07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਿਧਾਇਕ ਬਾਵਾ ਹੈਨਰੀ ਨੇ ਹਾਈਵੇਅ 44 ਤੇ ਸਰਵਿਸ ਰੋਡ ਦਾ ਮੁੱਦਾ ਵਿਧਾਨ ਸਭਾ ਸਾਹਮਣੇ ਰੱਖਿਆ

ਜਲੰਧਰ, 5 ਅਗਸਤ (ਪਵਨ ਖਰਬੰਦਾ)-ਜਲੰਧਰ ਨਾਰਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਆਪਣੇ ਹਲਕੇ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਨ ਸਭਾ ’ਚ ਮੁੱਦਾ ਚੁੱਕਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਹਲਕੇ ਦੇ ਸਭ ਤੋਂ ਮਹੱਤਪੂਰਨ ਮੁੱਦੇ ਨੂੰ ਵਿਧਾਨ ਸਭਾ ਉਠਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਅਧੀਨ ਆਉਂਦੇ ਨੈਸ਼ਨਲ ਹਾਈਵੇਅ-44 ‘ਤੇ ਪਾਣੀ ਅਤੇ ਸਰਵਿਸ ਰੋਡ ਦੀ ਹਾਲਤ ਅਤੇ ਲਟਕਦੇ ਡੇ੍ਨੇਜ ਪ੍ਰਾਜੈਕਟ ਦਾ ਮਾਮਲਾ ਉਠਾਉਂਦਿਆਂ ਸਰਕਾਰ ਤੋਂ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ । ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸ਼ਹਿਰ ’ਚੋਂ ਨਿਕਲਣ ਵਾਲੇ ਨੈਸ਼ਨਲ ਹਾਈਵੇਅ-44 ਦਾ ਸ਼ੁਰੂਆਤੀ ਡਿਜ਼ਾਈਨ ਤਕਨੀਕੀ ਤੌਰ ’ਤੇ ਢੁਕਵਾਂ ਨਹੀਂ ਸੀ।

ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਪਵਨ ਖਰਬੰਦਾ)-ਜਲੰਧਰ ਨਾਰਥ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੌਰਾਨ ਆਪਣੇ ਹਲਕੇ ਦੀਆਂ ਸਮੱਸਿਆਵਾਂ ਸੰਬੰਧੀ ਵਿਧਾਨ ਸਭਾ ’ਚ ਮੁੱਦਾ ਚੁੱਕਿਆ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਹਲਕੇ ਦੇ ਸਭ ਤੋਂ ਮਹੱਤਪੂਰਨ ਮੁੱਦੇ ਨੂੰ ਵਿਧਾਨ ਸਭਾ ਉਠਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਅਧੀਨ ਆਉਂਦੇ ਨੈਸ਼ਨਲ ਹਾਈਵੇਅ-44 ‘ਤੇ ਪਾਣੀ ਅਤੇ ਸਰਵਿਸ ਰੋਡ ਦੀ ਹਾਲਤ ਅਤੇ ਲਟਕਦੇ ਡੇ੍ਨੇਜ ਪ੍ਰਾਜੈਕਟ ਦਾ ਮਾਮਲਾ ਉਠਾਉਂਦਿਆਂ ਸਰਕਾਰ ਤੋਂ ਤੁਰੰਤ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਮੰਗ ਕੀਤੀ । ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਜਲੰਧਰ ਸ਼ਹਿਰ ’ਚੋਂ ਨਿਕਲਣ ਵਾਲੇ ਨੈਸ਼ਨਲ ਹਾਈਵੇਅ-44 ਦਾ ਸ਼ੁਰੂਆਤੀ ਡਿਜ਼ਾਈਨ ਤਕਨੀਕੀ ਤੌਰ ’ਤੇ ਢੁਕਵਾਂ ਨਹੀਂ ਸੀ। ਇਸੇ ਕਾਰਨ ਬਰਸਾਤ ਦੌਰਾਨ ਕਈ ਥਾਵਾਂ ‘ਤੇ ਇਕ ਫੁੱਟ ਤੱਕ ਪਾਣੀ ਜਮ੍ਹਾ ਹੋ ਜਾਂਦਾ ਹੈ,ਜਿਸ ਕਾਰਨ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਸਥਾਈ ਹੱਲ ਲਈ ਪਹਿਲਾਂ 36 ਕਰੋੜ ਰੁਪਏ ਦੀ ਡੇ੍ਨੇਜ ਯੋਜਨਾ ਤਿਆਰ ਕੀਤੀ ਗਈ ਸੀ, ਪਰ ਉਹ ਅਧੂਰੀ ਰਹਿ ਗਈ । ਉੱਥੇ ਹੀ ਹਾਈਵੇਅ ਅਤੇ ਸਰਵਿਸ ਰੋਡ ਦੇ ਮੁੜ ਨਿਰਮਾਣ ਲਈ 144 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਟੈਂਡਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਪਹਿਲਾਂ ਡੇ੍ਨੇਜ ਵਿਵਸਥਾ ਨੂੰ ਦਰੁੱਸਤ ਕੀਤਾ ਜਾਵੇ ਤਾਂ ਜੋ ਪੈਸੇ ਦੀ ਬਰਬਾਦੀ ਨੂੰ ਰੋਕਿਆ ਜਾ ਸਕੇ ਤੇ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
ਪਿਛਲੀ ਖ਼ਬਰ ਅਜਵਿਕਾ ਮਿਸ਼ਨ ਤਹਿਤ ਸਵੈ - ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਆਈਸਕ੍ਰੀਮ ਦੀ ਵਿਕਰੀ ਲਈ ਵੰਡੇ ਈ - ਕਾਰਟ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ’ ਚ ਗੁਰਸ਼ਬਦ ਪ੍ਰਚਾਰ ਸਭਾ ਸੁਹਾਣਾ ਦੇ ਜਥੇ ਨੇ ਕੀਰਤਨ ਦੁਆਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।