ਆਜ਼ਾਦੀ ਦਿਹਾੜੇ ਮੌਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਸ਼ਹਿਰ ’ਚ ਦਿਨੇ ਹੀ ਹੋਈ ਖੋਹ ਤੇ ਝਪਟਮਾਰੀ
ਜਲੰਧਰ , 14 ਅਗਸਤ ( ਜਤਿੰਦਰ ਪੰਮੀ )–15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਲੋਂ ਕੀਤੇ ਗਏ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਬੇਖੌਫ ਅਪਰਾਧਕ ਅਨਸਰਾਂ ਨੇ ਸ਼ਹਿਰ ’ ਚ ਲੁੱਟ ਤੇ ਝਪਟਮਾਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ । ਪਹਿਲੀ ਘਟਨਾ ’ ਚ ਬਾਈਕ ਸਵਾਰ ਲੁਟੇਰੇ ਐਕਟਿਵਾ ਸਵਾਰ ਔਰਤ ਦੇ ਕੰਨਾਂ ’ ਚੋਂ ਟੌਪਸ ਝਪਟ ਕੇ ਫਰਾਰ ਹੋ ਗਏ ਜਦੋਂਕਿ ਦੂਜੀ ਘਟਨਾ ’ ਚ ਮੁਲਜ਼ਮ ਨੇ ਆਪਣੇ ਆਪ ਨੂੰ ਸੀ .
ਜਲੰਧਰ , 14 ਅਗਸਤ ( ਜਤਿੰਦਰ ਪੰਮੀ )–15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵਲੋਂ ਕੀਤੇ ਗਏ ਸਖ਼ਤ ਪ੍ਰਬੰਧਾਂ ਦੇ ਬਾਵਜੂਦ ਬੇਖੌਫ ਅਪਰਾਧਕ ਅਨਸਰਾਂ ਨੇ ਸ਼ਹਿਰ ’ ਚ ਲੁੱਟ ਤੇ ਝਪਟਮਾਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ । ਪਹਿਲੀ ਘਟਨਾ ’ ਚ ਬਾਈਕ ਸਵਾਰ ਲੁਟੇਰੇ ਐਕਟਿਵਾ ਸਵਾਰ ਔਰਤ ਦੇ ਕੰਨਾਂ ’ ਚੋਂ ਟੌਪਸ ਝਪਟ ਕੇ ਫਰਾਰ ਹੋ ਗਏ ਜਦੋਂਕਿ ਦੂਜੀ ਘਟਨਾ ’ ਚ ਮੁਲਜ਼ਮ ਨੇ ਆਪਣੇ ਆਪ ਨੂੰ ਸੀ . ਆਈ . ਏ . ਸਟਾਫ ਦਾ ਮੁਲਾਜ਼ਮ ਦੱਸ ਕੇ ਸਾਈਕਲਾਂ ਦੀ ਦੁਕਾਨ ’ ਤੇ ਬੈਠੇ ਦੋ ਵਿਅਕਤੀਆਂ ਕੋਲੋਂ 14500 (12500 ਤੇ 2000) ਰੁਪਏ ਖੋਹ ਲਏ । ਪਹਿਲੀ ਘਟਨਾ ਥਾਣਾ ਪੰਜ ਨੰਬਰ ਅਧੀਨ ਪੈਂਦੇ ਬਬਰੀਕ ਚੌਕ ਵਿਖੇ ਨਸ਼ਾ ਛੁਡਾਊ ਕੇਂਦਰ ਨੇੜੇ ਵਾਪਰੀ , ਜਿੱਥੇ ਪਲਸਰ ਸਵਾਰ 2 ਨੌਜਵਾਨ ਐਕਟਿਵਾ ’ ਤੇ ਆਪਣੇ ਪੋਤੇ ਨਾਲ ਜਾ ਰਹੀ ਔਰਤ ਦੇ ਕੰਨਾਂ ’ ਚੋਂ ਸੋਨੇ ਦੇ ਟੌਪਸ ਝਪਟ ਕੇ ਫਰਾਰ ਹੋ ਗਏ । ਪੀੜਤ ਦੀ ਪਛਾਣ ਮੁਕਤਾ ਗੌਰੀ ਵਾਸੀ ਮੰਗਲ ਮੰਡੀ ਵਜੋਂ ਹੋਈ ਹੈ । ਮੁਕਤਾ ਗੌਰੀ ਨੇ ਦੱਸਿਆ ਕਿ ਸ਼ਾਮ ਕਰੀਬ 4 ਵਜੇ ਉਹ ਆਪਣੇ ਪੋਤੇ ਨਾਲ ਐਕਟਿਵਾ ’ ਤੇ ਬਬਰੀਕ ਚੌਕ ਨੇੜੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਲਈ ਜਾ ਰਹੀ ਸੀ । ਜਿਵੇਂ ਹੀ ਉਹ ਬਬਰੀਕ ਚੌਕ ਨੇੜੇ ਪੁੱਜੇ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਕੰਨਾਂ ’ ਤੇ ਝਪਟਾ ਮਾਰ ਦਿੱਤਾ ਤੇ ਟੌਪਸ ਖਿੱਚ ਲਏ । ਜਦੋਂ ਤੱਕ ਉਨ੍ਹਾਂ ਨੂੰ ਕੁਝ ਸਮਝ ਲੱਗਦਾ , ਉਦੋਂ ਤੱਕ ਦੋਵੇਂ ਨੌਜਵਾਨ ਤੇਜ਼ ਰਫ਼ਤਾਰ ਨਾਲ ਫ਼ਰਾਰ ਹੋ ਗਏ । ਘਟਨਾ ਤੋਂ ਬਾਅਦ ਮੌਕੇ ’ ਤੇ ਲੋਕ ਵੀ ਇਕੱਠੇ ਹੋ ਗਏ ਪਰ ਝਪਟਮਾਰ ਬਹੁਤ ਦੂਰ ਨਿਕਲ ਚੁੱਕੇ ਸਨ । ਉਨ੍ਹਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਨੋਟ ਨਹੀਂ ਕੀਤਾ ਜਾ ਸਕਿਆ । ਸੂਚਨਾ ਮਿਲਣ ’ ਤੇ ਥਾਣਾ ਨੰਬਰ -5 ਦੀ ਪੁਲਿਸ ਮੌਕੇ ’ ਤੇ ਪੁੱਜੀ ਅਤੇ ਔਰਤ ਤੋਂ ਪੁੱਛਗਿੱਛ ਕਰਕੇ ਉਸ ਦੇ ਬਿਆਨਾਂ ਦੇ ਆਧਾਰ ’ ਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੇ ਕਿਹਾ ਕਿ ਆਸ - ਪਾਸ ਲੱਗੇ ਸੀ . ਸੀ . ਟੀ . ਵੀ . ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਪੁਲਿਸ ਅਨੁਸਾਰ ਘਟਨਾ ਤਾਜ਼ਾ ਹੋਣ ਕਾਰਨ ਫਿਲਹਾਲ ਜਾਂਚ ਜਾਰੀ ਹੈ ਅਤੇ ਕਿਸੇ ਵੀ ਮੁਲਜ਼ਮ ਦੀ ਪਛਾਣ ਨਹੀਂ ਹੋ ਸਕੀ । ਦੂਜੀ ਘਟਨਾ ਬਸਤੀ ਬਾਵਾ ਖੇਲ ਨਹਿਰ ਦੀ ਪੁਲੀ ਨੇੜੇ ਸਾਈਕਲਾਂ ਦੀ ਦੁਕਾਨ ’ ਤੇ ਵਾਪਰੀ , ਜਿੱਥੇ ਇਕ ਨੌਜਵਾਨ ਆਇਆ ਅਤੇ ਆਪਣੇ ਆਪ ਨੂੰ ਸੀ . ਆਈ . ਏ . ਸਟਾਫ ਦਾ ਮੁਲਾਜ਼ਮ ਕਹਿ ਕੇ ਉਥੇ ਬੈਠੇ ਦੋ ਬਜ਼ੁਰਗਾਂ ਕੋਲੋਂ ਕਰੀਬ 14,500 ਰੁਪਏ ਦੀ ਰਾਸ਼ੀ ਲੁੱਟ ਕੇ ਫਰਾਰ ਹੋ ਗਿਆ । ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਈਕਲਾਂ ਦੀ ਦੁਕਾਨ ਚਲਾਉਣ ਵਾਲੇ ਇਕਬਾਲ ਸਿੰਘ ਦੇ ਪੁੱਤਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਤੇ ਇਲਾਕੇ ’ ਚ ਸਫ਼ਾਈ ਸੇਵਕ ਵਜੋਂ ਕੰਮ ਕਰਨ ਵਾਲਾ ਵਿਅਕਤੀ ਦੁਕਾਨ ’ ਤੇ ਬੈਠੇ ਹੋਏ ਸਨ ਕਿ ਰਾਜ ਨਗਰ ਦੀ ਮੱਛੀ ਮਾਰਕੀਟ ਦਾ ਰਹਿਣ ਵਾਲਾ ਨੌਜਵਾਨ ਮੰਨਤ ਜੋ ਕਿ ਹੁਣੇ ਜਿਹੇ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ , ਉਹ ਉਥੇ ਪੁੱਜਾ ਤੇ ਆਪਣੇ ਆਪ ਨੂੰ ਸੀ . ਆਈ . ਏ . ਸਟਾਫ ਦਾ ਮੁਲਾਜ਼ਮ ਦੱਸ ਕੇ ਉਥੇ ਬੈਠੇ ਉਸ ਦੇ ਪਿਤਾ ਇਕਬਾਲ ਸਿੰਘ ਕੋਲੋਂ 2000 ਰੁਪਏ ਡਰਾ ਕੇ ਖੋਹ ਲਏ ਅਤੇ ਨਾਲ ਹੀ ਬੈਠੇ ਸਫਾਈ ਸੇਵਕ ਜੋ ਕਿ ਸੰਗਤ ਸਿੰਘ ਨਗਰ ਦਾ ਵਾਸੀ ਹੈ , ਕੋਲੋਂ ਉਸ ਨੂੰ ਮਿਲੀ ਤਨਖਾਹ 12500 ਰੁਪਏ ਵੀ ਧੱਕੇ ਨਾਲ ਖੋਹ ਲਏ । ਰਕਮ ਖੋਹਣ ਉਪਰੰਤ ਉਕਤ ਨੌਜਵਾਨ ਉਥੇ ਫਰਾਰ ਹੋ ਗਿਆ । ਪਰਮਜੀਤ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਹ ਵੀ ਦੁਕਾਨ ’ ਤੇ ਪਹੁੰਚ ਗਿਆ ਤੇ ਮੰਨਤ ਨੂੰ ਪਛਾਣ ਲਿਆ । ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ 112 ’ ਤੇ ਕੀਤੀ ਤਾਂ ਈ . ਆਰ . ਵੀ . ਮੁਲਾਜ਼ਮ ਮੌਕੇ ’ ਤੇ ਪੁੱਜੇ ਅਤੇ ਥਾਣਾ ਪੰਜ ’ ਚ ਸ਼ਿਕਾਇਤ ਦਰਜ ਕਰਵਾਉਣ ਲਈ ਆਖਿਆ । ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਦਾ ਪਤਾ ਮੰਨਤ ਨੂੰ ਲੱਗਾ ਤਾਂ ਉਹ ਪਹਿਲਾਂ ਹੀ ਥਾਣੇ ਪੁੱਜ ਗਿਆ ਤੇ ਉਥੇ ਮੌਜੂਦ ਪੁਲਿਸ ਅਫਸਰ ਨੂੰ ਕਹਿਣ ਲੱਗਾ ਕਿ ਉਕਤ ਵਿਅਕਤੀ ਨਸ਼ਾ ਵੇਚਦੇ ਹਨ । ਜਦੋਂ ਉਹ ਥਾਣੇ ਪੁੱਜੇ ਤਾਂ ਪੁਲਿਸ ਅਫਸਰ ਨੇ ਦੱਸਿਆ ਕਿ ਮੰਨਤ ’ ਤੇ ਪਹਿਲਾਂ ਵੀ ਕੇਸ ਦਰਜ ਹਨ ਅਤੇ ਨਾਲ ਹੀ ਇਲਾਕਾ ਦੋ ਨੰਬਰ ਡਵੀਜ਼ਨ ’ ਚ ਪੈਂਦਾ ਹੋਣ ਕਰਕੇ ਉਥੇ ਸ਼ਿਕਾਇਤ ਦੇਣ ਲਈ ਆਖਿਆ । ਪਰਮਜੀਤ ਸਿੰਘ ਨੇ ਕਿਹਾ ਕਿ ਇਸੇ ਦੌਰਾਨ ਥਾਣਾ ਪੰਜ ਦੀ ਪੁਲਿਸ ਨੇ ਉਨ੍ਹਾਂ ਨੂੰ ਥਾਣੇ ਬੁਲਾਇਆ ਹੈ ਅਤੇ ਦੱਸਿਆ ਕਿ ਮੰਨਤ ਦੀ ਮਾਤਾ ਉਸ ਨੂੰ ਲੈ ਕੇ ਥਾਣੇ ਆਈ ਹੋਈ ਅਤੇ ਉਸ ਨੇ 12500 ਰੁਪਏ ਦੀ ਰਕਮ ਖੋਹੀ ਮੰਨ ਲਈ ਹੈ ਤੇ ਵਾਪਸ ਕਰਨ ਲਈ ਸਹਿਮਤ ਹੋ ਗਿਆ ਹੈ । ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਥਾਣੇ ਵਿੱਚ ਜਾ ਰਹੇ ਹਨ , ਜਿੱਥੇ ਪੁਲਿਸ ਕੋਲੋਂ ਕਾਰਵਾਈ ਕਰਵਾਉਣਗੇ ।