ਮਾਮਲਾ ਕੈਂਟ ਰੇਲਵੇ ਸਟੇਸ਼ਨ ’ਤੇ ਫਰਜ਼ੀ ਆਈ ਕਾਰਡਾਂ ਸਮੇਤ ਕਾਬੂ ਕੀਤੇ ਵਿਅਕਤੀ ਦਾ
ਵਿਅਕਤੀ ਨੂੰ ਨਿਆਇਕ ਹਿਰਾਸਤ ’ਚ ਭੇਜਿਆ ਚੁਗਿੱਟੀ/ ਜੰਡੂ ਸਿੰਘਾ, 4 ਅਗਸਤ (ਨਰਿੰਦਰ ਲਾਗੂ) ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਜਾਅਲੀ ਆਈ ਕਾਰਡਾਂ ਸਮੇਤ ਗ੍ਰਿਫਤਾਰ ਕੀਤੇ ਗਏ ਇਕ ਵਿਅਕਤੀ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਪਰਮਜੀਤ ਕੁਮਾਰ ਨੇ ਦੱਸਿਆ ਕਿ ਵੱਖ -ਵੱਖ 15 ਆਈ ਕਾਰਡਾਂ ਸਮੇਤ ਕਾਬੂ ਕੀਤਾ ਗਿਆ ਸੇਵਕ ਸਿੰਘ ਵਾਸੀ ਪਿੰਡ ਸੈਂਦੋ, ਤਹਿਸੀਲ ਪੱਟੀ ਤਰਨਤਾਰਨ ਦਾ ਵਸਨੀਕ ਹੈ।
ਅਜੀਤ ਡੈਸਕ
05-08-2026