19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਰਾਜਾ ਸਾਹਿਬ ਕ੍ਰਿਕਟ ਕਲੱਬ ਨੇ 6 ਵਿਕਟਾਂ ਨਾਲ ਜਿੱਤਿਆ ਮੁਕਾਬਲਾ

ਜਲੰਧਰ, 16 ਅਗਸਤ (ਡਾ ਜਤਿੰਦਰ ਸਾਬੀ)- ਹਿੱਟਰ ਅਕੈਡਮੀ ਵਿਖੇ ਰਾਜਾ ਸਾਹਿਬ ਕ੍ਰਿਕਟ ਕਲੱਬ ਅਤੇ ਰਾਇਲ ਕ੍ਰਿਕਟ ਕਲੱਬ ਦਰਮਿਆਨ ਖੇਡੇ ਗਏ ਕ੍ਰਿਕਟ ਮੁਕਾਬਲੇ ਵਿੱਚ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਰਾਇਲ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 233 ਦੌੜਾਂ ਬਣਾਈਆਂ।

ਅਜੀਤ ਡੈਸਕ 19-08-2026
ਜਲੰਧਰ, 16 ਅਗਸਤ (ਡਾ ਜਤਿੰਦਰ ਸਾਬੀ)- ਹਿੱਟਰ ਅਕੈਡਮੀ ਵਿਖੇ ਰਾਜਾ ਸਾਹਿਬ ਕ੍ਰਿਕਟ ਕਲੱਬ ਅਤੇ ਰਾਇਲ ਕ੍ਰਿਕਟ ਕਲੱਬ ਦਰਮਿਆਨ ਖੇਡੇ ਗਏ ਕ੍ਰਿਕਟ ਮੁਕਾਬਲੇ ਵਿੱਚ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 6 ਵਿਕਟਾਂ ਨਾਲ ਜਿੱਤ ਦਰਜ ਕੀਤੀ। ਟਾਸ ਜਿੱਤ ਕੇ ਰਾਇਲ ਕ੍ਰਿਕਟ ਕਲੱਬ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 20 ਓਵਰਾਂ ਵਿੱਚ 233 ਦੌੜਾਂ ਬਣਾਈਆਂ। ਰਾਜਾ ਸਾਹਿਬ ਕ੍ਰਿਕਟ ਕਲੱਬ ਵੱਲੋਂ ਸੂਰਜ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਲਾਲ ਚੰਦ, ਰਾਘਵ ਅਤੇ ਸੰਦੀਪ ਨੇ 1-1 ਵਿਕਟ ਲਈ।ਟੀਚੇ ਦਾ ਪਿੱਛਾ ਕਰਦਿਆਂ ਰਾਜਾ ਸਾਹਿਬ ਕ੍ਰਿਕਟ ਕਲੱਬ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਅਤੇ 17 ਓਵਰਾਂ ਵਿੱਚ 236 ਦੌੜਾਂ ਬਣਾ ਕੇ 6 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਮ ਕਰ ਲਿਆ। ਟੀਮ ਦੀ ਜਿੱਤ ਵਿੱਚ ਗੁਰਹੇਮੰਤ ਸਿੰਘ ਨੇ 66 ਦੌੜਾਂ ਦੀ ਬਿਹਤਰੀਨ ਪਾਰੀ ਖੇਡੀ। ਸਾਹਿਲ ਚੋਪੜਾ ਨੇ 36, ਸਤਪਾਲ ਨੇ 38 ਅਤੇ ਸੁੱਖੀ ਜੀ ਨੇ 32 ਦੌੜਾਂ ਦਾ ਯੋਗਦਾਨ ਪਾਇਆ।ਸ਼ਾਨਦਾਰ 66 ਦੌੜਾਂ ਬਣਾਉਣ ਵਾਲੇ ਗੁਰਹੇਮੰਤ ਸਿੰਘ ਨੂੰ ਮੈਨ ਆਫ਼ ਦ ਮੈਚ ਚੁਣਿਆ ਗਿਆ।
ਪਿਛਲੀ ਖ਼ਬਰ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵਿਜਯਾ ਰਹਾਟਕਰ ਵਲੋਂ ਮਹਿਲਾਵਾਂ ਦੀ ਸੁਰੱਖਿਆ ਬਾਰੇ ਸਮੀਖਿਆ ਜ਼ਿਲ੍ਹੇ ਦੇ ਪ੍ਰਸ਼ਾਸਨਿ... ਅਗਲੀ ਖ਼ਬਰ ਟਿਊਬਵੈੱਲ ਹਿੱਤ ਬੋਰ ਕਰਨ ਦੇ ਕੰਮ ਦੀ ‘ ਆਪ ’ ਦੇ ਆਗੂ ਲਗਨਦੀਪ ਸਿੰਘ ਤੇ ਗੋਲਡੀ ਮਰਵਾਹਾ ਵਲੋਂ ਸ਼ੁਰੂਆਤ ਸ਼ਾਲੀਮਾਰ ਗਾਰਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।