ਲੋਹੀਆਂ ਖਾਸ, 28 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ‘ਮੇਰਾ ਪਿੰਡ 360 ਫਾੳੂਂਡੇਸ਼ਨ’ ਦੇ ਫਾਉਂਡਰ ਭੁਪਿੰਦਰ ਸਿੰਘ ਹੁੰਦਲ ਜਿਹੇ ਆਗੂਆਂ ਵੱਲੋਂ ਬਣਾਈਆਂ ਸਮਾਜ ਸੇਵੀ ਸੰਸਥਾਵਾਂ ਵਲੋਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਭਲਾਈ ਲਈ ਸ਼ਲਾਘਾਯੋਗ ਭੂਮਿਕਾ ਨਿਭਾਈ ਜਾ ਰਹੀ ਹੈ| ਇਨ੍ਹਾਂ ਵੀਚਾਰਾਂ ਦਾ ਪ੍ਰਗਟਾਵਾ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇਣ ਦੇ ਮਕਸਦ ਨਾਲ ਲੋਹੀਆਂ ਦੇ ਪਿੰਡ ਟੁਰਨਾ ਵਿਖੇ ਖੁੱਲ ਰਹੇ ‘ਮੇਰਾ ਪਿੰਡ 360 ਸੈਂਟਰ’ ਦੇ ਸਾਂਝੇ ਰੂਪ ’ਚ ਕੀਤੇ ਉਦਘਾਟਨ ਮੌਕੇ ਬੋਲਦਿਆਂ ਸ਼ਾਹਕੋਟ ਦੇ ਐਸ.ਡੀ.ਐਮ. ਅਦਿੱਤਿਆ ਗੁਪਤਾ ਅਤੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਵਲੋਂ ਕੀਤਾ ਗਿਆ| ਉਨ੍ਹਾਂ ਧੰਨਵਾਦ ਕਰਦਿਆਂ ਦੱਸਿਆ ਕਿ ਪਿੰਡ ਟੁਰਨਾ ਦੇ ਜੰਮਪਲ ਹਾਂਡਾ ਪਰਿਵਾਰ ਦੇ ਸ਼੍ਰੀ ਸਰੂਚੀ ਹਾਂਡਾ ਪਤਨੀ ਅਜ਼ਾਦ ਐੱਸ. ਹਾਂਡਾ (ਅਸਟਰੇਲੀਆ) ਦੇ ਪਰਿਵਾਰ ਵੱਲੋਂ ਆਪਣਾ ਜੱਦੀ ਘਰ ਸੰਸਥਾ ਨੂੰ ਇਨ੍ਹਾਂ ਸੇਵਾਵਾਂ ਲਈ ਦਿੱਤਾ ਗਿਆ ਹੈ| ਉਨ੍ਹਾਂ ਕਿਹਾ ਕਿ ਸੰਸਥਾ ਦੇ ਇਸ ਉਪਰਾਲੇ ਤਹਿਤ ਪਿੰਡ ਵਿਚ ਲਾਇਬ੍ਰੇਰੀ ਖੋਲ੍ਹੀ ਜਾਵੇਗੀ, ਜਿਸ ਦੇ ਲਈ ਕਿਤਾਬਾਂ ਪਹਿਲਾਂ ਹੀ ਪਹੁੰਚ ਚੁੱਕੀਆਂ ਹਨ| ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਸਹੂਲਤ ਨਾਲ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ ਵਧੇਗੀ ਅਤੇ ਉਹ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਵੀ ਦੂਰ ਰਹਿਣ ਲਈ ਪ੍ਰੇਰਿਤ ਹੋਣਗੇ| ਸ਼੍ਰੀ ਸ਼ਰਮਾ ਨੇ ਸਮਾਜ ਦੇ ਹੋਰਨਾਂ ਲੋਕਾਂ ਅਤੇ ਸੰਸਥਾਵਾਂ ਨੂੰ ਵੀ ਸਮਾਜ ਸੇਵਾ ਲਈ ਅੱਗੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਂਝੇ ਯਤਨਾਂ ਨਾਲ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿੱਖਿਆ, ਸਿਹਤ, ਨੌਜਵਾਨਾਂ ਦੀ ਭਲਾਈ ਅਤੇ ਹੋਰ ਲੋਕ-ਭਲਾਈ ਕਾਰਜਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧਾਇਆ ਜਾ ਸਕਦਾ ਹੈ| ਇਸ ਮੌਕੇ ਲੋਹੀਆਂ ਦੇ ਥਾਣਾ ਮੁਖੀ ਇੰਸਪੈਕਟਰ ਸੁਖਜਿੰਦਰ ਸਿੰਘ ਖੈਹਿਰਾ, ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਕੌਂਸਲਰ ਸਾਹਿਬ ਸਿੰਘ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਵਪਾਰ ਮੰਡਲ ਲੋਹੀਆਂ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ, ਭੁਪਿੰਦਰ ਸਿੰਘ ਭਿੰਦਾ ਜੰਮੂ ਸਿੱਧੂਪੁਰ, ਬਿੱਕਰ ਸਿੰਘ ਟੁਰਨਾ, ਵਿਵੇਕ ਸ਼ਰਮਾ, ਪਨਬੱਸ ਬੋਰਡ ਦੇ ਸਾਬਕਾ ਡਾਇਰੈਕਟਰ ਨੰਬਰਦਾਰ ਪਰਮਜੀਤ ਸਿੰਘ ਦੋਨੇਵਾਲ, ਬਲਾਕ ਸੰਮਤੀ ਲੋਹੀਆਂ ਦੇ ਵਾਈਸ ਚੇਅਰਮੈਨ ਸੰਤੋਖ ਸਿੰਘ ਦੋਨੇਵਾਲ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਪੰਚ ਸੁਖਵਿੰਦਰ ਸਿੰਘ, ਸਰਪੰਚ ਦਰਸ਼ਨ ਸਿੰਘ ਟੁਰਨਾ, ਜਸਵਿੰਦਰ ਸਿੰਘ ਟੁਰਨਾ, ਸਰਪੰਚ ਸਰਬਣ ਸਿੰਘ ਕੋਟਲੀ ਕੰਬੋਜ, ਸੂਬਾ ਕਿਸਾਨ ਆਗੂ ਰਣਜੀਤ ਸਿੰਘ ਅਲੀਵਾਲ, ਗੁਰਵਿੰਦਰ ਸਿੰਘ ਬਾਦਸ਼ਾਹਪੁਰ, ਇੰਜ਼ੀ: ਪਰਮਪਾਲ ਸਿੰਘ ਖਾਲੇਵਾਲ, ਸਰਬਜੀਤ ਸਿੰਘ ਜੀਤੀ ਨਿੱਝਰ, ਸੁਖਵਿੰਦਰ ਸਿੰਘ ਫੁੱਲ, ਤਰਸੇਮ ਸਿੰਘ ਟੁਰਨਾ, ਸਾਬਕਾ ਸਰਪੰਚ ਮਹਿੰਦਰ ਸਿੰਘ ਦੇ ਚੰਦੀ ਪਰਿਵਾਰ ਵੱਲੋਂ ਰਣਜੀਤ ਸਿੰਘ, ਦਫ਼ਤਰੀ ਟੀਮ ’ਚ ਪੀਊਸ਼ ਨਰ, ਨੰਬਰਦਾਰ ਹਰਨੇਕ ਸਿੰਘ ਸੈਕਟਰੀ, ਸਰਪੰਚ ਆਗੂ ਯਾਦਵਿੰਦਰ ਸਿੰਘ ਸਿੱਧੂਪੁਰ, ਪੰਚ ਕੁਲਵੰਤ ਸਿੰਘ, ਇੰਚਾਰਜ ਗੁਰਮੀਤ ਸਿੰਘ ਫੁੱਲ, ਸਰਪ੍ਰੀਤ ਕੌਰ, ਸ਼ਰਨਜੀਤ ਕੌਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ|