04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਵਿਸ਼ਵ ਆਈ.ਵੀ.ਐੱਫ਼. ਦਿਵਸ ਮੌਕੇ ਨੋਵਾ ਆਈ.ਵੀ.ਐਫ਼. ਜਲੰਧਰ ਵਲੋਂ ਬੇਔਲਾਦਪਣ ਪ੍ਰਤੀ ਜਾਗਰੂਕਤਾ ਸੰਦੇਸ਼

ਅਜੀਤ ਡੈਸਕ 24-07-2026
ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ) - ਵਿਸ਼ਵ ਆਈ.ਵੀ.ਐੱਫ਼. ਦਿਵਸ ਮੌਕੇ ਨੋਵਾ ਆਈ.ਵੀ.ਐੱਫ਼. ਜਲੰਧਰ ਵਲੋਂ ਬੇਔਲਾਦਪਣ ਬਾਰੇ ਜਾਗਰੂਕਤਾ ਫੈਲਾਉਣ ਅਤੇ ਆਧੁਨਿਕ ਇਲਾਜ ਰਾਹੀਂ ਬੇਔਲਾਦ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਈ। ਆਈ.ਵੀ.ਐੱਫ਼. ਖੇਤਰ ’ਚ 25 ਸਾਲ ਤੋਂ ਵੱਧ ਦਾ ਤਜਰਬਾ ਰੱਖਣ ਵਾਲੀ, ਨੋਵਾ ਆਈ.ਵੀ.ਐੱਫ਼. ਜਲੰਧਰ ਦੀ ਕਲੀਨਿਕਲ ਡਾਇਰੈਕਟਰ ਡਾ. ਜੈਸਮੀਨ ਕੌਰ (ਆਈ.ਐੱਸ.ਏ.ਆਰ. ਪੰਜਾਬ ਦੀ ਪੂਰਵ ਪ੍ਰਧਾਨ, ‘ਫੋਗਸੀ’ ਦੀ ਮੌਜੂਦਾ ਸਕੱਤਰ ਅਤੇ ਪੀ.ਐੱਮ.ਸੀ. ਦੀ ਮੀਤ ਪ੍ਰਧਾਨ), ਨੇ ਕਿਹਾ ਕਿ ਵਿਸ਼ਵ ਆਈ.ਵੀ.ਐੱਫ਼. ਦਿਵਸ ਆਧੁਨਿਕ ਚਿਕਿਤਸਾ ਵਿਗਿਆਨ ਦੀ ਇਕ ਇਤਿਹਾਸਕ ਪ੍ਰਾਪਤੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ 25 ਜੁਲਾਈ 1978 ਨੂੰ ਦੁਨੀਆ ਦੇ ਪਹਿਲੇ ਆਈ.ਵੀ.ਐੱਫ਼. ਬੱਚੇ ਦੇ ਜਨਮ ਤੋਂ ਬਾਅਦ ਲੱਖਾਂ ਜੋੜਿਆਂ ਦੇ ਘਰਾਂ ’ਚ ਖੁਸ਼ੀਆਂ ਆਈਆਂ ਹਨ । ਉਨ੍ਹਾਂ ਕਿਹਾ ਕਿ ਬੇਔਲਾਦਪਣ ਕਿਸੇ ਇਕ ਵਿਅਕਤੀ ਦੀ ਨਹੀਂ, ਸਗੋਂ ਪਤੀ ਅਤੇ ਪਤਨੀ ਦੋਵਾਂ ਦੀ ਸਾਂਝੀ ਮੈਡੀਕਲ ਸਮੱਸਿਆ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅੱਜ ਆਈ.ਵੀ.ਐਫ਼. ਇਕ ਸੁਰੱਖਿਅਤ, ਵਿਗਿਆਨਕ ਅਤੇ ਪ੍ਰਭਾਵਸ਼ਾਲੀ ਇਲਾਜ ਵਜੋਂ ਸਥਾਪਿਤ ਹੋ ਚੁੱਕਾ ਹੈ । ਅੱਜ ਦੇ ਸਮੇਂ ’ਚ ਆਈ.ਵੀ.ਐਫ਼., ਆਈ.ਸੀ.ਐੱਸ.ਆਈ. ਅਤੇ ਹੋਰ ਆਧੁਨਿਕ ਪ੍ਰਜਨਨ ਤਕਨੀਕਾਂ ਨੇ ਲੱਖਾਂ ਪਰਿਵਾਰਾਂ ਦੀ ਜ਼ਿੰਦਗੀ ’ਚ ਨਵੀਆਂ ਉਮੀਦਾਂ ਜਗਾਈਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਜੋੜੇ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੁਦਰਤੀ ਤੌਰ ’ਤੇ ਗਰਭਧਾਰਣ ਕਰਨ ’ਚ ਅਸਫ਼ਲ ਰਹੇ ਹਨ, ਉਹ ਬਿਨਾਂ ਦੇਰੀ ਮਾਹਿਰਾਂ ਨਾਲ ਸੰਪਰਕ ਕਰਨ ਅਤੇ ਸਮੇਂ ਸਿਰ ਜਾਂਚ ਕਰਵਾਉਣ, ਜੋ ਬਹੁਤ ਜ਼ਰੂਰੀ ਹੈ। ਉਨ੍ਹਾਂ ਇਸ ਮੌਕੇ ਐਂਬ੍ਰਾਇਓਲੋਜਿਸਟਾਂ, ਨਰਸਾਂ, ਕੌਂਸਲਰਾਂ ਅਤੇ ਪੂਰੀ ਆਈ.ਵੀ.ਐੱਫ਼. ਟੀਮ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ ਅਤੇ ਮੁਹਾਰਤਾਂ ਹਰ ਸਫ਼ਲ ਆਈ.ਵੀ.ਐਫ਼. ਇਲਾਜ ਦੀ ਨੀਂਹ ਹੈ। ਡਾ. ਜੈਸਮੀਨ ਨੇ ਕਿਹਾ ਕਿ ਬੇਔਲਾਦਪਣ ਨੂੰ ਸਮਾਜਿਕ ਕਲੰਕ ਨਾ ਸਮਝਿਆ ਜਾਵੇ, ਸਗੋਂ ਇਸ ਨੂੰ ਇਕ ਇਲਾਜਯੋਗ ਮੈਡੀਕਲ ਸਮੱਸਿਆ ਮੰਨਦੇ ਹੋਏ ਸਮੇਂ ਸਿਰ ਮਾਹਿਰ ਸਲਾਹ ਲਈ ਜਾਵੇ।
ਪਿਛਲੀ ਖ਼ਬਰ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਨਿੰਦਣਯੋਗ- ਰਾਜੂ ਅਗਲੀ ਖ਼ਬਰ ਢੀਂਡਸਾ ਵਲੋਂ ਯੂਥ ਵਿੰਗ ਤੇ ਮੁਹੱਲਾ ਇੰਚਾਰਜ ਕੀਤੇ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।