18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨਿਰੋਗ ਯੋਗ ਸੰਸਥਾ ਸ਼ਾਹਕੋਟ ਵਿਖੇ ਧੂਮ - ਧਾਮ ਨਾਲ ਮਨਾਇਆ 80 ਵਾਂ ਆਜ਼ਾਦੀ ਦਿਹਾੜਾ

ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ, ਪਤੰਜਲੀ ਯੋਗ ਸਮਿਤੀ ਅਤੇ ਮੀਤ ਭੰਗੜਾ ਗਰੁੱਪ ਵੱਲੋਂ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਦੇ ਵਿਹੜੇ ਵਿਚ ਅਜ਼ਾਦੀ ਦਿਹਾੜੇ ਦਾ ਜਸ਼ਨ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਉਪਰੰਤ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ।

ਅਜੀਤ ਡੈਸਕ 18-08-2026
ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)- ਨਿਰੋਗ ਯੋਗ ਸੰਸਥਾ, ਮਹਿਲਾ ਸ਼ਕਤੀ ਸੰਸਥਾ, ਪਤੰਜਲੀ ਯੋਗ ਸਮਿਤੀ ਅਤੇ ਮੀਤ ਭੰਗੜਾ ਗਰੁੱਪ ਵੱਲੋਂ ਯੋਗ ਆਸ਼ਰਮ ਨਵਾਂ ਕਿਲਾ ਰੋਡ, ਸ਼ਾਹਕੋਟ ਦੇ ਵਿਹੜੇ ਵਿਚ ਅਜ਼ਾਦੀ ਦਿਹਾੜੇ ਦਾ ਜਸ਼ਨ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦੀਪਕ ਸ਼ਰਮਾ ਨੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਤਿਰੰਗੇ ਝੰਡੇ ਨੂੰ ਸਲਾਮੀ ਦੇਣ ਉਪਰੰਤ ਰਾਸ਼ਟਰੀ ਗਾਣ ਪੇਸ਼ ਕੀਤਾ ਗਿਆ। ਸਾਬਕਾ ਕੌਂਸਲਰ ਜਤਿੰਦਰ ਪਾਲ ਸਿੰਘ ਬੱਲਾ, ਮਹਿਲਾ ਸ਼ਕਤੀ ਸੰਸਥਾ ਦੇ ਪ੍ਰਧਾਨ ਗੁਰਮੀਤ ਕੌਰ ਧਾਲੀਵਾਲ, ਯੋਗ ਗੁਰੂ ਡਾ. ਜਗਦੀਸ਼ ਗੋਇਲ ਅਤੇ ਮਾਸਟਰ ਕੁਲਜੀਤ ਸਿੰਘ ਪਨੇਸਰ ਵੱਲੋਂ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਪ੍ਰਣ ਲੈਂਦਿਆਂ ਉਨ੍ਹਾਂ ਨੂੰ ਯਾਦ ਕੀਤਾ ਗਿਆ। ਯੋਗ ਟੀਚਰ ਮਹੇਸ਼ ਮਾਥੁਰ ਨੇ ਸਮਾਗਮ ਦੀ ਕਾਰਵਾਈ ਬਾਖੂਬੀ ਚਲਾਉਂਦਿਆਂ ਆਜਾਦੀ ਦਿਵਸ ਦੇ ਇਤਿਹਾਸ ਬਾਰੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਰਪ੍ਰਸਤ ਰਤਨ ਸਿੰਘ ਰੱਖੜਾ, ਰਿਟਾ. ਪ੍ਰਿੰਸੀਪਲ ਜਸਵੀਰ ਸਿੰਘ ਵਿਰਦੀ, ਸ਼ਮਿੰਦਰ ਕੌਰ, ਪਵਨ ਅਗਰਵਾਲ ਸਾਬਕਾ ਐਮ.ਸੀ., ਕਮਲਜੀਤ ਡੱਬ, ਸਤੀਸ਼ ਗੋਇਲ, ਸੁਰਿੰਦਰ ਸੋਬਤੀ, ਸਤਨਾਮ ਸਿੰਘ ਟੁੱਟ ਸ਼ੇਰ ਸਿੰਘ, ਕਮਲਜੀਤ ਸਿੰਘ ਰੌਮੀ ਜੱਟ, ਜਸਵਿੰਦਰ ਸਿੰਘ ਜੰਮੂ, ਮਾਸਟਰ ਵਰਿੰਦਰ ਜੱਸਲ, ਮਾਸਟਰ ਕੰਵਲਜੀਤ ਸਿੰਘ ਜੱਸਲ, ਸੰਜੀਵ ਸੋਬਤੀ, ਮਲਕੀਤ ਢੰਡੋਵਾਲ, ਗੋਲਡੀ ਸਡਾਨਾ, ਹਰਭਜਨ ਸਿੰਘ ਗੋਲਰ, ਮੋਨਿਕਾ ਅਗਰਵਾਲ, ਪ੍ਰਿਯੰਕਾ ਮਾਥੁਰ, ਵਾਨੀ ਮਾਥੁਰ, ਨੀਲਮ ਸਿੰਗਲਾ, ਸੀਮਾ ਜੱਸਲ, ਰੀਚਾ ਗਰਗ, ਸੋਮਾ ਰਾਣੀ, ਸੁਸ਼ੀਲਾ ਸ਼ਰਮਾ (ਅਨੀਤਾ), ਨੀਲਮ ਗੁਪਤਾ, ਪੂਜਾ ਸ਼ਰਮਾ, ਸੀਰਤ ਕੌਰ, ਮਨਿੰਦਰ ਕੌਰ, ਸ਼ਿਫਾਲੀ ਰਿਹਾਨ, ਰਕਸ਼ਾ ਬਾਂਸਲ, ਨੀਰੂ ਸੋਬਤੀ, ਹਿੰਮਤ ਰਿਹਾਨ, ਜੈ ਚੰਦ, ਸਨੇਹ ਲਤਾ, ਪ੍ਰਵੇਸ਼ ਸ਼ਰਮਾ, ਰੀਤੂ, ਸੰਨੀ, ਬਲਕਾਰ ਸਿੰਘ ਚੱਠਾ, ਰਕੇਸ਼ ਚਿਤਕਾਰਾ, ਨੀਟਾ ਅਰੋੜਾ, ਕਮਲੇਸ਼ ਮਿੱਤਲ, ਗੋਰੀ ਸ਼ੰਕਰ ਗੋਇਲ, ਦਿਲਬਾਗ ਸਿੰਘ ਨੰਬਰਦਾਰ, ਮਨਦੀਪ ਸਿੰਘ ਮੀਏਂਵਾਲ, ਬਲਜੀਤ ਸਿੰਘ ਸਰਪੰਚ, ਜਗਦੇਵ ਸਿੰਘ ਮੀਏਂਵਾਲ, ਸ਼ਾਮ ਸੁੰਦਰ ਅਗਰਵਾਲ, ਗੁਰਮੁੱਖ ਸਿੰਘ ਬਾਟੂ, ਗੋਰੀ ਮਿਗਲਾਨੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਦਿਵਿਆ ਜਯੋਤੀ ਸਕੂਲ ’ ਚ ਆਜ਼ਾਦੀ ਦਿਹਾੜੇ ਸੰਬੰਧੀ ਵੱਖ - ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਮੋਟਰਸਾਈਕਲ ਮਿਲਣ ’ ਤੇ ਪੀੜਤ ਵਿਅਕਤੀ ਵਲੋਂ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।