02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਸਫ਼ਾਈ ਸੇਵਕਾਂ ਨੇ ਆਪਣੀਆਂ ਹੱਕੀ ਮੰਗਾਂ ਸੰਬੰਧੀ ਐਸ.ਡੀ.ਐਮ. ਨੂੰ ਮੰਗ ਪੱਤਰ ਦਿੱਤਾ

ਅਜੀਤ ਡੈਸਕ 01-08-2026
ਫਿਲੌਰ, 31 ਜੁਲਾਈ (ਸਤਿੰਦਰ ਸ਼ਰਮਾ)- ਸਫਾਈ ਕਰਮਚਾਰੀ ਯੂਨੀਅਨ ਨਗਰ ਕੌਂਸਲ ਫਿਲੌਰ ਦੀਆਂ ਹੱਕੀ ਮੰਗਾਂ ਸੰਬੰਧੀ ਸਫਾਈ ਧਰਨਾ ਲਾਇਆ ਹੋਇਆ ਹੈ ਜੋ ਅੱਜ ਪੰਜਵੇ ਦਿਨ ’ਚ ਦਾਖ਼ਲ ਹੋ ਗਿਆ ਹੈ। ਉਨ੍ਹਾਂ ਆਪਣੀਆਂ ਮੰਗਾਂ ਸਾਰੇ ਦਫ਼ਤਰੀ ਸਟਾਫ਼ ਆਊਟਸੋਰਸਿੰਗ ਜਿਵੇਂ ਕਿ ਕਲਰਕ, ਕੰਪਿਊਟਰ ਆਪਰੇਟਰ, ਸੁਪਰਵਾਈਜ਼ਰ, ਇਲੈਕਟ੍ਰੀਸ਼ਅਨ, ਡਰਾਈਵਰ, ਸੇਵਾਦਾਰ, ਮਾਲੀ ਅਤੇ ਚੌਕੀਦਾਰ/ਫਾਇਰਮੈਨ/ਫਾਇਰਮੈਨ ਡਰਾਈਵਰ ਆਦਿ ਦਫ਼ਤਰੀ ਭਾਈਚਾਰਾ ਸਟਾਫ਼ ਕੈਟਾਗਰੀ ਸੀ ਅਤੇ ਕੈਟਾਗਰੀ ਡੀ ਵੀ ਸਮੂਹ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀ ਤਰ੍ਹਾਂ ਇਨ੍ਹਾਂ ਨੂੰ ਵੀ ਕੰਟਰੈਕਟ ਅਧਾਰ ’ਤੇ ਰੈਗੂਲਰ ਕੀਤਾ ਜਾਵੇ। ਇਨ੍ਹਾਂ ਵਿਚੋਂ ਜਿਨ੍ਹਾਂ ਸਫ਼ਾਈ ਸੇਵਕਾਂ/ਸੀਵਰਮੈਨਾਂ/ਦਫ਼ਤਰੀ ਸਟਾਫ਼ ਅਤੇ ਫਾਇਰਮੈਨ/ਫਾਇਰਮੈਨ ਡਰਾਈਵਰ ਜਿਨ੍ਹਾਂ ਨੂੰ 10 ਸਾਲ ਤੋਂ ਉਪਰ ਅਤੇ 15 ਸਾਲ ਤੋਂ ਉਪਰ ਹੋ ਚੁੱਕੇ ਹਨ, ਨੂੰ ਸਿੱਧੇ ਤੌਰ ’ਤੇ ਰੈਗੂਲਰ ਕੀਤਾ ਜਾਵੇ ਕਿਉਂਕਿ ਇਨਾਂ ਸਫ਼ਾਈ ਸੇਵਕਾਂ/ਸੀਵਰਮੈਨਾਂ ਅਤੇ ਦਫਤਰੀ ਸਟਾਫ ਦੀਆਂ ਉਮਰਾਂ ਜ਼ਿਆਦਾ ਹੋ ਚੁੱਕੀਆਂ ਹਨ, ਸਫ਼ਾਈ ਕਰਮਚਾਰੀ/ਸੀਵਰਮੈਨ ਅਤੇ ਦਫ਼ਤਰੀ ਸਟਾਫ਼ ਕੈਟਾਗਰੀ ਸੀ ਅਤੇ ਕੈਟਾਗਰੀ ਡੀ ਵਿਚ ਕੰਟਰੈਕਟ ਬੇਸ ’ਤੇੇ ਆਪਣੀ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਇਨ੍ਹਾਂ ਵਿਚੋਂ ਕੈਟਾਗਰੀ ਸੀ ਅਤੇ ਕੈਟਾਗਰੀ ਡੀ ਦੇ ਜੋ ਕਰਮਚਾਰੀ ਹਨ ਉਨ੍ਹਾਂ ਵਿਚੋਂ ਕਈ ਸਫ਼ਾਈ ਸੇਵਕਾਂ/ਸੀਵਰਮੈਨਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ 5 ਸਾਲ ਅਤੇ ਕਈਆਂ ਨੂੰ 10 ਸਾਲ ਤੋਂ ਉਪਰ ਹੋ ਚੁੱਕੇ ਹਨ। ਪੂਰਨ ਤੌਰ ’ਤੇ ਆਊਟਸੋਰਸ/ ਠੇਕਾ ਭਰਤੀ ਬੰਦ ਕੀਤੀ ਜਾਵੇ। ਇਸ ਤਰ੍ਹਾਂ ਭਰਤੀ ਕਰਨ ਨਾਲ ਸਫਾਈ ਸੇਵਕਾਂ/ਸੀਵਰਮੈਨਾਂ/ਦਫ਼ਤਰੀ ਕਰਮਚਾਰੀਆਂ ਦਾ ਸ਼ੋਸ਼ਣ ਹੁੰਦਾ ਹੈ। ਜੋ ਸਫਾਈ ਸੇਵਕ/ਸੀਵਰਮੈਨ/ਦਫ਼ਤਰੀ ਕਰਮਚਾਰੀ ਆਊਟਸੋਰਸ/ਕੰਟੈਰਕਟ ਬੇਸ ’ਤੇ ਭਰਤੀ ਕੀਤੇ ਗਏ ਹਨ ਉਨ੍ਹਾਂ ਨੂੰ ਸਿੱਧੇ ਤੌਰ ’ਤੇ ਪਾਲਿਸੀ ਬਣਾ ਕੇ ਇਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਜੋ ਸਫਾਈ ਸੇਵਕ/ਸੀਵਰਮੈਨ/ਦਫ਼ਤਰੀ ਕਰਮਚਾਰੀ 2004 ਤੋਂ ਬਾਅਦ ਰੈਗੂਲਰ ਭਰਤੀ ਹੋਏ ਹਨ ਉਨ੍ਹਾਂ ਨੂੰ ਪੁਰਾਣੀ ਪੈਨਸ਼ਨ ਦੇ ਅਧੀਨ ਕੀਤਾ ਜਾਵੇ ਭਾਵ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਤਾਂ ਕਿ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੋ ਸਕੇ। ਜੋ ਸਫਾਈ ਸੇਵਕ/ਸੀਵਰਮੈਨ/ਦਫ਼ਤਰੀ ਕਰਮਚਾਰੀ ਨਗਰ ਕੌਂਸਲ ਫਿਲੌਰ ਵਿਖੇ ਲੱਗੇ ਹਨ ਚਾਹੇ ਉਹ ਆਊਟਸੋਰਸ ਹਨ ਚਾਹੇ ਉਹ ਕੰਟਰੈਕਟ ’ਤੇ ਹਨ, ਨੂੰ ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ। ਉਨ੍ਹਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਡੀ.ਸੀ ਰੇਟ ਚੰਡੀਗੜ੍ਹ ਦਿੱਤਾ ਜਾਵੇ ਕਿਉਂਕਿ ਪੰਜਾਬ ਦਾ ਡੀ.ਸੀ. ਰੇਟ ਬਹੁਤ ਜ਼ਿਆਦਾ ਘੱਟ ਹੈ, ਜਿਸ ਨਾਲ ਇਹ ਮੁਲਾਜ਼ਮ/ਕਰਮਚਾਰੀ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਵਧੀਆ ਕਰ ਸਕਣ ਅਤੇ ਆਪਣੇ ਬੱਚਿਆਂ ਨੂੰ ਵਧੀਆ ਵਿੱਦਿਆ ਦੇ ਸਕਣ। ਜੋ ਪੁਰਾਣੇ ਭੱਤੇ ਪੰਜਾਬ ਸਰਕਾਰ ਵਲੋਂ ਬੰਦ ਕੀਤੇ ਗਏ ਹਨ, ਉਨ੍ਹਾਂ ਨੂੰ ਪੂਰਨ ਤੌਰ ’ਤੇ ਬਹਾਲ ਕੀਤਾ ਜਾਵੇ ਅਤੇ 4 ਸਾਲਾ, 9 ਸਾਲਾ ਅਤੇ 14 ਸਾਲਾ ਇੰਕਰੀਮੈਂਟ ਲਾਗੂ ਕੀਤੀ ਜਾਵੇ। ਪੰਜਾਬ ਸਰਕਾਰ ਵਲੋਂ ਜੋ ਲੰਬੇ ਸਮੇਂ ਤੋਂ ਡੀ.ਏ. ’ਤੇ ਰੋਕ ਲਗਾਈ ਗਈ ਹੈ ਉਸ ਨੂੰ ਮੁਲਾਜਮਾਂ ਨੂੰ ਜਲਦ ਤੋਂ ਜਲਦ ਡੀ.ਏ. ਦਿੱਤਾ ਜਾਵੇ ਜਿਸ ਨਾਲ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਉਨ੍ਹਾਂ ਦਾ ਪੈਂਂਡਿੰਗ ਜੋ 18 ਪਰਸੈਂਟ ਡੀ.ਏ ਮਿਲ ਸਕੇ। ਰੈਗੂਲਰ ਕਰਨ ਵਾਲੀ ਜੋ 10 ਸਾਲਾ ਪਾਲਿਸੀ ਹੈ, ਉਸਨੂੰ ਬੰਦ ਕਰਕੇ 3 ਸਾਲਾ ਨਵੀਂ ਪਾਲਿਸੀ ਲਾਗੂ ਕੀਤੀ ਜਾਵੇ ਜਿਸ ਨਾਲ ਕਿ ਜਿਸ ਸਫ਼ਾਈ ਸੇਵਕ/ ਸੀਵਰਮੈਨ/ ਦਫ਼ਤਰੀ ਕਰਮਚਾਰੀ ਜਿਸ ਨੂੰ 3 ਸਾਲ ਹੋ ਜਾਣ ਕੰਟਰੈਕਟ ਬੇਸ ’ਤੇ ਉਸ ਨੂੰ 3 ਸਾਲ ਤੋਂ ਬਾਅਦ ਰੈਗੂਲਰ ਕੀਤਾ ਜਾਵੇ। ਇਸ ਮੌਕੇ ਮਨੀ ਲਾਲ ਪ੍ਰਧਾਨ, ਰਜਿੰਦਰ ਕੁਮਾਰ ਮੀਤ ਪ੍ਰਧਾਨ, ਰਾਮ ਲਾਲ ਉਰਫ ਅਸ਼ੋਕ ਕੁਮਾਰ ਜਨਰਲ ਸੈਕਟਰੀ, ਰਾਜੂ ਜੁਆਇੰਟ ਸੈਕਟਰੀ, ਬੰਟੀ ਪ੍ਰੋਪੋਕੰਡਾ ਸੈਕਟਰੀ, ਵਿਜੈ ਕੁਮਾਰ ਖਜ਼ਾਨਚੀ, ਪੱਪੂ, ਸਨੀ ਘੋੜਾ, ਸਨੀ ਬੱਬੀ, ਬਬਲੀ, ਅਮਨਦੀਪ, ਜਿੱਪੀ ਬਾਬਾ ਅਤੇ ਹੋਰਾਂ ਨੇ ਮੰਗ ਕੀਤੀ ਕਿ ਉਨਾਂ ਦੀਆਂ ਹੱਕੀ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਸੰਘਰਸ਼ ਜਾਰੀ ਰਹੇਗਾ।
ਪਿਛਲੀ ਖ਼ਬਰ ਲੋਹੀਆਂ ਦੇ ਫੁਲਵਾੜੀ ਪਬਲਿਕ ਸਕੂਲ ’ਚ ਐਨ.ਸੀ.ਸੀ. ਕੈਡਿਟਾਂ ਵਲੋਂ ‘ਕਾਰਗਿਲ ਵਿਜੈ ਦਿਵਸ’ ਮੌਕੇ ਵੱਖ ਵੱਖ ਪੇਸ਼ਕਾਰੀਆਂ ਅਗਲੀ ਖ਼ਬਰ ਅੱਠ ਸਾਲਾਂ ਤੋਂ ਨਕੋਦਰ ਦੀ ਰੇਹੜੀ ਮਾਰਕੀਟ ਦਾ ਅਧੂਰਾ ਪਿਆ ਪ੍ਰੋਜੈਕਟ * 36.39 ਲੱਖ ਰੁਪਏ ਦੇ ਨਵੀਨੀਕਰਨ ਮਗਰੋਂ ਵੀ ਨਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।