17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪ੍ਰਾਈਵੇਟ ਕੰਪਨੀ ਦੀ ਬੱਸ ਨੇ ਡਲਿਵਰੀ ਬੁਆਏ ਨੂੰ ਕੁਚਲਿਆ , ਮੌਤ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਕੀਤਾ ਗ੍ਰਿਫ਼ਤਾਰ

ਜਲੰਧਰ, 16 ਅਗਸਤ (ਜਤਿੰਦਰ ਪੰਮੀ)–ਆਜ਼ਾਦੀ ਦਿਹਾੜੇ ਮੌਕੇ ਜਦੋਂ ਮਹਾਂਨਗਰ ’ਚ ਲੋਕ ਦੇਸ਼ ਦੇ ਆਜ਼ਾਦ ਹੋਣ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਦੋਂ ਪ੍ਰਾਈਵੇਟ ਬੱਸ ਚਾਲਕ ਦੇ ਲਾਪ੍ਰਵਾਹੀ ਵਰਤਦਿਆਂ ਅਲਾਸਕਾ ਚੌਕ ’ਚ ਡਲਿਵਰੀ ਬੁਆਏ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰੁਣ ਪਾਠਕ ਉਮਰ 32 ਸਾਲ ਵਾਸੀ ਤੇਜ ਮੋਹਨ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ।

ਅਜੀਤ ਡੈਸਕ 17-08-2026
ਜਲੰਧਰ, 16 ਅਗਸਤ (ਜਤਿੰਦਰ ਪੰਮੀ)–ਆਜ਼ਾਦੀ ਦਿਹਾੜੇ ਮੌਕੇ ਜਦੋਂ ਮਹਾਂਨਗਰ ’ਚ ਲੋਕ ਦੇਸ਼ ਦੇ ਆਜ਼ਾਦ ਹੋਣ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉਦੋਂ ਪ੍ਰਾਈਵੇਟ ਬੱਸ ਚਾਲਕ ਦੇ ਲਾਪ੍ਰਵਾਹੀ ਵਰਤਦਿਆਂ ਅਲਾਸਕਾ ਚੌਕ ’ਚ ਡਲਿਵਰੀ ਬੁਆਏ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਰੁਣ ਪਾਠਕ ਉਮਰ 32 ਸਾਲ ਵਾਸੀ ਤੇਜ ਮੋਹਨ ਨਗਰ ਬਸਤੀ ਸ਼ੇਖ ਵਜੋਂ ਹੋਈ ਹੈ। ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਦੀ ਪਛਾਣ ਪ੍ਰਕਾਸ਼ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਤਰਨਤਾਰਨ ਵਜੋਂ ਦੱਸੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨਿੱਚਰਵਾਰ ਦੁਪਹਿਰ ਨੂੰ ਜਦੋਂ ਜਮੈਟੋ ’ਚ ਕੰਮ ਕਰਨ ਵਾਲਾ ਅਰੁਣ ਪਾਠਕ ਡਲਿਵਰੀ ਦੇਣ ਲਈ ਅਲਾਸਕਾ ਚੌਕ ਕੋਲ ਪੁੱਜਾ ਤਾਂ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਲੋਂ ਆਈ ਪ੍ਰਾਈਵੇਟ ਕੰਪਨੀ ਦੀ ਬੱਸ ਦੇ ਚਾਲਕ ਨੇ ਉਸ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਡਲਿਵਰੀ ਬੁਆਏ ਬੱਸ ਦੇ ਹੇਠਾਂ ਆ ਗਿਆ ਅਤੇ ਬੁਰੀ ਤਰ੍ਹਾਂ ਕੁਚਲਿਆ ਗਿਆ। ਮੌਕੇ ’ਤੇ ਲੋਕਾਂ ਦੇ ਇਕੱਠੇ ਹੋਣ ਕਾਰਨ ਬੱਸ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਵਿਨੇ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਅਰੁਣ ਪਾਠਕ ਦੇ ਭਰਾ ਸ਼ਿਵਮ ਪਾਠਕ ਦੇ ਬਿਆਨਾਂ ’ਤੇ ਬੱਸ ਚਾਲਕ ਪ੍ਰਕਾਸ਼ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਓਧਰ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਵਾਰਸਾਂ ਹਵਾਲੇ ਕਰ ਦਿੱਤੀ।
ਪਿਛਲੀ ਖ਼ਬਰ ਹਰਜੀਵ ਸਿੰਘ ਸਾਹਨੀ ਨਮਿਤ ਅਰਦਾਸ ਸਮਾਗਮ ਭਲਕੇ ਅਗਲੀ ਖ਼ਬਰ ਕਮਿਸ਼ਨਰੇਟ ਪੁਲਿਸ ਤੇ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਕਈ ਅਧਿਕਾਰੀ ਬਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।