24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ , ਬੱਤੀ ਆਈ ਤਾਂ ਅੱਗ ਨਾਲ ਸੜਿਆ ਟਰਾਂਸਫਾਰਮਰ ਰੇਰੂ ਚੌਕ ਨੇੜੇ ਵਾਪਰਿਆ ਖੌਫ਼ਨਾਕ ਹਾਦਸਾ

ਮਕਸੂਦਾਂ, 23 ਅਗਸਤ (ਸੌਰਵ ਮਹਿਤਾ) –ਗਰਮੀ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹਿਣ ਕਾਰਨ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਉਸ ਸਮੇਂ ਭਾਰੀ ਦਹਿਸ਼ਤ ਦਾ ਸਾਹਮਣਾ ਕਰਨਾ ਪਿਆ, ਜਦੋਂ ਰੇਰੂ ਚੌਂਕ ਨੇੜੇ ਸੜਕ ’ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕਾਫੀ ਦੂਰ ਤੱਕ ਦਿਖਾਈ ਦੇ ਰਹੀਆਂ ਸਨ ।

ਟਰਾਂਸਫਾਰਮਰ ਹੇਠਾਂ ਪਈਆਂ ਸੁੱਕੀਆਂ ਝਾੜੀਆਂ ਤੇ ਕੂੜੇ ਨੂੰ ਲੱਗੀ ਅੱਗ । 24-08-2026
ਮਕਸੂਦਾਂ, 23 ਅਗਸਤ (ਸੌਰਵ ਮਹਿਤਾ) –ਗਰਮੀ ਵਿਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹਿਣ ਕਾਰਨ ਗਰਮੀ ਨਾਲ ਜੂਝ ਰਹੇ ਲੋਕਾਂ ਨੂੰ ਉਸ ਸਮੇਂ ਭਾਰੀ ਦਹਿਸ਼ਤ ਦਾ ਸਾਹਮਣਾ ਕਰਨਾ ਪਿਆ, ਜਦੋਂ ਰੇਰੂ ਚੌਂਕ ਨੇੜੇ ਸੜਕ ’ਤੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਨੂੰ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਇੰਨੀਆਂ ਤੇਜ਼ ਸਨ ਕਿ ਕਾਫੀ ਦੂਰ ਤੱਕ ਦਿਖਾਈ ਦੇ ਰਹੀਆਂ ਸਨ । ਟਰਾਂਸਫਾਰਮਰ ਵਿਚੋਂ ਤੇਲ ਨਿਕਲ ਕੇ ਸੜਕ ਵੱਲ ਡਿੱਗਣ ਲੱਗ ਪਿਆ ਅਤੇ ਅੱਗ ਦੇ ਚਿੰਗਾੜੇ ਵੀ ਸੜਕ ਤੱਕ ਪਹੁੰਚ ਰਹੇ ਸਨ। ਟਰਾਂਸਫਾਰਮਰ ਦੇ ਬਿਲਕੁਲ ਨੇੜੇ ਦੁਕਾਨਾਂ ਹੋਣ ਕਾਰਨ ਲੋਕਾਂ ਵਿਚ ਹਫੜਾ-ਦਫੜੀ ਮਚੀ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਰਾਂਸਫਾਰਮਰ ਦੀਆਂ ਤਾਰਾਂ ਵਿੱਚੋਂ ਸ਼ਾਰਟ ਸਰਕਟ ਹੋਣ ਕਾਰਨ ਚਿੰਗਾੜੇ ਹੇਠਾਂ ਡਿੱਗੇ, ਜਿਸ ਤੋਂ ਬਾਅਦ ਟਰਾਂਸਫਾਰਮਰ ਹੇਠਾਂ ਪਈਆਂ ਸੁੱਕੀਆਂ ਝਾੜੀਆਂ ਅਤੇ ਘਾਹ ਨੇ ਅੱਗ ਫੜ ਲਈ। ਲੋਕਾਂ ਦਾ ਦੋਸ਼ ਹੈ ਕਿ ਟਰਾਂਸਫਾਰਮਰ ਦੇ ਆਲੇ-ਦੁਆਲੇ ਲੰਬੇ ਸਮੇਂ ਤੋਂ ਸਫਾਈ ਨਹੀਂ ਹੋਈ ਅਤੇ ਕੂੜਾ ਤੇ ਸੁੱਕੀਆਂ ਝਾੜੀਆਂ ਪਈਆਂ ਹੋਈਆਂ ਸਨ। ਗਨੀਮਤ ਰਹੀ ਕਿ ਅੱਗ ਦੇ ਬਾਵਜੂਦ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਨਹੀਂ ਤਾਂ ਸੜਕ ਅਤੇ ਦੁਕਾਨਾਂ ਦੇ ਬਿਲਕੁਲ ਵਿਚਕਾਰ ਲੱਗੇ ਇਸ ਟਰਾਂਸਫਾਰਮਰ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਬਿਜਲੀ ਵਿਭਾਗ ਦੇ ਕਰਮਚਾਰੀ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦਾ ਕੰਮ ਕਰਕੇ ਗਏ ਸਨ, ਜਿਸ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੀ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤਾਂ ਟਰਾਂਸਫਾਰਮਰ ਅਤੇ ਉਸ ਦੇ ਆਲੇ-ਦੁਆਲੇ ਦੀ ਸੁਰੱਖਿਆ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਸੀ। ਇਸ ਘਟਨਾ ਤੋਂ ਬਾਅਦ ਬਿਜਲੀ ਬੋਰਡ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਐਕਸੀਅਨ ਦੇ ਬਿਆਨ ਨੇ ਖੜ੍ਹੇ ਕੀਤੇ ਸਵਾਲ ਇਸ ਸਬੰਧੀ ਜਦੋਂ ਬਿਜਲੀ ਬੋਰਡ ਦੇ ਐਕਸੀਅਨ ਸਨੀ ਭਾਗਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਜਲੀ ਦੀ ਲਾਈਨ ਚਲਾਉਣਾ ਵਿਭਾਗ ਦਾ ਕੰਮ ਹੈ, ਜਦਕਿ ਟਰਾਂਸਫਾਰਮਰ ਦੇ ਹੇਠਾਂ ਸਫਾਈ ਕਰਵਾਉਣਾ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਮੌਕੇ ’ ਤੇ ਪਹੁੰਚੇ ਵਾਰਡ ਨੰਬਰ 3 ਦੇ ਕੌਂਸਲਰ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਇਆ ਗਿਆ। ਲੁਬਾਣਾ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਵਾਪਰੀ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਹ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਕੋਲ ਮਾਮਲਾ ਉਠਾਉਣਗੇ।
ਪਿਛਲੀ ਖ਼ਬਰ ਜੋਤੀ ਪਬਲਿਕ ਹਾਈ ਸਕੂਲ ’ ਚ ਮੁਫ਼ਤ ਮੈਡੀਕਲ ਤੇ ਕੈਂਸਰ ਜਾਂਚ ਤੇ ਜਾਗਰੂਕਤਾ ਕੈਂਪ ਅਗਲੀ ਖ਼ਬਰ ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਦੀ ਚੋਣ ਹਰਜੀਤ ਸਿੰਘ ਚੱਠਾ ਨੂੰ ਬਣਾਇਆ ਸਰਪ੍ਰਸਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।