ਕਰਤਾਰਪੁਰ, 26 ਜੁਲਾਈ (ਜਨਕ ਰਾਜ ਗਿੱਲ) ਆਪੀ ਚੈਰੀਟੇਬਲ ਹਸਪਤਾਲ ਵਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ ਆਪੀ ਸੰਸਥਾ ਦੇ ਪ੍ਰਧਾਨ ਬਿਮਲ ਜੈਨ,ਸਕੱਤਰ ਮੈਡਮ ਸੁਮਨ ਲਤਾ ਅਤੇ ਉੱਘੇ ਸਮਾਜ ਸੇਵੀ ਅਤੇ ਆੜਤੀ ਅੇਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਗੁਪਤਾ ਦੀ ਦੇਖ ਰੇਖ ਹੇਠ ਕੀਤਾ ਗਿਆ । ਇਸ ਮੌਕੇ ਤੇ ਹਸਪਤਾਲ ਦੇ ਮਾਹਿਰ ਡਾਕਟਰਾਂ ’ਚ ਡਾ ਨੀਰਜ ਕੁਮਾਰ,ਡਾ ਅਮਨਦੀਪ ਬਾਲਾ,ਡਾ ਰੋਹਿਤ ਡੋਗਰਾ ਦੀਆਂ ਟੀਮਾਂ ਵਲੋਂ ਕੈਂਪ ’ਚ ਪੁੱਜੇ 83 ਦੇ ਕਰੀਬ ਮਰੀਜਾਂ ਦੀ ਸਿਹਤ ਜਾਂਚ ਕੀਤੀ ਅਤੇ ਮੁਫਤ ਦਵਾਈਆਂ ਵੀ ਭੇਟ ਕੀਤੀਆਂ।ਇਸ ਮੌਕੇ ਸੰਸਥਾ ਦੇ ਆਗੂਆਂ ਵਲੋਂ ਕੈਂਪ ’ਚ ਪੁਜੇ ਲੋਕਾਂ ਨੂੰ ਚੰਗੀ ਸਿਹਤ ਲਈ ਚੰਗੀ ਖੁਰਾਕ ਦੇ ਨਾਲ ਬਰਸਾਤੀ ਮੌਸਮ ’ਚ ਆਪਣਾ ਚੌਗਿਰਦਾ ਸਾਫ ਰੱਖਣ ਲਈ ਪ੍ਰੇਰਿਤ ਕੀਤਾ ਤਾਂ ਜੋ ਸਮੇਂ ਰਹਿੰਦੇ ਹੀ ਬਿਮਾਰੀਆਂ ਤੋਂ ਬਚਿਆ ਜਾ ਸਕੇ।ਇਸ ਮੌਕੇ ਤੇ ਸੋਢੀ ਸਿੰਘ, ਸਰਬਜੀਤ ਕੌਰ,ਸੁਰਿੰਦਰ ਕੁਮਾਰ,ਮੁਕਤਾ,ਹਰਪੀ੍ਰਤ ਕੌਰ,ਸਤਨਾਮ ਸਿੰਘ,ਇੰਦਰਜੀਤ,ਕੁਲਵਿੰਦਰ, ਨੀਲਮ,ਕਵਿਤਾ ਆਦਿ ਵਲੋਂ ਆਪੋ ਆਪਣੀ ਸੇਵਾ ਵੀ ਨਿਭਾਈ ਗਈ।