07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਯੂਨਾਈਟਿਡ ਪੰਜਾਬੀਜ਼ ਫਾਊਂਡੇਸ਼ਨ ਨੇ ਹੋਣਹਾਰ ਕਾਲਜ ਵਿਦਿਆਰਥੀ ਦੀ ਪੂਰੇ ਸਾਲ ਦੀ ਫੀਸ ਦਿੱਤੀ

ਜਲੰਧਰ, 5 ਅਗਸਤ (ਜਸਪਾਲ ਸਿੰਘ)-ਹਮੇਸ਼ਾ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਵਜ਼ੀਫ਼ੇ ਅਤੇ ਜ਼ਿਆਦਾ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੂਰੇ ਸਾਲ ਦੀ ਫੀਸ ਦਿੱਤੀ ਜਾਂਦੀ ਹੈ । ਯੁਨਾਇਟਿਡ ਪੰਜਾਬੀਜ਼ ਫਾਂਉਡੇਸਨ ਨੇ ਆਪਣੇ ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਗੁਰਜੀਤ ਸਿੰਘ ਹੇਅਰ ਪੁੱਤਰ ਸਵਰਗੀ ਗੁਰਮੀਤ ਸਿੰਘ ਜੋ ਕਿ ਬੀ.

ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਜਸਪਾਲ ਸਿੰਘ)-ਹਮੇਸ਼ਾ ਦੀ ਤਰ੍ਹਾਂ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਵਜ਼ੀਫ਼ੇ ਅਤੇ ਜ਼ਿਆਦਾ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਨੂੰ ਪੂਰੇ ਸਾਲ ਦੀ ਫੀਸ ਦਿੱਤੀ ਜਾਂਦੀ ਹੈ । ਯੁਨਾਇਟਿਡ ਪੰਜਾਬੀਜ਼ ਫਾਂਉਡੇਸਨ ਨੇ ਆਪਣੇ ਇਸ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਗੁਰਜੀਤ ਸਿੰਘ ਹੇਅਰ ਪੁੱਤਰ ਸਵਰਗੀ ਗੁਰਮੀਤ ਸਿੰਘ ਜੋ ਕਿ ਬੀ. ਕਾਮ ਕਰ ਰਿਹਾ ਹੈ ਅਤੇ ਕੇ.ਆਰ.ਐਮ. ਡੀ.ਏ.ਵੀ. ਕਾਲਜ , ਨਕੋਦਰ ਦਾ ਵਿਦਿਆਰਥੀ ਹੈ ਦੀ ਪੂਰੇ ਸਾਲ ਦੀ ਫੀਸ ਦਿੱਤੀ ਹੈ । ਇਸ ਮੌਕੇ ਫੀਸ ਦੇਣ ਵਾਲਿਆਂ ਵਿੱਚ ਫਉਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਸ਼ੇਰਗਿੱਲ, ਜਰਨਲ ਸਕੱਤਰ ਪਰਮਿੰਦਰ ਸਿੰਘ ਹੇਅਰ, ਸਕੱਤਰ ਕਮਲਜੀਤ ਸਿੰਘ ਹੇਅਰ, ਸਕੱਤਰ ਕਰਨਲ ਅਜੇ ਸਿੰਘ ਵਿਰਕ, ਸਕੱਤਰ ਰਾਜਬੀਰ ਸਿੰਘ ਬਾਜਵਾ , ਸਕੱਤਰ ਹਰਜੀਤ ਸਿੰਘ ਗਿੱਲ, ਸਕੱਤਰ ਸਰਬਜੋਤ ਸਿੰਘ ਲਾਲੀ ਅਤੇ ਸਿਮਰਨਬੀਰ ਸਿੰਘ ਬਾਜਵਾ ਹਾਜ਼ਰ ਸਨ। ਇਸ ਮੌਕੇ ਫਾਊਂਡੇਸ਼ਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਗੁਰਜੀਤ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਪਰਮਿੰਦਰ ਸਿੰਘ ਹੇਅਰ ਨੇ ਵਿਦਿਆਰਥੀ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਭਵਿੱਖ ’ਚ ਵੀ ਚੰਗੇ ਨੰਬਰ ਹਾਸਿਲ ਕਰੇਗਾ ਤਾਂ ਸੰਸਥਾ ਵਲੋਂਂ ਉਸ ਦੀ ਹੋਰ ਵੀ ਮਦਦ ਕੀਤੀ ਜਾਵੇਗੀ।
ਪਿਛਲੀ ਖ਼ਬਰ ਆਰਮੀ ਸਕੂਲ ’ ਚ ਪੰਜਾਬੀ ਪੜ੍ਹਾਏ ਜਾਣ ਦੇ ਫ਼ੈਸਲੇ ਦਾ ਸਵਾਗਤ ਅਗਲੀ ਖ਼ਬਰ ਕਰੁਣਪ੍ਰੀਤ ਪਿਤਾ- ਰਾਜ ਕੁਮਾਰ ਸਹੋਤਾ ਮਾਤਾ- ਆਰਤੀ ਵਾਸੀ- ਪਿੰਡ ਕੰਨੀਆਂ ਖ਼ੁਰਦ (ਸ਼ਾਹਕੋਟ) ਐਲ.ਪੀ.ਯੂ. ਦੇ ਅਥਲੀਟਾਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।