ਬਾਊਂਸਰਾਂ ਦਾ ਮੁੱਦਾ ਚੁੱਕਣ ’ ਤੇ ਆਸ਼ੂ ਥਾਪਰ ਬੰਬੀਆਂਵਾਲ ਤੇ ਸਾਥੀਆਂ ਵਲੋਂ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕਿਹਾ, ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕ ਦੀ ਕੀਤੀ ਗੱਲ
ਜਲੰਧਰ, 10 ਅਗਸਤ (ਜਸਪਾਲ ਸਿੰਘ)-ਪਿਛਲੇ ਦਿਨੀਂ ਵਿਧਾਨ ਸਭਾ ’ਚ ਬਾਊਂਸਰਾਂ ਦਾ ਮੁੱਦਾ ਚੁੱਕਣ ’ਤੇ ਬਾਊਂਸਰ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਇਸ ਸੰਬੰਧੀ ਆਸ਼ੂ ਥਾਪਰ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਪਹਿਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਬਾਊਂਸਰਾਂ ਨੂੰ ਨਿੱਜੀ ਸੁਰੱਖਿਆ ਕਰਮੀਆਂ ਦਾ ਨਾਂ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਸਮਾਜ ਵਲੋਂ ਬਣਦਾ ਮਾਣ-ਸਨਮਾਨ ਦਿੱਤੇ ਜਾਣ ਸੰਬੰਧੀ ਆਵਾਜ਼ ਉਠਾਈ ਹੈ।
ਰ
ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਬਾਊਂਸਰ ਗਰੁੱਪ ਦੇ ਸੰਚਾਲਕ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀ ਪੁਨੀਤ ਆਦਮਪੁਰ, ਸਵਜੋਤ ਸਿੰਘ ਜਮਾਲਪੁਰ ਤੇ ਪ੍ਰਤਾਪ ਮਾਡਲ ਹਾਊਸ। ਅਜੀਤ ਤਸਵੀਰ
11-08-2026
ਜਲੰਧਰ, 10 ਅਗਸਤ (ਜਸਪਾਲ ਸਿੰਘ)-ਪਿਛਲੇ ਦਿਨੀਂ ਵਿਧਾਨ ਸਭਾ ’ਚ ਬਾਊਂਸਰਾਂ ਦਾ ਮੁੱਦਾ ਚੁੱਕਣ ’ਤੇ ਬਾਊਂਸਰ ਆਸ਼ੂ ਥਾਪਰ ਬੰਬੀਆਂਵਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਰਾਣਾ ਗੁਰਜੀਤ ਸਿੰਘ ਨੂੰ ਮਿਲ ਕੇ ਉਨ੍ਹਾਂ ਧੰਨਵਾਦ ਕੀਤਾ ਤੇ ਕਿਹਾ ਕਿ ਪਹਿਲੀ ਵਾਰ ਕਿਸੇ ਆਗੂ ਨੇ ਬਾਊਂਸਰਾਂ ਦੇ ਹੱਕਾਂ ਦੀ ਗੱਲ ਕੀਤੀ ਹੈ। ਇਸ ਸੰਬੰਧੀ ਆਸ਼ੂ ਥਾਪਰ ਨੇ ਦੱਸਿਆ ਕਿ ਰਾਣਾ ਗੁਰਜੀਤ ਸਿੰਘ ਪਹਿਲੇ ਅਜਿਹੇ ਸ਼ਖਸ ਹਨ, ਜਿਨ੍ਹਾਂ ਨੇ ਬਾਊਂਸਰਾਂ ਨੂੰ ਨਿੱਜੀ ਸੁਰੱਖਿਆ ਕਰਮੀਆਂ ਦਾ ਨਾਂ ਦਿੱਤੇ ਜਾਣ ਦੀ ਵਕਾਲਤ ਕਰਦਿਆਂ ਉਨ੍ਹਾਂ ਨੂੰ ਸਮਾਜ ਵਲੋਂ ਬਣਦਾ ਮਾਣ-ਸਨਮਾਨ ਦਿੱਤੇ ਜਾਣ ਸੰਬੰਧੀ ਆਵਾਜ਼ ਉਠਾਈ ਹੈ। ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਬਾਊਂਸਰਾਂ ਨੂੰ ਨਿੱਜੀ ਸੁਰੱਖ ਿਆ ਕਰਮਚਾਰੀਆਂ ਦਾ ਰੁਤਬਾ ਦਿਵਾਉਣ ਲਈ ਸਰਕਾਰ ’ਤੇ ਦਬਾਅ ਪਾਉਣਗੇ ਅਤੇ ਉਨ੍ਹਾਂ ਦਾ ਹੱਕ ਹਰ ਹਾਲ ’ਚ ਦਿਵਾਇਆ ਜਾਵੇਗਾ। ਇਸ ਮੌਕੇ ਆਸ਼ੂ ਥਾਪਰ ਤੇ ਸਾਥੀਆਂ ਨਾਲ ਗੱਲ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਬਾਊਂਸਰ ਆਪਣੀ ਜਾਨ ਜ਼ੋਖਮ ’ਚ ਪਾ ਕੇ ਲੋਕਾਂ ਦੀ ਸੁਰੱਖਿਆ ਕਰਦੇ ਹਨ ਤੇ ਚਾਹੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹੋਣ ਜਾਂ ਫਿਰ ਹੋਰਨਾਂ ਸੈਲੀਬ੍ਰਿਟੀ ਦੀ ਵੀ ਸੁਰੱਖਿਆ ਵੀ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਕਰਦੇ ਹਨ ਪਰ ਇਸ ਸਭ ਦੇ ਬਾਵਜੂਦ ਇਨ੍ਹਾਂ ਦੇ ਕੰਮ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਉਨ੍ਹਾਂ ਨੂੰ ਸਨਮਾਨਜਨਕ ਢੰਗ ਨਾਲ ਨਹੀਂ ਦੇਖਿਆ ਜਾਂਦਾ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਬਾਊਸਰਾਂ ਨੂੰ ਨਿੱਜੀ ਸੁਰੱਖਿਆ ਕਰਮਚਾਰੀਆਂ ਦਾ ਦਰਜਾ ਦੇ ਕੇ ਉਨ੍ਹਾਂ ਨੂੰ ਬਾਕਾਇਦਾ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਸੰਬੰਧੀ ਚਾਹੇ ਪੰਜਾਬ ਪੁਲਿਸ ਜਾਂ ਫਿਰ ਸੇਵਾ ਮੁਕਤ ਫੌਜੀਆਂ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬਾਊਂਸਰ ਸਮਾਜ ਦਾ ਅਹਿਮ ਹਨ ਤੇ ਉਨ੍ਹਾਂ ਦੀ ਸੁਰੱਖਿਆ ਵੱਲ ਵੀ ਧਿਆਨ ਦਿੱਤਾ ਜਾਣਾ ਬੇਹੱਦ ਜ਼ਰੂਰੀ ਹੈ। ਇਸ ਮੌਕੇ ਬਾਊਂਸਰ ਗਰੁੱਪ ਚਲਾ ਰਹੇ ਆਸ਼ੂ ਥਾਪਰ ਬੰਬੀਆਂਵਾਲ ਦੇ ਨਾਲ ਉਨ੍ਹਾਂ ਦੇ ਸਾਥੀਆਂ ਪੁਨੀਤ ਆਦਮਪੁਰ, ਸਵਜੋਤ ਸਿੰਘ ਜਮਾਲਪੁਰ ਤੇ ਪ੍ਰਤਾਪ ਮਾਡਲ ਹਾਊਸ ਨੇ ਵੀ ਰਾਣਾ ਗੁਰਜੀਤ ਸਿੰਘ ਦਾ ਧੰਨਵਾਦ ਕੀਤਾ ਹੈ।