07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਏ ਕਵੀ ਦਰਬਾਰ ’ ਚ ਪੰਥ ਪ੍ਰਸਿੱਧ ਕਵੀਆਂ ਨੇ ਗੁਰਉਸਤਤਿ ਦਾ ਕੀਤਾ ਵਖਿਆਨ ਅੱਜ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਰਨਗੇ ਕੀਰਤਨ ਦੀ ਹਾਜ਼ਰੀ

ਜਲੰਧਰ, 6 ਅਗਸਤ (ਐੱਮ. ਐੱਸ.

ਗੁਰਦੁਆਰਾ ਅੱਠਵੀਂ ਪਾਤਿਸ਼ਾਹੀ ਕ੍ਰਿਸ਼ਨਾ ਨਗਰ ਵਿਖੇ ਅੱਜ ਸਜਾਏ ਜਾਣਗੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ 07-08-2026
ਜਲੰਧਰ, 6 ਅਗਸਤ (ਐੱਮ. ਐੱਸ. ਲੋਹੀਆ) - ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਦਿਵਸ ਮਨਾਉਂਦੇ ਹੋਏ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਅਠਵੀਂ ਪਾਤਿਸ਼ਾਹੀ ਕ੍ਰਿਸ਼ਨਾ ਨਗਰ ਨੇੜੇ ਐੱਮ.ਜੀ.ਐੱਨ. ਸਕੂਲ, ਜਲੰਧਰ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਕਵੀ ਦਰਬਾਰ ਕਰਵਾਏ ਗਏ, ਜਿਸ ਦੌਰਾਨ ਪੰਜਾਬ ਦੇ ਰਫ਼ੀ ਕਹੇ ਜਾਣ ਵਾਲੇ ਪੰਥ ਪ੍ਰਸਿੱਧ ਕਵੀ ਰਛਪਾਲ ਸਿੰਘ ਪਾਲ, ਕਰਮਜੀਤ ਸਿੰਘ ਨੂਰ, ਸਤਬੀਰ ਸਿੰਘ ਸਾਂਤ, ਕੁਲਦੀਪ ਸਿੰਘ (ਪੰਥਕ ਕਵੀ) ਅਤੇ ਦੀਪ ਸਿੰਘ ਲੁਧਿਆਣਵੀ ਨੇ ਸੰਗਤ ਨੂੰ ਆਪਣੀਆਂ ਰਚਨਾਵਾਂ ਦੁਆਰਾ ਗੁਰਇਤਿਹਾਸ ਨਾਲ ਜੋੜਿਆ ਅਤੇ ਆਪਣੀ ਪੇਸ਼ਕਾਰੀ ਨਾਲ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਵਲੋਂ ਸਮੂਹ ਕਵੀਆਂ ਨੂੰ ਸਨਮਾਨ ਕੀਤਾ ਗਿਆ। ਕਵੀ ਦਰਬਾਰ ’ਚ ਭਰਪੂਰ ਸਹਿਯੋਗ ਦੇਣ ਵਾਲੇ ਦਿੱਲੀ ਕਮੇਟੀ ਦੀ ਸ੍ਰੀ ਅੰਮ੍ਰਿਤਸਰ ਸਰ੍ਹਾਂ ਦੇ ਚੇਅਰਮੈਨ ਭੁਪਿੰਦਰ ਸਿੰਘ ਖ਼ਾਲਸਾ ਜਲੰਧਰ ਵਾਲਿਆਂ ਵਲੋਂ ਇਸ ਮੌਕੇ ਵਿਸ਼ੇਸ਼ ਸਟਾਲ ਲਗਾਇਆ ਗਿਆ, ਜਿੱਥੇ ਧਰਮਿਕ ਪੁਸਤਕਾਂ ਭੇਟਾ ਰਹਿਤ ਵੰਡੀਆਂ ਗਈਆਂ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸਤਪਾਲ ਸਿੰਘ ਸਿਦਕੀ, ਪ੍ਰਧਾਨ ਡਾ. ਜਸਵੰਤ ਸਿੰਘ, ਕਾਰਜਕਾਰੀ ਪ੍ਰਧਾਨ ਪਰਮਿੰਦਰ ਸਿੰਘ, ਜਨਰਲ ਸਕੱਤਰ ਦਰਸ਼ਨ ਸਿੰਘ, ਕੈਸ਼ੀਅਰ ਮਨਜੀਤ ਸਿੰਘ, ਗੁਰਮੁੱਖ ਸਿੰਘ, ਸੇਵਾ ਸਿੰਘ, ਦਰਸ਼ਨ ਸਿੰਘ ਛਾਬੜਾ, ਅਮਰਪ੍ਰੀਤ ਸਿੰਘ, ਮਨੋਹਰ ਸਿੰਘ, ਇੰਦਰ ਮੋਹਨ ਸਿੰਘ, ਮਲਕੀਤ ਸਿੰਘ ਭੁੱਲਰ, ਮਾਸਟਰ ਮੋਹਨ ਸਿੰਘ, ਹਰਜੋਤ ਸਿੰਘ ਲੱਕੀ, ਜਤਿੰਦਰ ਪਾਲ ਸਿੰਘ ਮਝੈਲ, ਗੁਰਿੰਦਰ ਪਾਲ ਸਿੰਘ ਮਝੈਲ, ਗੁਰਜੀਤ ਸਿੰਘ ਪੋਪਲੀ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਜੋਤੀ ਚੌਕ ਤੇ ਅਰਬਨ ਅਸਟੇਟ ਵਿਚ 4 ਜਾਇਦਾਦਾਂ ਸੀਲ ਅਗਲੀ ਖ਼ਬਰ ਕੇਂਦਰੀ ਹਲਕੇ ’ ਚ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਦਾਅਵੇ ਖੋਖਲੇ - ਰਜਿੰਦਰ ਬੇਰੀ ਪਾਰਕਾਂ ਦੇ ਹਾਲ ਹੋ ਰਹੇ ਬਦ ਤੋਂ ਬਦਤਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।