19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਜ਼ਾਦੀ ਦਿਵਸ ਮੌਕੇ ਛਾਬੜਾ ਹਸਪਤਾਲ ਵਿਖੇ ਖੂਨਦਾਨ ਕੈਂਪ ਲਗਾਇਆ

ਨਕੋਦਰ, 18 ਅਗਸਤ (ਤਿਲਕ ਰਾਜ ਸ਼ਰਮਾ)- ਆਜ਼ਾਦੀ ਦਿਵਸ ਮੌਕੇ ਛਾਬੜਾ ਹਸਪਤਾਲ ਨਕੋਦਰ ਵਿਖੇ ਡਾ. ਇੰਦਰਪ੍ਰੀਤ ਛਾਬੜਾ ਅਤੇ ਡਾ.

ਖੂਨ ਦਾਨ ਕੈਂਪ ਵਿੱਚ ਖੂਨ ਦਾਨ ਕਰਦੇ ਹੋਏ ਖੂਨਦਾਨੀ।  ਤਸਵੀਰ ਤਿਲਕ ਰਾਜ ਸ਼ਰਮਾ। 19-08-2026
ਨਕੋਦਰ, 18 ਅਗਸਤ (ਤਿਲਕ ਰਾਜ ਸ਼ਰਮਾ)- ਆਜ਼ਾਦੀ ਦਿਵਸ ਮੌਕੇ ਛਾਬੜਾ ਹਸਪਤਾਲ ਨਕੋਦਰ ਵਿਖੇ ਡਾ. ਇੰਦਰਪ੍ਰੀਤ ਛਾਬੜਾ ਅਤੇ ਡਾ. ਜਸਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਯੂਥ ਕਾਂਗਰਸੀ ਵਰਕਰਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ । ਇਸ ਮੌਕੇ ਗੁਰਸਿਮਰਨ ਪਾਲ ਸਿੰਘ ਚੌਧਰੀ, ਬਲਾਕ ਸੰਮਤੀ ਮੈਂਬਰ ਅਤੇ ਯੂਥ ਕਾਂਗਰਸ ਪ੍ਰਧਾਨ ਨਕੋਦਰ, ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ । ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ ਯੂਥ ਕਾਂਗਰਸ ਵਰਕਰਾਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਕਰੀਬ 40 ਯੂਨਿਟ ਖੂਨਦਾਨ ਕੀਤਾ । ਗੁਰਸਿਮਰਨ ਪਾਲ ਸਿੰਘ ਚੌਧਰੀ ਨੇ ਕਿਹਾ ਕਿ ਖੂਨਦਾਨ ਇੱਕ ਮਹਾਨ ਸੇਵਾ ਹੈ ਅਤੇ ਕਿਸੇ ਲੋੜਵੰਦ ਵਿਅਕਤੀ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਯੂਥ ਕਾਂਗਰਸੀ ਵਰਕਰਾਂ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਖੂਨਦਾਨ ਕੈਂਪਾਂ ਅਤੇ ਸਮਾਜ ਸੇਵੀ ਕਾਰਜਾਂ ’ਚ ਵਧ-ਚੜ੍ਹ ਕੇ ਆਪਣਾ ਯੋਗਦਾਨ ਪਾਇਆ ਜਾਂਦਾ ਰਹੇਗਾ ।
ਪਿਛਲੀ ਖ਼ਬਰ 1947 ਦੀ ਵੰਡ ਦੇ ਪੀੜਤਾਂ ਨੂੰ ਕੁਇਜ਼ ਮੁਕਾਬਲੇ ਰਾਹੀਂ ਸ਼ਰਧਾਂਜਲੀ ਅਗਲੀ ਖ਼ਬਰ ਨੂਰਮਹਿਲ ਵਿਖੇ ਭਾਜਪਾ ਵਲੋਂ ਐਸ . ਆਈ . ਆਰ . ਵਿਸ਼ੇਸ਼ ਸੁਧਾਰ ਮੁਹਿੰਮ ਦੇ ਦੂਜੇ ਗੇੜ ਸੰਬੰਧੀ ਅਹਿਮ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।