ਗੁਰਾਇਆ, 19 ਜੁਲਾਈ (ਬਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਰਾਮਗੜ੍ਹੀਆਂ ਵੈੱਲਫੇਅਰ ਬੋਰਡ ਹਲਕਾ ਫਿਲੌਰ ਦੇ ਚੇਅਰਮੈਨ ਜਸਵੀਰ ਸਿੰਘ ਰਾਜੂ ਕੌਂਸਲਰ ਨੂੰ ਲਗਾਏ ਜਾਣ ’ਤੇ ਉਨ੍ਹਾਂ ਦੀ ਨਿਯੁਕਤੀ ਦਾ ਹਲਕੇ ਭਰ ਵਿਚ ਸਵਾਗਤ ਕੀਤਾ ਗਿਆ ਹੈ। ਰਾਮਗੜ੍ਹੀਆਂ ਭਾਈਚਾਰੇ ਨੇ ਇਸ ਨਿਯੁਕਤੀ ਲਈ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆਂ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਜਸਵੀਰ ਸਿੰਘ ਰਾਜੂ ਜੋ ਨਗਰ ਕੌਂਸਲ ਗੁਰਾਇਆ ਦੇ ਮੈਂਬਰ ਵੀ ਹਨ ਨੇ ਕਿਹਾ ਹੈ ਕਿ ਉਹ ਹੋਰ ਵਰਗਾਂ ਦੇ ਨਾਲ ਨਾਲ ਰਾਮਗੜ੍ਹੀਆਂ ਭਾਈਚਾਰੇ ਦੇ ਹਿੱਤਾਂ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।