ਆਦਮਪੁਰ, 26 ਜੁਲਾਈ (ਰਮਨ ਦਵੇਸਰ) ਰਘੂਵੰਸ਼ ਪਰਿਵਾਰ ਆਦਮਪੁਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਾਚੀਨ ਸ਼ਿਵ ਮੰਦਰ ਆਦਮਪੁਰ ਵਿਖੇ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਰਘੂਵੰਸ਼ ਪਰਿਵਾਰ ਵਲੋਂ 9 ਅਗਸਤ ਨੂੰ ਸ਼ਿਵ ਵਿਵਾਹ ਸ਼ਰਧਾ ਪੂਰਵਕ ਕਰਵਾਇਆ ਜਾਏਗਾ । ਇਸ ਸਬੰਧੀ 9 ਅਗਸਤ ਨੂੰ ਸਵੇਰੇ 8 ਵਜੇ ਸ਼ਿਵ ਮਹਾਅਭਿਸ਼ੇਕ ਕੀਤਾ ਜਾਵੇਗਾ ।ਇਸ ਮੀਟਿੰਗ ਦੌਰਾਨ ਵਿਨੋਦ ਕੁਮਾਰ, ਬਿਕਰਮ ਟੰਡਨ, ਹਿੰਮਤ ਗੌਤਮ, ਨੰਦ ਕਿਸ਼ੋਰ, ਅਰਵਿੰਦ ਪਰਾਸ਼ਰ, ਜਤਿਨ ਟੰਡਨ, ਗੌਰਵ ਸਿੰਘਲਾ, ਵਿਸ਼ਵਾਸ ਟੰਡਨ, ਆਰਿਨ ਕਰਵਾਲ, ਗੌਰਵ ਭੰਡਾਰੀ, ਰਿੱਕੀ ਕੁਮਾਰ, ਪੰਕਜ ਕੁਮਾਰ ਅਤੇ ਹੋਰ ਹਾਜ਼ਰ ਸਨ ।