ਏਡਿਡ ਸਕੂਲਾਂ ਦੇ ਕਰਮਚਾਰੀ ਅੱਜ ਵੀ ਕਰ ਰਹੇ ਹਨ ਤਨਖਾਹ ਦਾ ਇੰਤਜਾਰ
ਜਲੰਧਰ , 14 ਅਗਸਤ ( ਪਵਨ ਖਰਬੰਦਾ )- ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ 79 ਸਾਲ ਹੋਣ ਵਾਲੇ ਹਨ । ਦੇਸ਼ ਆਜ਼ਾਦੀ ਦੇ 80 ਵੇਂ ਵਰ੍ਹੇ ਵੱਲ ਵਧ ਰਿਹਾ ਹੈ , ਪਰ ਪੰਜਾਬ ਦੇ ਏਡਿਡ ਸਕੂਲਾਂ ਦੇ ਕਰਮਚਾਰੀ ਅੱਜ ਵੀ ਆਪਣੀ ਮਿਹਨਤ ਦੀ ਤਨਖ਼ਾਹ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ , ਜੇਕਰ ਇੱਕ ਕਰਮਚਾਰੀ ਨੂੰ ਆਪਣੀ ਮਿਹਨਤ ਦੀ ਬਣਦੀ ਤਨਖਾਹ ਲੈਣ ਲਈ ਮਹੀਨਿਆਂ ਤੱਕ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਚੱਕਰ ਲਗਾਉਣੇ ਪੈਣ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ ।
ਜਲੰਧਰ , 14 ਅਗਸਤ ( ਪਵਨ ਖਰਬੰਦਾ )- ਦੇਸ਼ ਨੂੰ ਆਜ਼ਾਦ ਹੋਇਆਂ ਲਗਭਗ 79 ਸਾਲ ਹੋਣ ਵਾਲੇ ਹਨ । ਦੇਸ਼ ਆਜ਼ਾਦੀ ਦੇ 80 ਵੇਂ ਵਰ੍ਹੇ ਵੱਲ ਵਧ ਰਿਹਾ ਹੈ , ਪਰ ਪੰਜਾਬ ਦੇ ਏਡਿਡ ਸਕੂਲਾਂ ਦੇ ਕਰਮਚਾਰੀ ਅੱਜ ਵੀ ਆਪਣੀ ਮਿਹਨਤ ਦੀ ਤਨਖ਼ਾਹ ਲੈਣ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ , ਜੇਕਰ ਇੱਕ ਕਰਮਚਾਰੀ ਨੂੰ ਆਪਣੀ ਮਿਹਨਤ ਦੀ ਬਣਦੀ ਤਨਖਾਹ ਲੈਣ ਲਈ ਮਹੀਨਿਆਂ ਤੱਕ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਚੱਕਰ ਲਗਾਉਣੇ ਪੈਣ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੈ । ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏਡਿਟ ਸਕੂਲ ਇੰਪਲਾਈਜ਼ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਮਨੀਸ਼ ਅਗਰਵਾਲ ਨੇ ਦੱਸਿਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਏਡਿਡ ਸਕੂਲਾਂ ਦੇ ਕਰਮਚਾਰੀਆਂ ਲਈ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਉਨ੍ਹਾਂ ਨੂੰ ਆਪਣੀ ਤਨਖ਼ਾਹ ਲਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਰਿਹਾ ਹੈ । ਪਿਛਲੇ ਅੱਠ ਮਹੀਨਿਆਂ ਤੋਂ ਤਨਖ਼ਾਹ ਦੀ ਗ੍ਰਾਂਟ ਜਾਰੀ ਨਾ ਹੋਣ ਕਾਰਨ ਹਜ਼ਾਰਾਂ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰ ਗੰਭੀਰ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ । ਏਡਿਡ ਸਕੂਲਾਂ ਦੇ ਆਡਿਟ ਓਬਜੈਕਸ਼ਨਾਂ ਦੇ ਨਾਮ ‘ ਤੇ ਗ੍ਰਾਂਟ ਰੋਕ ਦਿੱਤੀ ਗਈ , ਜਿਨ੍ਹਾਂ ਸਕੂਲਾਂ ਦੇ ਆਡਿਟ ਪੈਰੇ ਤਿੰਨ - ਚਾਰ ਮਹੀਨੇ ਪਹਿਲਾਂ ਹੀ ਕਲੀਅਰ ਹੋ ਚੁੱਕੇ ਹਨ , ਉਨ੍ਹਾਂ ਦੇ ਦਸਤਾਵੇਜ਼ ਅੱਜ ਵੀ ਵੱਖ - ਵੱਖ ਸਰਕਾਰੀ ਦਫ਼ਤਰਾਂ ਵਿੱਚ ਪਏ ਹਨ । ਜ਼ਿਆਦਾਤਰ ਕਰਮਚਾਰੀਆਂ ਨੂੰ ਅੱਠ ਮਹੀਨਿਆਂ ਤੋਂ ਅਤੇ ਕਈ ਕਰਮਚਾਰੀਆਂ ਨੂੰ 20 ਮਹੀਨਿਆਂ ਤੱਕ ਤਨਖ਼ਾਹ ਜਾਰੀ ਨਹੀਂ ਹੋਈ । ਜੇਕਰ ਹੁਣ ਗ੍ਰਾਂਟ ਜਾਰੀ ਵੀ ਹੁੰਦੀ ਹੈ ਤਾਂ ਕਰਮਚਾਰੀਆਂ ਨੂੰ ਕੇਵਲ ਦੋ - ਤਿੰਨ ਮਹੀਨਿਆਂ ਦੀ ਤਨਖ਼ਾਹ ਮਿਲਣ ਦੀ ਸੰਭਾਵਨਾ ਹੈ । ਇਸ ਤੋਂ ਬਾਅਦ ਮੁੜ ਉਹੀ ਪ੍ਰਕਿਰਿਆ ਸ਼ੁਰੂ ਹੋਣ ਅਤੇ ਅਗਲੀ ਤਨਖ਼ਾਹ ਲਈ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ । ਏਡਿਡ ਸਕੂਲ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਮਨੀਸ਼ ਅਗਰਵਾਲ ਨੇ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਜਦੋਂ ਕਰਮਚਾਰੀ ਆਪਣਾ ਕੰਮ ਸਮੇਂ ਸਿਰ ਅਤੇ ਪੂਰੀ ਇਮਾਨਦਾਰੀ ਨਾਲ ਕਰ ਰਹੇ ਹਨ ਤਾਂ ਉਨ੍ਹਾਂ ਦੀ ਤਨਖ਼ਾਹ ਦੇ ਮਾਮਲੇ ਵਿੱਚ ਅਜਿਹੀ ਅਵਿਵਸਥਾ ਕਿਉਂ ਹੈ ? ਕੀ ਇਹੀ ਸਰਕਾਰ ਦੀ ਕਰਮਚਾਰੀਆਂ ਪ੍ਰਤੀ ਸੰਵੇਦਨਸ਼ੀਲਤਾ ਹੈ । ਏਡਿਡ ਸਕੂਲਾਂ ਦੇ ਕਰਮਚਾਰੀ ਨਿਯਮਿਤ ਤੌਰ ‘ ਤੇ ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ । ਉਹ ਬੱਚਿਆਂ ਨੂੰ ਸਿੱਖਿਆ ਦੇਣ ਦੇ ਨਾਲ - ਨਾਲ ਸਕੂਲਾਂ ਦੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਹਨ ਅਤੇ ਵਿਭਾਗ ਵੱਲੋਂ ਲਗਾਈਆਂ ਗਈਆਂ ਚੋਣਾਂ , ਜਨਗਣਨਾ ਅਤੇ ਹੋਰ ਸਰਕਾਰੀ ਡਿਊਟੀਆਂ ਵੀ ਪੂਰੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ । ਪਰ ਉਨ੍ਹਾਂ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਅੱਜ ਵੀ ਇਹੀ ਹੈ । ਐਸੋਸੀਏਸ਼ਨ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਹੈ ਕਿ ਕਰਮਚਾਰੀਆਂ ਦੀ ਇਸ ਗੰਭੀਰ ਸਮੱਸਿਆ ਨੂੰ ਹੋਰ ਨਜ਼ਰਅੰਦਾਜ਼ ਨਾ ਕੀਤਾ ਜਾਵੇ । ਤਨਖ਼ਾਹ ਕੋਈ ਖੈਰਾਤ ਨਹੀਂ , ਸਗੋਂ ਕਰਮਚਾਰੀ ਦੀ ਮਿਹਨਤ ਦਾ ਹੱਕ ਹੈ ।