24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਦੀ ਚੋਣ ਹਰਜੀਤ ਸਿੰਘ ਚੱਠਾ ਨੂੰ ਬਣਾਇਆ ਸਰਪ੍ਰਸਤ

ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਗੁਰੂ ਨਾਨਕਪੁਰਾ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਕੀਰਤਨ ਦਰਬਾਰ ਸਬੰਧੀ ਇਕ ਬੈਠਕ ਸੰਗਤਾਂ ਵੱਲੋਂ ਕੀਤੀ ਗਈ। ਇਸ ਮੌਕੇ ਉਕਤ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੀ ਹੋਈ।

ਅਜੀਤ ਡੈਸਕ 24-08-2026
ਚੁਗਿੱਟੀ/ ਜੰਡੂ ਸਿੰਘਾ, 23 ਅਗਸਤ (ਨਰਿੰਦਰ ਲਾਗੂ)-ਮੀਰੀ ਪੀਰੀ ਨੌਜਵਾਨ ਸਭਾ ਵੈਲਫ਼ੇਅਰ ਸੁਸਾਇਟੀ ਗੁਰੂ ਨਾਨਕਪੁਰਾ ਵਲੋਂ ਕਰਵਾਏ ਜਾਣ ਵਾਲੇ ਸਾਲਾਨਾ ਕੀਰਤਨ ਦਰਬਾਰ ਸਬੰਧੀ ਇਕ ਬੈਠਕ ਸੰਗਤਾਂ ਵੱਲੋਂ ਕੀਤੀ ਗਈ। ਇਸ ਮੌਕੇ ਉਕਤ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵੀ ਹੋਈ। ਜਿਸ ਵਿੱਚ ਹਰਜੀਤ ਸਿੰਘ ਚੱਠਾ ਨੂੰ ਸਰਪ੍ਰਸਤ ਬਣਾਇਆ ਗਿਆ। ਜਦੋਂ ਕਿ ਪ੍ਰਦੀਪ ਸਿੰਘ ਵਿੱਕੀ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ, ਕੁਲਦੀਪ ਸਿੰਘ ਨੂੰ ਸਕੱਤਰ, ਰਜਿੰਦਰ ਪਾਲ ਸਿੰਘ ਨੂੰ ਖ਼ਜ਼ਾਨਚੀ ਅਤੇ ਹਰਬੰਸ ਸਿੰਘ ਨੂੰ ਸਹਾਇਕ ਖ਼ਜ਼ਾਨਚੀ ਵਜੋਂ ਜਿੰਮੇਵਾਰੀ ਸੇਵਾ ਸੌਂਪੀ ਗਈ। ਇਸ ਦੌਰਾਨ ਇਸ ਵਾਰ ਸਾਲਾਨਾ ਕੀਰਤਨ ਦਰਬਾਰ ਕਰਵਾਉਣ ਲਈ 12 ਦਸੰਬਰ ਤਰੀਕ ਤੈਅ ਕੀਤੀ ਗਈ। ਜੋ ਕਿ ਖੁੱਲੀ ਗਰਾਊਂਡ ਨੇੜੇ ਚਿੰਤਪੁਰਨੀ ਮੰਦਿਰ ਗੁਰੂ ਨਾਨਕਪੁਰਾ ਵਿਖੇ ਹੋਵੇਗਾ। ਇਸ ਮੌਕੇ ਉਕਤ ਤੋਂ ਇਲਾਵਾ ਹੋਰ ਅਹਿਮ ਮੁੱਦਿਆਂ ‘ਤੇ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਗਤ ਰਾਮ , ਬਲਵੰਤ ਸਿੰਘ ਕਾਨਪੁਰੀ, ਗੁਰਪ੍ਰੀਤ ਸਿੰਘ ਡਿੰਪਾ, ਅਮਰਜੀਤ ਸਿੰਘ,ਅਮ੍ਰਿਤ ਕਾਲੀਆ, ਜਗਜੀਤ ਸਿੰਘ, ਸਰਬਜੀਤ ਸਿੰਘ ਮੰਗਾ, ਰਣਜੀਤ ਸਿੰਘ, ਤਜਿੰਦਰ ਸਿੰਘ ਵਾਲੀਆ, ਪ੍ਰਮਿੰਦਰ ਸਿੰਘ, ਜਸਵੀਰ ਸਿੰਘ ਪਿੰਕਾ, ਜਸਕੀਰਤ ਸਿੰਘ ਅਤੇ ਰਵਿੰਦਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ ।
ਪਿਛਲੀ ਖ਼ਬਰ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬਿਜਲੀ ਗੁੱਲ , ਬੱਤੀ ਆਈ ਤਾਂ ਅੱਗ ਨਾਲ ਸੜਿਆ ਟਰਾਂਸਫਾਰਮਰ ਰੇਰੂ ਚੌਕ ਨੇੜੇ ਵਾਪਰਿਆ ਖੌ... ਅਗਲੀ ਖ਼ਬਰ ਕੰਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਡਾ. ਉਂਕਾਰ ਸਿੰਘ ਮਠਾਰੂ ਹੁਣ ਪਿਮਸ ’ਚ ਦੇਣਗੇ ਸੇਵਾਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।