06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਨਿਗਮ ਯੂਨੀਅਨ ਦੇ ਇਕ ਧੜੇ ਦੀ ਹੜਤਾਲ ਜਾਰੀ- ਸਫ਼ਾਈ, ਸੀਵਰੇਜ ਦਾ ਕੰਮ ਪ੍ਰਭਾਵਿਤ

ਅਜੀਤ ਡੈਸਕ 29-07-2026

ਜਲੰਧਰ, 28 ਜੁਲਾਈ (ਸ਼ਿਵ)- ਬਰਨਾਲਾ ਵਿਚ ਸਫ਼ਾਈ ਕਰਮਚਾਰੀਆਂ ’ਤੇ ਲਾਠੀਚਾਰਜ ਨੂੰ ਲੈ ਕੇ ਨਗਰ ਨਿਗਮ ਯੂਨੀਅਨ ਪ੍ਰਧਾਨ ਬੰਟੂ ਸਭਰਵਾਲ ਦੇ ਧੜੇ ਵਾਲੀਆਂ ਯੂਨੀਅਨਾਂ ਵਲੋਂ ਕੂੜਾ, ਸਫ਼ਾਈ ਤੇ ਸੀਵਰੇਜ ਦਾ ਕੰਮ ਅੱਜ ਵੀ ਬੰਦ ਰਿਹਾ। ਜਿੱਥੇ ਇਸ ਯੂਨੀਅਨ ਨਾਲ ਜੁੜੇ ਕਰਮਚਾਰੀਆਂ ਵਲੋਂ ਪੂਰੀ ਤਰਾਂ ਨਾਲ ਕੰਮ ਬੰਦ ਰੱਖਿਆ ਤੇ ਇਸ ਦੇ ਤਹਿਤ ਕਈ ਡੰਪਾਂ ’ਤੇ ਕੂੜਾ ਪਿਆ ਰਿਹਾ ਜਦਕਿ ਦੂਜੇ ਗਰੁੱਪ ਵਲੋਂ ਕਰਮਚਾਰੀਆਂ ਵਲੋਂ ਸਫ਼ਾਈ ਦੇ ਕੂੜੇ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਯੂਨੀਅਨ ਵਲੋਂ ਹੜਤਾਲ ਕੀਤੀ ਗਈ ਹੈ। ਉਨਾਂ ਵਲੋਂ ਜਿਨਾਂ ਡੰਪਾਂ ਦੀ ਸਫ਼ਾਈ ਕੀਤੀ ਜਾਂਦੀ ਹੈ। ਉੱਥੇ ਵੀ ਸਫ਼ਾਈ ਦਾ ਕੰਮ ਬੰਦ ਪਿਆ ਹੈ। ਕਈ ਦਿਨ ਹੜਤਾਲ ਚੱਲੇ ਰਹਿਣ ਕਾਰਨ ਉਨਾਂ ਡੰਪਾਂ ’ਤੇ ਕੂੜਾ ਵਧਣ ਲੱਗ ਗਿਆ ਹੈ ਸਗੋਂ ਕਈ ਥਾਵਾਂ ’ਤੇ ਸੀਵਰੇਜ ਸਮੱਸਿਆਵਾਂ ਦਾ ਵੀ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਬੰਟੂ ਧੜੇ ਵਲੋਂ ਬਰਨਾਲਾ ਮਾਮਲੇ ਲੈ ਕੇ ਲਗਾਤਾਰ ਹੜਤਾਲ ਕੀਤੀ ਜਾ ਰਹੀ ਹੈ ਤੇ ਉਨਾਂ ਦਾ ਕਹਿਣਾ ਸੀ ਕਿ ਜਿੰਨ੍ਹੀ ਦੇਰ ਤੱਕ ਕਰਮਚਾਰੀਆਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਨਾਂ ਦੀ ਹੜਤਾਲ ਜਾਰੀ ਰਹੇਗੀ।ਬੰਟੂ ਸਭਰਵਾਲ ਨੇ ਕਿਹਾ ਕਿ ਉਨਾਂ ਦੀ ਯੂਨੀਅਨ ਦੀ 29 ਜੁਲਾਈ ਨੂੰ ਵੀ ਹੜਤਾਲ ਜਾਰੀ ਰਹੇਗੀ। ਉਨਾਂ ਕਿਹਾ ਕਿ ਕਰਮਚਾਰੀਆਂ ਲਈ ਅਜੇ ਕੁੱਝ ਨਹੀਂ ਕੀਤਾ ਗਿਆ ਹੈ। ਬੰਟੂ ਸਭਰਵਾਲ (ਸਫ਼ਾ 5 ਦੀ ਬਾਕੀ)
ਵਲੋਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੀ ਸਫ਼ਾਈ, ਸੀਵਰੇਜ ਦੇ ਕੰਮਾਂ ਲਈ ਹੜਤਾਲ ਕੀਤੀ ਜਾ ਰਹੀ ਹੈ। ਇਸ ਵੇਲੇ ਯੂਨੀਅਨ ਦੇ ਇਕ ਧੜੇ ਵਲੋਂ ਕੰਮ ਬੰਦ ਕਰਨ ਕਰਕੇ ਵੀ ਸਫ਼ਾਈ ਅਤੇ ਸੀਵਰੇਜ ਦੇ ਕੰਮਾਂ ’ਤੇ ਵੀ ਕਾਫੀ ਅਸਰ ਪੈ ਰਿਹਾ ਹੈ। ਉਧਰ ਨਗਰ ਨਿਗਮ ਯੂਨੀਅਨ ਦੇ ਪ੍ਰਧਾਨ ਬੰਟੂ ਸਭਰਵਾਲ ਨੇ ਅੱਜ ਆਪਣੇ ਸਾਥੀਆਂ ਦੇ ਨਾਲ ਬਰਨਾਲਾ ਜਾ ਕੇ ਉਥੇ ਪੀੜਤ ਕਰਮਚਾਰੀਆਂ ਨਾਲ ਮੁਲਾਕਾਤ ਕਰਕੇ ਉਨਾਂ ਦਾ ਸਿਹਤ ਬਾਰੇ ਜਾਣਕਾਰੀ ਲਈ। ਇਸ ਮੌਕੇ ਕਰਮਚਾਰੀਆਂ ਨੇ ਬੰਟੂ ਸਭਰਵਾਲ ਨੂੰ ਸਾਰੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਬੰਟੂ ਸਭਰਵਾਲ ਨੇ ਕਿਹਾ ਕਿ ਸਫ਼ਾਈ ਕਰਮਚਾਰੀਆਂ ਨਾਲ ਧੱਕਾ ਕੀਤਾ ਗਿਆ ਹੈ ਤੇ ਪੰਜਾਬ ਸਰਕਾਰ ਨੇ ਇਸ ਮਾਮਲੇ ਵਿਚ ਅਜੇ ਸਖ਼ਤ ਕਾਰਵਾਈ ਨਹੀਂ ਕੀਤੀ ਹੈ। ਉਨਾਂ ਨੇ ਪੀੜਤ ਕਰਮਚਾਰੀਆਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਕਰਮਚਾਰੀਆਂ ਦੇ ਹਿਤਾਂ ਦੀ ਹਰ ਸੰਭਵ ਰਾਖੀ ਕਰਨਗੇ। ਬੰਟੂ ਸਭਰਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਈਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਪੀੜਤਾਂ ਨਾਲ ਮੁਲਾਕਾਤ ਤੇ ਚੱਲ ਰਹੀ ਹੜਤਾਲ ਵਿਚ ਸ਼ਾਮਿਲ ਹੋਏ ਆਗੂਆਂ ਵਿਚ ਜੱਸੀ ਤੱਲ੍ਹਣ, ਅਜੇ ਖੋਸਲਾ, ਕਾਲਾ ਵਡਾਲਾ, ਸਿਕੰਦਰ ਖੋਸਲਾ, ਰਿੱਕੀ ਲੂਥਰ, ਸੁਨੀਲ ਦੱਤ, ਸੰਜੀਵ ਸਭਰਵਾਲ, ਅਮਰਜੀਤ, ਵਿਕਾਸ ਗਿੱਲ, ਹੈਪੀ ਥਾਪਰ, ਰਾਹੁਲ ਥਾਪਰ, ਅਮਿੱਤ ਗਿੱਲ, ਮਨੀ ਭੱਟੀ, ਗੋਪਾਲ ਥਾਪਰ,ਸਿਕੰਦਰ ਸਭਰਵਾਲ, ਜਿੰਮੀ, ਵਿਸ਼ੂ ਸਭਰਵਾਲ, ਮੱਖਣ, ਅਜੇ ਕੁਮਾਰ, ਪ੍ਰੇਮ ਪਾਲ ਤੇ ਹੋਰ ਹਾਜਰ ਸਨ।
ਕਾਲਾ ਸੰਘਿਆਂ ਰੋਡ ’ਤੇ ਗੰਦੇ ਪਾਣੀ ਵਿਚ ਡੁੱਬਿਆ ਇਲਾਕਾ
ਸਫ਼ਾਈ ਸੇਵਕਾਂ ਤੇ ਸੀਵਰਮੈਨਾਂ ਦੀ ਚੱਲ ਰਹੀ ਹੜਤਾਲ ਕਾਰਨ ਕਈ ਥਾਵਾਂ ’ਤੇ ਅਸਰ ਪੈ ਰਿਹਾ ਹੈ। ਜਲੰਧਰ ਸ਼ਹਿਰ ਦੇ ਅੰਦਰੂਨ ਕਲੋਨੀਆਂ ਤੇ ਮੁਹੱਲਿਆਂ ਵਿਚ ਵੀ ਇਸ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਪੱਛਮੀ ਹਲਕੇ ਖੇਤਰ ਏ.ਐੱਸ. ਵਿਲਾ ਕਲੋਨੀ ਕਾਲਾ ਸਿੰਘਾ ਰੋਡ ’ਤੇ ਪਿਛਲੇ 20 ਦਿਨਾਂ ਤੋਂ ਸੀਵਰੇਜ ਜਾਮ ਹੈ । ਨਾਲ ਹੀ ਵਾਰਡ ਨੰਬਰ 50 ਵਿਚ ਉੱਥੇ ਵੀ ਬਸਤੀ ਸ਼ੇਖ਼ ਵਿਖੇ ਵੀ ਸੀਵਰੇਜ ਜਾਮ ਹੈ । ਮਧੂਬਨ ਕਲੋਨੀ ਬਸਤੀ ਬਾਵਾ ਖੇਲ੍ਹ ਨਹਿਰ ਦੇ ਲਾਗੇ ਉੱਥੇ ਵੀ ਸੀਵਰੇਜ ਜਾਮ ਹੈ । ਕੂੜੇ ਦੀ ਗੱਲ ਕਰੀਏ ਤਾਂ ਕਈ ਥਾਵਾਂ ’ਤੇ ਸੈਕੰਡਰੀ ਪੁਆਇੰਟਾਂ ਤੇ ਕੂੜਾ ਉੱਥੇ ਹੀ ਪਿਆ ਹੈ। ਕੇਂਦਰੀ ਹਲਕਾ ਪਿੱਛੇ ਮਖਦੂਮਪੁਰਾ ਜੋ ਕਿ ਕਿਸੇ ਵੇਲੇ ਲਾਲ ਰਤਨ ਥੇਟਰ ਹੁੰਦਾ ਸੀ ਉੱਥੇ ਵੀ ਕੂੜੇ ਦੇ ਢੇਰ ਲੱਗੇ ਹਨ। ਕਿੰਗ ਹੋਟਲ ਬੀ.ਐਮ.ਸੀ. ਚੌਂਕ ਦੇ ਦੇ ਲਾਗੇ ਜਿੱਥੇ ਨਗਰ ਨਿਗਮ ਦਾ ਕੂੜੇ ਦਾ ਡੰਪ ਹੈ ਉੱਥੇ ਵੀ ਕੂੜਾ ਨਹੀਂ ਚੁੱਕਿਆ ਗਿਆ।

ਪਿਛਲੀ ਖ਼ਬਰ ਵਕੀਲਾਂ ਦੀ ਲੜੀਵਾਰ ਭੁੱਖ ਹੜਤਾਲ ਛੇਵੇਂ ਦਿਨ ਵੀ ਜਾਰੀ, ਨੋ ਵਰਕ ਡੇਅ ਧਰਨਾ 22ਵੇਂ ਦਿਨ ਵੀ ਰਿਹਾ ਜਾਰੀ ਅਗਲੀ ਖ਼ਬਰ ‘ਆਪ’ ਨੇ ਉੱਤਰੀ ਹਲਕੇ ’ਚ ਦਿਨੇਸ਼ ਢੱਲ ਦੀ ਥਾਂ ਮੇਅਰ ਵਨੀਤ ਧੀਰ ਨੂੰ ਲਗਾਇਆ ਹਲਕਾ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।