06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਗੁਰਜੋਤ ਕੌਰ ਤੇ ਡਾ . ਸੰਗੀਤਾ ਗਰਗ ਐਸ . ਐਸ . ਐਸ .- ਐਨ . ਆਈ . ਆਰ . ਈ . ਕਪੂਰਥਲਾ ਦੀ ਜਿਨਸੀ ਸ਼ੋਸ਼ਣ ਰੋਕਥਾਮ ਅੰਦਰੂਨੀ ਕਮੇਟੀ ਦੇ ਮੈਂਬਰ ਬਣੇ ਅੰਦਰੂਨੀ ਕਮੇਟੀ ਦੀ ਹੋਈ ਪਲੇਠੀ ਮੀਟਿੰਗ ਵਿਚ ਕੰਮ ਵਾਲੀ ਥਾਂ ’ਤੇ ਸਾਜ਼ਗਾਰ ਮਾਹੌਲ ਤਿਆਰ ਕਰਨ ਦਾ ਫ਼ੈਸਲਾ

ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)-ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰੀਨਿਊਏਬਲ ਐਨਰਜੀ (ਐਸ. ਐਸ.

ਕਪੂਰਥਲਾ ਵਲੋਂ ਜਿਨਸੀ ਸ਼ੋਸ਼ਣ ਰੋਕਥਾਮ ਸੰਬੰਧੀ ਅੰਦਰੂਨੀ ਕਮੇਟੀ ਦੀ ਮੈਂਬਰ ਸ੍ਰੀਮਤੀ ਗੁਰਜੋਤ ਕੌਰ ਤੇ ਡਾ. ਸੰਗੀਤਾ ਗਰਗ ਦੀ ਤਸਵੀਰ | 05-08-2026
ਕਪੂਰਥਲਾ, 4 ਅਗਸਤ (ਅਮਰਜੀਤ ਕੋਮਲ)-ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਰੀਨਿਊਏਬਲ ਐਨਰਜੀ (ਐਸ.ਐਸ.ਐਸ.ਐਨ.-ਆਈ.ਆਰ.ਈ.) ਕਪੂਰਥਲਾ ਵਿਚ ਕੰਮ ਵਾਲੀਆਂ ਥਾਵਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ (ਰੋਕਥਾਮ, ਮਨਾਹੀ ਤੇ ਨਿਵਾਰਨ) ਐਕਟ 2013 ਤਹਿਤ ਗਠਿਤ ਕੀਤੀ ਅੰਦਰੂਨੀ ਕਮੇਟੀ (ਆਈ.ਸੀ.) ਦੀ ਪਲੇਠੀ ਮੀਟਿੰਗ ਕਮੇਟੀ ਦੀ ਪ੍ਰੋਜ਼ਾਈਡਿੰਗ ਅਫ਼ਸਰ ਡਾ. ਸੰਗੀਤਾ ਗਰਗ ਐਨ.ਆਈ.ਟੀ. ਜਲੰਧਰ ਦੀ ਪ੍ਰਧਾਨਗੀ ਹੇਠ ਵਰਚੂਅਲ ਮੋਡ ਵਿਚ ਹੋਈ | ਮੀਟਿੰਗ ਵਿਚ ‘ਅਜੀਤ’ ਪ੍ਰਕਾਸ਼ਨ ਸਮੂਹ ਦੀ ਸੀਨੀਅਰ ਐਗਜ਼ੀਕਿਊਟਿਵ ਸ੍ਰੀਮਤੀ ਗੁਰਜੋਤ ਕੌਰ, ਐਸ.ਐਸ.ਐਨ.-ਆਈ.ਆਰ.ਈ. ਤੋਂ ਡਾ. ਅਨਿਲ ਕੁਮਾਰ ਸ਼ਰਮਾ ਸਾਇੰਟਿਸਟ-ਈ, ਐਸ.ਐਸ.ਐਸ.-ਐਨ.ਆਈ.ਆਰ.ਈ. ਤੋਂ ਡਾ. ਅਸ਼ੀਸ਼ ਬੋਹੜੇ ਸਾਇੰਟਿਸਟ-ਡੀ (ਬਤੌਰ ਮੈਂਬਰ) ਤੇ ਐਸ.ਐਸ.ਐਸ.-ਐਨ.ਆਈ.ਆਰ.ਈ. ਤੋਂ ਗੁਰਪ੍ਰੀਤ ਸਿੰਘ ਪ੍ਰਸ਼ਾਸਕੀ ਸਹਾਇਕ ਮੈਂਬਰ ਸਕੱਤਰ ਵਜੋਂ ਸ਼ਾਮਲ ਹੋਏ | ਮੀਟਿੰਗ ਦੇ ਆਰੰਭ ਵਿਚ ਡਾ. ਅਸ਼ੀਸ਼ ਬੋਹੜੇ ਨੇ ਕਮੇਟੀ ਮੈਂਬਰਾਂ ਨੂੰ ਜੀ ਆਇਆ ਕਿਹਾ ਤੇ ਬਾਅਦ ਵਿਚ ਉਨ੍ਹਾਂ ਕੰਮ ਵਾਲੀ ਥਾਂ ‘ਤੇ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਰੋਕਥਾਮ ਤੇ ਇਸ ਦੇ ਕਾਨੂੰਨੀ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਮੀਟਿੰਗ ਵਿਚ ਇਹ ਨੋਟ ਕੀਤਾ ਗਿਆ ਕਿ ਸੰਸਥਾਨ ਵਿਚ ਅੰਦਰੂਨੀ ਕਮੇਟੀ ਦੇ ਗਠਨ ਤੋਂ ਬਾਅਦ ਕਿਸੇ ਵੀ ਮਹਿਲਾ ਕਰਮਚਾਰੀ, ਠੇਕੇ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ, ਪ੍ਰੋਜੈਕਟ ਸਟਾਫ਼, ਰਿਸਰਚ ਸਕਾਲਰ, ਇੰਟਰਨਲ ਤੇ ਵਿਜ਼ਟਰ ਜਾਂ ਕੰਮ ਵਾਲੀ ਥਾਂ ‘ਤੇ ਕਿਸੇ ਵੀ ਔਰਤ ਦੀ ਜਿਨਸੀ ਸ਼ੋਸ਼ਣ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ | ਇਸ ਲਈ ਮੀਟਿੰਗ ਵਿਚ ਜਾਂਚ ਸਬੰਧੀ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ | ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਸਮੇਂ-ਸਮੇਂ ਅੰਦਰੂਨੀ ਕਮੇਟੀ ਸੰਸਥਾਨ ਵਿਚ ਜਿਨਸੀ ਸ਼ੋਸ਼ਣ ਦੀ ਰੋਕਥਾਮ ਸਬੰਧੀ ਨਿਯਮਾਂ ਦੀ ਪਾਲਣਾ ਅਤੇ ਉਪਾਅ ਦੀ ਸਮੀਖਿਆ ਨਿਰੰਤਰ ਜਾਰੀ ਰੱਖੇਗੀ |
ਪਿਛਲੀ ਖ਼ਬਰ ਕੋਟ ਰਾਮ ਦਾਸ ਵਿਖੇ ਕਲਸ਼ ਯਾਤਰਾ ਦਾ ਕੀਤਾ ਗਿਆ ਸਵਾਗਤ ਅਗਲੀ ਖ਼ਬਰ ਸੰਤ ਸਮਾਜ, ਹਿੰਦੂ ਜਥੇਬੰਦੀਆਂ ਵਲੋਂ ਸ੍ਰੀ ਦੇਵੀ ਤਾਲਾਬ ਮੰਦਰ ਦੀ ਮਰਿਆਦਾ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।