ਕਰਕੇ ਪਰਚੀ ਰਾਹੀ ਚੋਣ ਕੀਤੀ ਗਈ ,ਜਿਸ ਵਿੱਚ ਕਾਂਗਰਸ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਪ੍ਰਵੀਨ ਮਹਿਤਾ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਬਣੇ ਅਤੇ ਇਸੇ ਤਰ੍ਹਾਂ ਹੀ ਵਾਈਸ ਪ੍ਰਧਾਨਗੀ ਦੀ ਚੋਣ ਲਈ ਵੀ ਪਰਚੀ ਪਾਈ ਗਈ ਜਿਸ ਵਿੱਚ ਕਾਂਗਰਸ ਪਾਰਟੀ ਦੇ ਕਸ਼ਮੀਰੀ ਲਾਲ ਉਪ ਪ੍ਰਧਾਨ ਚੁਣੇ ਗਏ । ਨਵੇਂ ਚੁਣੇ ਪ੍ਰਧਾਨ ਦੀ ਲੋਕਾਂ ਵਿੱਚ ਇਹ ਚਰਚਾ ਕਿ ਪ੍ਰਧਾਨ ਕਾਗਰਸ ਦਾ ਬਣਿਆ ਹੈ ਜਾ ਆਦਮੀ ਪਾਰਟੀ ਦਾ । ਲੋਕਾਂ ਦਾ ਕਹਿਣਾ ਹੈ ਕਿ ਸੱਤਾ ਦੇ ਡੰਡੇ ਜਾਂ ਨਿੱਜੀ ਲਾਲਚ ਕਾਰਨ ਰਾਤੋ ਰਾਤ ਮਹਿਤਪੁਰ ਦੀ ਸਿਆਸਤ ਬਦਲ ਗਈ ਹੈ। ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਨਵੇਂ ਚੁਣੇ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਵਧਾਈ ਦਿੱਤੀ ਗਈ। ਇਸ ਚੋਣ ਵਿੱਚ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਕੌਂਸਲਰ ਕੁਲਵਿੰਦਰ ਕੌਰ ,ਕੌਂਸਲਰ ਜਗਦੀਪ ਸਿੰਘ ,ਕੌਂਸਲਰ ਰਾਜਵਿੰਦਰ ਕੌਰ ,ਕੌਂਸਲਰ ਕਸ਼ਮੀਰੀ ਲਾਲ, ਕੌਂਸਲਰ ਪ੍ਰਵੀਨ ਮਹਿਤਾ, ਕੌਂਸਲਰ ਤਰਜਿੰਦਰ ਸਿੰਘ ਜਿੰਦਰ ,ਕੌਂਸਲਰ ਸਵਪਨਦੀਪ ਕੌਰ ,ਕੌਂਸਲਰ ਮਹਿੰਦਰਪਾਲ ਸਿੰਘ ਟੁਰਨਾ ,ਕੌਂਸਲਰ ਗੁਰਵਿੰਦਰ ਕੌਰ ,ਕੌਂਸਲਰ ਬਲਵਿੰਦਰ ਕੁਮਾਰ ਬਿੰਦਰ ,ਕੌਂਸਲਰ ਸੰਦੀਪ ਸਿੰਘ ਮਰੋਕ ,ਕੌਂਸਲਰ ਗੁਰਜੀਤ ਸਿੰਘ, ਕੌਂਸਲਰ ਜਰਨੈਲ ਸਿੰਘ ਜੈਲਦਾਰ ਆਦਿ ਹਾਜ਼ਰ ਸਨ। ਇਸ ਮੌਕੇ ਪ੍ਰਸੋ਼ਤਮ ਲਾਲ, ਬਲਜੀਤ ਸਿੰਘ ਬਿੱਲੇ ,ਬਲਜੀਤ ਸਿੰਘ ਰੋਲੀ, ਸੁਰਿੰਦਰ ਸਿੰਘ ਚਾਹਲ, ਬਲਜਿੰਦਰ ਸਿੰਘ ਕੰਗ,ਰੂਬੀ ਚਾਹਲ, ਗੁਰਵਿੰਦਰ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ,ਮਲਕ ਮਹਿਤਾ, ਹਰਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।