28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪਿੰਡ ਚੱਕ ਦੇਸ ਰਾਜ ਦੇ ਨੌਜਵਾਨ ਜੈਸੀ ਸਹੋਤਾ ਨੇ ਕੈਨੇਡਾ ਦੇ ਸਰੀ ’ਚ ਵਿਧਾਇਕ ਬਣ ਕੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ

ਦੁਸਾਂਝ ਕਲਾਂ, 27 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਦੇਸ ਰਾਜ ਨਾਲ ਸੰਬੰਧਿਤ ਨੌਜਵਾਨ ਮਨਪ੍ਰੀਤ ਸਿੰਘ ਜੈਸੀ ਸਹੋਤਾ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਸਰੀ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਿਧਾਇਕ (ਐੱਮ. ਐੱਲ.

ਪਿੰਡ ਚੱਕ ਦੇਸ ਰਾਜ ਦੇ ਨਵ-ਨਿਯੁਕਤ ਵਿਧਾਇਕ ਮਨਪ੍ਰੀਤ ਸਿੰਘ ਜੈਸੀ ਸਹੋਤਾ ਦੀ ਤਸਵੀਰ। 28-10-2026
ਦੁਸਾਂਝ ਕਲਾਂ, 27 ਅਕਤੂਬਰ (ਰਾਮ ਪ੍ਰਕਾਸ਼ ਟੋਨੀ)-ਜਲੰਧਰ ਜ਼ਿਲ੍ਹੇ ਦੇ ਪਿੰਡ ਚੱਕ ਦੇਸ ਰਾਜ ਨਾਲ ਸੰਬੰਧਿਤ ਨੌਜਵਾਨ ਮਨਪ੍ਰੀਤ ਸਿੰਘ ਜੈਸੀ ਸਹੋਤਾ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਵਜੋਂ ਸਰੀ ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਵਿਧਾਇਕ (ਐੱਮ.ਐੱਲ.ਏ.) ਦਾ ਅਹੁਦਾ ਹਾਸਿਲ ਕੀਤਾ ਹੈ। ਉਨ੍ਹਾਂ ਦੀ ਇਸ ਜਿੱਤ ਨਾਲ ਨਾ ਸਿਰਫ਼ ਉਨ੍ਹਾਂ ਦੇ ਜੱਦੀ ਪਿੰਡ ਸਗੋਂ ਸਮੁੱਚੇ ਦੁਆਬੇ ਅਤੇ ਪੰਜਾਬੀ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ। ਜੈਸੀ ਸਹੋਤਾ ਨੇ 4 ਹਜ਼ਾਰ 4 ਸੌ 35 ਵੋਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਮਿੱਟੀ ’ਚ ਪੈਦਾ ਹੋਏ ਨੌਜਵਾਨ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਆਪਣੀ ਮਿਹਨਤ ਲਗਨ ਅਤੇ ਕਾਬਲੀਅਤ ਨਾਲ ਵੱਡੀਆਂ ਮੱਲਾਂ ਮਾਰ ਸਕਦੇ ਹਨ । ਪਿੰਡ ਚੱਕ ਦੇਸ ਰਾਜ ਵਿੱਚ ਜਨਮੇ ਜੈਸੀ ਸਹੋਤਾ, ਲਾਲਾ ਮਨੋਹਰ ਸਿੰਘ ਦੇ ਪੋਤਰੇ ਅਤੇ ਪਿਤਾ ਰਛਪਾਲ ਸਿੰਘ (ਪਾਲਾ) ਤੇ ਮਾਤਾ ਹਰਜਿੰਦਰ ਕੌਰ ਦੇ ਸਪੁੱਤਰ ਹਨ । ਜੈਸੀ ਸਹੋਤਾ ਸਿਰਫ਼ ਰਾਜਨੀਤਕ ਖੇਤਰ ’ਚ ਹੀ ਨਹੀਂ, ਸਗੋਂ ਖੇਡਾਂ ਅਤੇ ਸਮਾਜ ਸੇਵਾ ਦੇ ਖ਼ੇਤਰ ਵਿੱਚ ਵੀ ਆਪਣੀ ਵੱਖਰੀ ਪਛਾਣ ਰੱਖਦੇ ਹਨ। ਉਹ ਇੱਕ ਵਧੀਆ ਭਲਵਾਨ ਅਤੇ ਕਬੱਡੀ ਦੇ ਹੋਣਹਾਰ ਖਿਡਾਰੀ ਰਹੇ ਹਨ। ਕੈਨੇਡਾ ਪੁਲਿਸ ਵਿੱਚ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਦੇ ਨਾਲ - ਨਾਲ ਉਹ ਕਈ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ’ਚ ਜਿੱਤ ਦੀਆਂ ਟਰਾਫੀਆਂ ਵੀ ਆਪਣੇ ਨਾਂਅ ਕਰ ਚੁੱਕੇ ਹਨ। ਰਾਜਨੀਤੀ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਉਹ ਪਿਛਲੇ ਕਈ ਸਾਲਾਂ ਤੋਂ ਆਪਣੀ ਜੀਵਨ ਸਾਥਣ ਇਕਜੋਤ ਸੰਧੂ ਅਤੇ ਛੋਟੇ ਭਰਾ ਪੋਲਾ ਸਹੋਤਾ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਦੇ ਆ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਕ ਛੋਟੇ ਜਿਹੇ ਪਿੰਡ ਤੋਂ ਉੱਠ ਕੇ ਵਿਦੇਸ਼ ਦੀ ਧਰਤੀ ’ਤੇ ਇੰਨੇ ਵੱਕਾਰੀ ਅਹੁਦੇ ਤੱਕ ਪਹੁੰਚਣਾ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਰਪੰਚ ਨੀਰੂ ਕੌਰ, ਕੰਵਲ ਸਿੰਘ ਨੰਬਰਦਾਰ, ਜਤਿੰਦਰ ਸਿੰਘ ਮਿੱਠੂ, ਪੰਚ ਅਮਨਦ ੀਪ ਸਿੰਘ, ਪੰਚ ਅਮਰਜੀਤ ਸਿੰਘ, ਪ੍ਰਧਾਨ ਸੋਢੀ ਸਿੰਘ, ਮਹੰਤ ਅਮਰ ਦਾਸ, ਮਾਸਟਰ ਸੁਰਿੰਦਰ ਪਾਲ, ਦਿਲਜੀਤ ਸਿੰਘ, ਉਪਕਾਰ ਸਿੰਘ ਬਖ਼ਸ਼ੀ, ਕੁਲਵਿੰਦਰ ਸਿੰਘ ਪਾਠੀ, ਪ੍ਰਧਾਨ ਸੁਖਵਿੰਦਰ ਸਿੰਘ, ਪ੍ਰਧਾਨ ਮੰਗਤ ਰਾਮ ਮੰਗਾਂ, ਡਾ. ਕੁਲਦੀਪ ਰਾਮ, ਪੰਚ ਤੇਜ਼ ਪਾਲ ਅਤੇ ਰਣਜੀਤ ਬਾਂਸਲ ਆਦਿ ਨੇ ਜੈਸੀ ਸਹੋਤਾ ਦੀ ਇਸ ਸ਼ਾਨਦਾਰ ਜਿੱਤ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਪਿੰਡ ਦੇ ਇਸ ਹੋਣਹਾਰ ਪੁੱਤਰ ’ਤੇ ਮਾਣ ਹੈ।
ਪਿਛਲੀ ਖ਼ਬਰ ਲੋਹੀਆਂ ਦੇ ਅਕਾਲ ਗਲੈਕਸੀ ਕਾਨਵੈਂਟ ਸਕੂਲ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਅਗਲੀ ਖ਼ਬਰ ਫਿਲੌਰ ਹਲਕੇ ਦੇ ਲੋਕਾਂ ਨੂੰ ਵੱਡੀ ਰਾਹਤ, ਨਵਾਂ ਸ਼ਹਿਰ ਵਲੋਂ ਆਉਣ ਵਾਲੇ ਰੇਤ ਦੇ ਓਵਰਲੋਡ ਟਿੱਪਰਾਂ ’ਤੇ ਲੱਗੀ ਰੋਕ ਖ਼ਬਰ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।