ਵਿਕਾਸ ਦੇ ਕੰਮਾਂ ਦੇ ਮਾਮਲੇ ਵਿਚ ਉੱਤਰੀ ਹਲਕੇ ਦਾ ਬਜਟ ਵਧਾਏਗੀ ਨਗਰ ਨਿਗਮ ਉੱਤਰੀ ਹਲਕੇ ਦੀਆਂ ਵੀ ਜ਼ਿਆਦਾ ਨੇ ਸੀਵਰ ਜਾਮ ਸਮੇਤ ਹੋਰ ਸਮੱਸਿਆਵਾਂ
ਆਪ ਦੇ ਇੰਚਾਰਜ ਬਣਨ ਤੋਂ ਬਾਅਦ ਮੇਅਰ ਦੀ ਉੱਤਰੀ ਹਲਕੇ ਵਿਚ ਸਰਗਰਮੀ ਹੋਈ ਤੇਜ਼
ਜਲੰਧਰ, 4 ਅਗਸਤ (ਸ਼ਿਵ)-ਆਮ ਆਦਮੀ ਪਾਰਟੀ ਵਲੋਂ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਵਿਕਾਸ ਦੇ ਕੰਮਾਂ ਦੇ ਮਾਮਲੇ ਵਿਚ ਉੱਤਰੀ ਹਲਕੇ ਦਾ ਬਜਟ ਵਧਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇੰਚਾਰਜ ਬਣਨ ਤੋਂ ਬਾਅਦ ਮੇਅਰ ਵਨੀਤ ਧੀਰ ਜਿੱਥੇ ਹੁਣ ਹਲਕੇ ਵਿਚ ਸਰਗਰਮ ਹੋਣ ਲੱਗ ਪਏ ਹਨ ਤੇ ਉਨਾਂ ਦੇ ਇੰਚਾਰਜ ਬਣਨ ਤੋਂ ਬਾਅਦ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਉਨਾਂ ਨਾਲ ਮੁਲਾਕਾਤ ਕਰਨ ਲਈ ਆਏ ਰਹੇ ਹਨ। ਉੱਤਰੀ ਹਲਕੇ ਵਿਚ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਲੋਕ ਸ਼ਿਕਾਰ ਰਹੇ ਹਨ ਜਿਨਾਂ ਨੂੰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਅਤੇ ਸਾਬਕਾ ਆਪ ਇੰਚਾਰਜ ਦਿਨੇਸ਼ ਢਲ ਵੀ ਉਠਾਉਂਦੇ ਰਹੇ ਹਨ।
ਉ
ਉਦਯੋਗਪਤੀਆਂ ਨਾਲ ਗੱਲਬਾਤ ਕਰਦੇ ਹੋਏ ਮੇਅਰ ਵਨੀਤ ਧੀਰ। ਤਸਵੀਰ. ਜੀ. ਪੀ. ਸਿੰਘ
05-08-2026
ਜਲੰਧਰ, 4 ਅਗਸਤ (ਸ਼ਿਵ)-ਆਮ ਆਦਮੀ ਪਾਰਟੀ ਵਲੋਂ ਮੇਅਰ ਵਨੀਤ ਧੀਰ ਨੂੰ ਉੱਤਰੀ ਹਲਕੇ ਦਾ ਇੰਚਾਰਜ ਬਣਾਏ ਜਾਣ ਤੋਂ ਬਾਅਦ ਵਿਕਾਸ ਦੇ ਕੰਮਾਂ ਦੇ ਮਾਮਲੇ ਵਿਚ ਉੱਤਰੀ ਹਲਕੇ ਦਾ ਬਜਟ ਵਧਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਇੰਚਾਰਜ ਬਣਨ ਤੋਂ ਬਾਅਦ ਮੇਅਰ ਵਨੀਤ ਧੀਰ ਜਿੱਥੇ ਹੁਣ ਹਲਕੇ ਵਿਚ ਸਰਗਰਮ ਹੋਣ ਲੱਗ ਪਏ ਹਨ ਤੇ ਉਨਾਂ ਦੇ ਇੰਚਾਰਜ ਬਣਨ ਤੋਂ ਬਾਅਦ ਇਲਾਕੇ ਦੇ ਲੋਕ ਵੱਡੀ ਗਿਣਤੀ ਵਿਚ ਉਨਾਂ ਨਾਲ ਮੁਲਾਕਾਤ ਕਰਨ ਲਈ ਆਏ ਰਹੇ ਹਨ। ਉੱਤਰੀ ਹਲਕੇ ਵਿਚ ਲੰਬੇ ਸਮੇਂ ਤੋਂ ਕਈ ਸਮੱਸਿਆਵਾਂ ਦਾ ਲੋਕ ਸ਼ਿਕਾਰ ਰਹੇ ਹਨ ਜਿਨਾਂ ਨੂੰ ਉੱਤਰੀ ਹਲਕੇ ਦੇ ਵਿਧਾਇਕ ਬਾਵਾ ਹੈਨਰੀ, ਸਾਬਕਾ ਵਿਧਾਇਕ ਕ੍ਰਿਸ਼ਨ ਦੇਵ ਭੰਡਾਰੀ ਅਤੇ ਸਾਬਕਾ ਆਪ ਇੰਚਾਰਜ ਦਿਨੇਸ਼ ਢਲ ਵੀ ਉਠਾਉਂਦੇ ਰਹੇ ਹਨ। ਹੁਣ ਜਦੋਂ ਕਿ ਮੇਅਰ ਨੂੰ ਉੱਤਰੀ ਹਲਕੇ ਦਾ ਇੰਚਾਰਜ ਥਾਪਿਆ ਗਿਆ ਹੈ ਤਾਂ ਹਲਕੇ ਦੇ ਲੋਕਾਂ ਨੂੰ ਆਸ ਹੈ ਕਿ ਮੇਅਰ ਦੇ ਇੰਚਾਰਜ ਬਣਨ ਦਾ ਉਨਾਂ ਦੇ ਹਲਕੇ ਨੂੰ ਫ਼ਾਇਦਾ ਹੋਵੇਗਾ। ਉੱਤਰੀ ਹਲਕੇ ਦੇ ਕਈ ਇਲਾਕੇ ਤਾਂ ਲੰਬੇ ਸਮੇਂ ਤੋਂ ਸੀਵਰੇਜ ਜਾਮ ਦੀਆਂ ਸਮੱਸਿਆਵਾਂ ਦੀ ਮਾਰ ਝੱਲ ਰਹੇ ਹਨ ਸਗੋਂ ਜਲੰਧਰ ਤੋਂ ਲੰਘਦੇ ਹਾਈਵੇ ਅਤੇ ਸਰਵਿਸ ਰੋਡ ਦਾ ਕਾਫੀ ਹਿੱਸਾ ਖ਼ਰਾਬ ਪਿਆ ਹੈ। ਨਗਰ ਨਿਗਮ ਵਲੋਂ ਹੁਣ ਸੀਵਰੇਜ ਸਫ਼ਾਈ ਅਤੇ ਹੋਰ ਕੰਮ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਪਾਸ ਕਰਵਾਏ ਗਏ ਹਨ ਪਰ ਇਨ੍ਹਾਂ ਵਿਚ ਉੱਤਰੀ ਹਲਕੇ ਦੀਆਂ ਸਮੱਸਿਆਵਾਂ ਨੂੰ ਕਾਫੀ ਧਿਆਨ ਵਿਚ ਰੱਖਿਆ ਗਿਆ ਹੈ। ਉੱਤਰੀ ਹਲਕੇ ਵਿਚ ਨਿਗਮ ਵਲੋਂ ਪਹਿਲਾਂ ਹੀ ਵਿਕਾਸ ਦੇ ਕੰਮ ਕਰਵਾਏ ਗਏ ਹਨ ਪਰ ਸੁਪਰ ਸਕਸ਼ਨ ਦੇ ਸਹੀ ਤਰੀਕੇ ਨਾਲ ਕੰਮ ਨਾ ਹੋਣ ਕਰਕੇ ਸੀਵਰ ਸਮੱਸਿਆਵਾਂ ਆ ਰਹੀਆਂ ਹਨ। ਉੱਤਰੀ ਹਲਕੇ ਵਿਚ ਅਜੇ ਵੀ ਇਕਹਿਰੀ ਪੁਲੀ ਵਿਚ ਪਾਣੀ ਭਰਨ, ਚੰਦਨ ਨਗਰ ਅੰਡਰ ਬਿ੍ਰਜ ਵਿਚ ਡਿਸਪੋਜ਼ਲ ਵਾਲੀ ਮੋਟਰ ਲੱਗੀ ਹੋਣ ਦੇ ਬਾਵਜੂਦ ਪਾਣੀ ਭਰਨ ਦੀ ਸਮੱਸਿਆ ਹੱਲ ਨਹੀਂ ਹੋ ਸਕੀ ਹੈ। ਇੰਚਾਰਜ ਬਣਨ ਤੋਂ ਬਾਅਦ ਮੇਅਰ ਵਲੋਂ ਜਿੱਥੇ ਉੱਤਰੀ ਹਲਕੇ ਵਿਚ ਆਉਣ ਵਾਲੇ ਸਮੇਂ ਵਿਚ ਉਨਾਂ ਦੀਆਂ ਸਿਆਸੀ ਸਰਗਰਮੀਆਂ ਵੀ ਤੇਜ਼ ਹੋਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ ਸਗੋਂ ਇਸ ਹਲਕੇ ਵਿਚ ਬਰਸਾਤਾਂ ਤੋਂ ਬਾਅਦ ਵਿਕਾਸ ਕੰਮਾਂ ਵਿਚ ਤੇਜ਼ੀ ਆਉਣ ਦੀ ਸੰਭਾਵਨਾ ਜਾਹਿਰ ਕੀਤੀ ਜਾ ਰਹੀ ਹੈ। ਮੇਅਰ ਵਨੀਤ ਧੀਰ ਨੇ ਅੱਜ ਇੰਡਸਟਰੀਅਲ ਏਰੀਆ ਦੇ ਦੌਰੇ ਦੌਰਾਨ ਉਦਯੋਗਪਤੀਆਂ ਨਾਲ ਅਹਿਮ ਮੀਟਿੰਗ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ। ਮੌਕੇ ’ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਸਮੱਸਿਆਵਾਂ ਦੇ ਜਲਦ ਹੱਲ ਅਤੇ ਸੀਵਰੇਜ, ਸੜਕਾਂ ਸਮੇਤ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਹਦਾਇਤਾਂ ਦਿੱਤੀਆਂ।