04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਕੋਰਟ ਕੰਪਲੈਕਸ ਲਈ ਥਾਂ ਦੀ ਚੋਣ ਵਾਸਤੇ ਹੋਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਵੋਟਿੰਗ

ਅਜੀਤ ਡੈਸਕ 21-07-2026
ਜਲੰਧਰ, 20 ਜੁਲਾਈ (ਜਤਿੰਦਰ ਪੰਮੀ)–ਜ਼ਿਲ੍ਹਾ ਕੋਰਟ ਕੰਪਲੈਕਸ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨ ਅਤੇ ਉਸ ਦੀ ਇਮਾਰਤ ਵਾਸਤੇ ਨਵੀਂ ਥਾਂ ਦੀ ਚੋਣ ਕਰਨ ਲਈ ਵਕੀਲਾਂ ਦੀ ਰਾਇ ਲੈਣ ਲਈ ਸੋਮਵਾਰ ਨੂੰ ਕਰਵਾਈ ਗਈ ਵੋਟਿੰਗ ਦੌਰਾਨ ਵੱਡੀ ਗਿਣਤੀ ਵਕੀਲਾਂ ਨੇ ਸਿਵਲ ਲਾਈਨ ’ਚ ਬਣੇ ਜੁਡੀਸ਼ੀਅਲ ਕੰਪਲੈਕਸ ਦੀ ਮੌਜੂਦਾ ਥਾਂ ’ਤੇ ਹੀ ਮੋਹਰ ਲਾਈ ਹੈ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਿਹੜੇ ਵਿਚ ਵੋਟਿੰਗ ਸਵੇਰੇ 9:00 ਵਜੇ ਤੋਂ ਸ਼ਾਮ 4:30 ਵਜੇ ਤੱਕ ਹੋਈ, ਜਿਸ ਦੌਰਾਨ ਐਸੋਸੀਏਸ਼ਨ ਦੇ ਕੁੱਲ 3500 ਮੈਂਬਰਾਂ ਵਿੱਚੋਂ ਸਿਰਫ਼ 1357 ਵਕੀਲਾਂ ਨੇ ਆਪਣੀ ਰਾਇ ਦੇਣ ਲਈ ਵੋਟਿੰਗ ’ਚ ਹਿੱਸਾ ਲਿਆ। ਇਨ੍ਹਾਂ ਵਿਚੋਂ 37 ਵੋਟਾਂ ਰੱਦ ਹੋ ਗਈਆਂ। ਵੋਟਿੰਗ ਦੌਰਾਨ ਵਕੀਲਾਂ ਕੋਲੋਂ ਜੁਡੀਸ਼ੀਅਲ ਕੰਪਲੈਕਸ ਲਈ ਦੋ ਤਰਜੀਹਾਂ ਬਾਰੇ ਵੋਟ ਕਰਨ ਲਈ ਕਿਹਾ ਗਿਆ ਸੀ, ਜਿਸ ਵਿੱਚ 812 ਮੈਂਬਰਾਂ ਨੇ ਮੌਜੂਦਾ ਜੁਡੀਸ਼ੀਅਲ ਕੰਪਲੈਕਸ ਦੇ ਹੱਕ ’ਚ ਵੋਟ ਪਾਈ ਜਦੋਂਕਿ 187 ਮੈਂਬਰਾਂ ਨੇ ਇਸ ਨੂੰ ਦੂਜੀ ਤਰਜੀਹ ’ਚ ਵੀ ਸ਼ਾਮਲ ਕੀਤਾ । ਜੁ਼ਡੀਸ਼ੀਅਲ ਕੰਪਲੈਕਸ ਲਈ ਜ਼ਿਲ੍ਹਾ ਤੇ ਸੈਸ਼ਨ ਜੱਜ ਵਲੋਂ ਦੱਸੀਆਂ ਗਈਆਂ 4 ਹੋਰ ਥਾਵਾਂ ’ਚੋਂ ਬਹੁਤੇ ਵਕੀਲਾਂ ਨੇ ਜਲੰਧਰ-ਲੁਧਿਆਣਾ ਕੌਮੀ ਮਾਰਗ ’ਤੇ ਬਾਠ ਕੈਸਲ ਦੇ ਪਿਛਲੇ ਪਾਸੇ ਪਿੰਡ ਕੋਟ ਕਲਾਂ ਦੀ ਜ਼ਮੀਨ ਨੂੰ ਦੂਜੀ ਤਰਜੀਹ ਵਜੋਂ ਚੁਣਿਆ ਹੈ। ਇਸ ਥਾਂ ਨੂੰ 114 ਮੈਂਬਰਾਂ ਨੇ ਆਪਣੀ ਪਹਿਲੀ ਤਰਜੀਹ ਵਜੋਂ ਵੋਟ ਪਾਈ ਜਦੋਂਕਿ 271 ਮੈਂਬਰਾਂ ਨੇ ਇਸ ਨੂੰ ਦੂਜੀ ਤਰਜੀਹ ਦਿੱਤੀ ਹੈ। ਇਸੇ ਤਰ੍ਹਾਂ ਨਕੋਦਰ ਰੋਡ ’ਤੇ ਪੈਂਦੇ ਪਿੰਡ ਭਗਵਾਨਪੁਰ
ਕਿਹਾ ਕਿ ਲੋਕ ਹਿਤ ਨਾਲ ਜੁੜੇ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਨਿਰਧਾਰਿਤ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੜਕਾਂ, ਸੀਵਰੇਜ, ਸਫ਼ਾਈ, ਪੀਣ ਵਾਲੇ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਕਿਸੇ ਵੀ ਕੰਮ ਵਿਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਖ਼ਰਾਬ ਮੇਨਹੋਲ ਅਤੇ ਸੜਕਾਂ ਟੁੱਟੀਆਂ ਹਨ। ਉਨਾਂ ਦੀ ਜਲਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਭਰੋਸਾ ਦਿੱਤਾ ਕਿ ਸ਼ਹਿਰ ਦੇ ਸਮੁੱਚੇ ਵਿਕਾਸ ਲਈ ਅਜਿਹੇ ਨਿਰੀਖਣ ਦੌਰੇ ਲਗਾਤਾਰ ਜਾਰੀ ਰਹਿਣਗੇ, ਤਾਂ ਜੋ ਹਰ ਵਿਕਾਸ ਕਾਰਜ ਸਮੇਂ ਸਿਰ ਪੂਰਾ ਹੋਵੇ ਅਤੇ ਲੋਕਾਂ ਨੂੰ ਬਿਹਤਰ ਅਤੇ ਸੁਚੱਜੀਆਂ ਨਾਗਰਿਕ ਸਹੂਲਤਾਂ ਮਿਲ ਸਕਣ।
ਪਿਛਲੀ ਖ਼ਬਰ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਵਲੋਂ ਡਿਪਟੀ ਚੀਫ ਬ੍ਰਿਜ ਇੰਜੀਨੀਅਰ ਦੀਆਂ ਨੀਤੀਆਂ ਵਿਰੁੱਧ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਬੀ ਤੋਂ ਏ ਕੈਟਾਗਰੀ ਵਿਚ ਸ਼ਾਮਿਲ ਕਈ ਕਾਲੋਨੀਆਂ ਦੇ ਜਾਇਦਾਦ ਕਰ ਦੇ ਵਧੇ ਰੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।