ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ’ ਚ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ
ਜਲੰਧਰ, 1 ਅਗਸਤ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜਿੱਥੇ ਬੱਚਿਆਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਸਮੇਂ ਸਮੇਂ ਤੇ ਧਾਰਮਿਕ, ਵਿੱਦਿਅਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ‘ਤੀਆਂ ਦਾ ਤਿਉਹਾਰ’ ਬੜੀ ਉਤਸ਼ਾਹ ਤੇ ਚਾਅ ਨਾਲ ਸਕੂਲ ਦੇ ਸਕੱਤਰ ਸ.
ਜਲੰਧਰ, 1 ਅਗਸਤ (ਪਵਨ ਖਰਬੰਦਾ)-ਗੁਰੂ ਤੇਗ ਬਹਾਦਰ ਪਬਲਿਕ ਸਕੂਲ ਜਿੱਥੇ ਬੱਚਿਆਂ ਦਾ ਸਰਵ ਪੱਖੀ ਵਿਕਾਸ ਕਰਨ ਲਈ ਸਮੇਂ ਸਮੇਂ ਤੇ ਧਾਰਮਿਕ, ਵਿੱਦਿਅਕ ਅਤੇ ਸਭਿਆਚਾਰਕ ਸਮਾਗਮ ਕਰਵਾਏ ਜਾਂਦੇ ਹਨ। ਅੱਜ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਹਜ਼ਾਰਾ ਵਿਚ ਵਿਦਿਆਰਥੀਆਂ ਅਤੇ ਸਟਾਫ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ‘ਤੀਆਂ ਦਾ ਤਿਉਹਾਰ’ ਬੜੀ ਉਤਸ਼ਾਹ ਤੇ ਚਾਅ ਨਾਲ ਸਕੂਲ ਦੇ ਸਕੱਤਰ ਸ. ਜਸਵਿੰਦਰ ਸਿੰਘ ਮਿਨਹਾਸ ਅਤੇ ਪ੍ਰਿੰਸੀਪਲ ਨੀਤੂ ਜੇਠੀ ਦੀ ਅਗਵਾਈ ਹੇਠ ਮਨਾਇਆ। ਤੀਆਂ ਦੇ ਇਸ ਰੰਗਾ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਗਿਆਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਗੀਤ ਗਾ ਕੇ ਕੀਤੀ । ਇਸ ਪ੍ਰੋਗਰਾਮ ਵਿੱਚ ਸਕੂਲ ਦੀਆਂ ਛੋਟੀਆਂ ਅਤੇ ਵੱਡੀਆਂ ਕੁੜੀਆਂ ਨੇ ਗਿੱਧੇ ਦੀ ਪੇਸ਼ਕਾਰੀ ਕਰਕੇ ਮਾਹੌਲ ਨੂੰ ਹੋਰ ਵੀ ਖੁਸ਼ਨੁਮਾ ਬਣਾ ਦਿੱਤਾ। ਇਸੇ ਦੌਰਾਨ ਸਕੂਲ ਦੇ ਲੇਡੀਜ ਅਧਿਆਪਕਾਂ ਨੇ ਵੱਖ-ਵੱਖ ਗੇਮਸ ਵਿੱਚ ਹਿੱਸਾ ਲਿਆ। ਸਕੂਲ ਵਿੱਚ ਹੋਈ ਮਹਿੰਦੀ ਪ੍ਰਤਿਯੋਗਿਤਾ ਵਿੱਚ ਅੱਠਵੀਂ ਜਮਾਤ ਦੀ ਜਸਮੀਤ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਿਦਿਆਰਥਣਾਂ ਨੇ ਪੀਂਘਾਂ ਝੂਟਦੇ ਹੋਏ ਸਾਉਣ ਮਹੀਨੇ ਨਾਲ ਸੰਬੰਧਿਤ ਗੀਤ ਵੀ ਗਾਏ। ਪ੍ਰਿੰਸੀਪਲ ਨੀਤੂ ਜੇਠੀ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਦੇ ਮਕਸਦ ਅਤੇ ਮਨਾਉਣ ਦੇ ਕਾਰਨ ਬਾਰੇ ਵਿਸਤਾਰ ਨਾਲ ਦੱਸਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਾਉਣ ਰੁੱਤ ਨਾਲ ਸੰਬੰਧਿਤ ਪਕਵਾਨ ਲਿਆਂਦੇ ਗਏ | ਇਸ ਮੌਕੇ ਹਾਜ਼ਰ ਪ੍ਰਿੰਸੀਪਲ ਨੀਤੂ ਜੇਠੀ ਅਤੇ ਸਟਾਫ ਨੇ ਵੀ ਵਿਦਿਆਰਥੀਆਂ ਨੂੰ ਤੀਆਂ ਦੀਆਂ ਵਧਾਈਆਂ ਦਿੱਤੀਆਂ ਅਤੇ ਅੱਗੇ ਤੋਂ ਵੀ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |