02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਨੈਸ਼ਨਲ ਹਾਈਵੇ ’ਤੇ ਖੜ੍ਹੇ ਕੈਂਟਰ ’ਚ ਤੇਲ ਟੈਂਕਰ ਵੱਜਣ ਨਾਲ ਇਕ ਦੀ ਮੌਤ

ਅਜੀਤ ਡੈਸਕ 25-07-2026
ਗੁਰਾਇਆ, 24 ਜੁਲਾਈ (ਬਲਵਿੰਦਰ ਸਿੰਘ)- ਇੱਥੇ ਗੁਰਾਇਆ ਤੋਂ ਫਿਲੌਰ ਹਾਈਵੇ ‘ਤੇ ਵਾਪਰੇ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਕ ਕੈਂਟਰ ਸੜਕ ਕਿਨਾਰੇ ਟਾਇਰ ਪੰਚਰ ਹੋਣ ਕਾਰਨ ਖੜਾ ਸੀ ਕਿ ਪਿਛਾਂਹ ਤੋਂ ਆਏ ਤੇਲ ਟੈਂਕਰ ਦੀ ਉਸ ਨਾਲ ਟੱਕਰ ਹੋਣ ਕਾਰਨ ਜਿੱਥੇ ਦੋਵੇਂ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆ ਉੱਥੇ ਤੇਲ ਟੈਂਕਰ ਡਰਾਈਵਰ ਬੁਰੀ ਤਰ੍ਹਾਂ ਕੈਬਿਨ ਵਿਚ ਫਸ ਗਿਆ। ਜੇ.ਸੀ.ਬੀ. ਮਸ਼ੀਨਾਂ ਦੀ ਮੱਦਦ ਨਾਲ ਕੈਬਿਨ ਵਿਚੋਂ ਜ਼ਖਮੀ ਡਰਾਈਵਰ ਨੂੰ ਕੱਢਿਆ ਗਿਆ। ਉਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ ‘ਤੇ ਲੰਮਾ ਜਾਮ ਲੱਗ ਗਿਆ। ਡਰਾਈਵਰ ਮਨਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਅਸ਼ਾਹੂਰ ਫਿਲੌਰ ਕੈਬਿਨ ਵਿਚ ਫਸ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ,ਜਿਸ ਨੂੰ ਬਹੁਤ ਹੀ ਮਿਹਨਤ ਨਾਲ ਬਾਹਰ ਕੱਢ ਕੇ ਹਸਪਤਾਲ ਭੇਜਿਆ ਗਿਆ ਪਰ ਉਸ ਦੀ ਮੌਤ ਹੋ ਗਈ। ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਕਿ ਇਕ ਕੈਂਟਰ ਦਾ ਟਾਇਰ ਪੰਚਰ ਹੋਣ ਕਾਰਨ ਉਹ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਲੁਧਿਆਣਾ ਤੋਂ ਜਲੰਧਰ ਵੱਲ ਜਾ ਰਿਹਾ ਇੱਕ ਤੇਲ ਵਾਲਾ ਟੈਂਕਰ ਖੜ੍ਹੇ ਕੈਂਟਰ ਨਾਲ ਟਕਰਾ ਗਿਆ। ਪੁਲਿਸ ਨੇ ਇਸ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੜਕ ਤੇ ਲੰਬਾ ਜਾਮ ਲੱਗ ਗਿਆ ਜਿਸ ਨੂੰ ਪੁਲਿਸ ਨੇ ਖੁਲ੍ਹਵਾਇਆ। ਹਾਈਵੇਅ ‘ਤੇ ਖੜੀਆਂ ਗੱਡੀਆਂ ਬਣਦੀਆਂ ਹਨ ਹਾਦਸੇ ਦਾ ਕਾਰਨ-ਪਿਛਲੇ ਹਾਦਸਿਆਂ ਨੂੰ ਦੇਖਦਿਆਂ ਇਹ ਸਪਸ਼ਟ ਹੁੰਦਾ ਹੈ ਕਿ ਅਕਸਰ ਹਾਈਵੇ ਤੇ ਖੜੀਆਂ ਗੱਡੀਆਂ ਹਾਦਸੇ ਦਾ ਕਾਰਨ ਬਣਦੀਆਂ ਹਨ, ਟਾਇਰ ਪੰਚਰ ਹੋਇਆ ਕੈਂਟਰ ਜਦੋਂ ਹਾਈਵੇ ‘ਤੇ ਖੜਾ ਸੀ ਤਾਂ ਨੈਸ਼ਨਲ ਹਾਈਵੇ ਅਥਾਰਿਟੀ ਜਾਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਉਕਤ ਗੱਡੀ ਦੇ ਆਲੇ ਦੁਆਲੇ ਨਾ ਹੀ ਚੇਤਾਵਨੀ ਨਿਸ਼ਾਨ ਲਗਾਏ ਅਤੇ ਨਾ ਹੀ ਗੱਡੀ ਨੂੰ ਸਾਈਡ ‘ਤੇ ਕਰਵਾਇਆ । ਫੁੱਟਬਾਲ ਦਾ ਖਿਡਾਰੀ ਸੀ ਮ੍ਰਿਤਕ ਮਨਜਿੰਦਰ ਸਿੰਘ-ਹਾਦਸੇ ਵਿਚ ਮਰਨ ਵਾਲਾ ਮਨਜਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਜਿਸਦੀ ਉਮਰ ਲਗਪਗ 22-23 ਸਾਲ ਸੀ,ਰੋਜ਼ੀ ਰੋਟੀ ਲਈ ਤੇਲ ਟੈਂਕਰ ਚਲਾਉਂਦਾ ਸੀ। ਉਹ ਫੁੱਟਬਾਲ ਦਾ ਚੰਗਾ ਖਿਡਾਰੀ ਸੀ। ਜੰਗ ਸਪੋਰਟਸ ਕਲੱਬ ਅਸ਼ਾਹੂਰ ਵਲੋਂ ਖੇਡਦਾ ਸੀ। ਉਸ ਦੀ ਮੌਤ ਨਾਲ ਪਿੰਡ ਅਤੇ ਆਸਪਾਸ ਦੇ ਇਲਾਕੇ ਵਿਚ ਸੋਗ ਪਸਰ ਗਿਆ।
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ 27 ਨੂੰ, 690 ਕਰੋੜ ਦੇ ਕੰਮਾਂ ਨੂੰ ਮਿਲੇਗੀ ਮਨਜ਼ੂਰੀ ਅਗਲੀ ਖ਼ਬਰ ਪਹਿਲਾਂ ਵੀ. ਵੀ. ਆਈ. ਪੀ. ਡਿਊਟੀ ਦੇ ਰੁਝੇਵੇਂ ਤੇ ਹੁਣ ਡੀ. ਸੀ. ਦਫਤਰ ਦੇ ਮੁਲਾਜ਼ਮਾਂ ਦੀ ਹੜਤਾਲ ਜਾਤੀ ਸਰਟੀਫਿਕੇਟ ਬਣਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।