02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਬਿਜਲੀ ਸੰਕਟ ਗੰਭੀਰ ਹੋਣ ਕਾਰਨ ਫੈਕਟਰੀਆਂ ’ਤੇ ਲੱਗਾ 5 ਘੰਟੇ ਦਾ ਕੱਟ

ਜਲੰਧਰ, 1 ਸਤੰਬਰ (ਸ਼ਿਵ)-ਹੁੰਮਸ ਭਰੀ ਗਰਮੀ ਕਾਰਨ ਵਧ ਰਹੀ ਬਿਜਲੀ ਦੀ ਮੰਗ ਅਤੇ ਬਿਜਲੀ ਉਤਪਾਦਨ ਕਰਨ ਵਾਲੇ ਕਈ ਯੂਨਿਟਾਂ ਦੇ ਬੰਦ ਹੋਣ ਕਰਕੇ ਸੂਬੇ ’ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪਾਵਰਕਾਮ ਵਲੋਂ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪਹਿਲਾਂ ਹੀ ਬਾਹਰੋਂ ਵਾਧੂ ਬਿਜਲੀ ਲਈ ਜਾ ਰਹੀ ਹੈ ਪਰ ਸੂਬੇ ’ਚ ਪਾਵਰਕਾਮ ਦੇ ਤਾਪਘਰਾਂ ਵਿਚ ਬਿਜਲੀ ਉਤਪਾਦਨ ਘਟਣ ਦਾ ਅਸਰ ਪੈਣ ਲੱਗਾ ਹੈ।

ਅਜੀਤ ਡੈਸਕ 02-09-2026
ਜਲੰਧਰ, 1 ਸਤੰਬਰ (ਸ਼ਿਵ)-ਹੁੰਮਸ ਭਰੀ ਗਰਮੀ ਕਾਰਨ ਵਧ ਰਹੀ ਬਿਜਲੀ ਦੀ ਮੰਗ ਅਤੇ ਬਿਜਲੀ ਉਤਪਾਦਨ ਕਰਨ ਵਾਲੇ ਕਈ ਯੂਨਿਟਾਂ ਦੇ ਬੰਦ ਹੋਣ ਕਰਕੇ ਸੂਬੇ ’ਚ ਬਿਜਲੀ ਸੰਕਟ ਪੈਦਾ ਹੋ ਗਿਆ ਹੈ। ਪਾਵਰਕਾਮ ਵਲੋਂ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਲਈ ਪਹਿਲਾਂ ਹੀ ਬਾਹਰੋਂ ਵਾਧੂ ਬਿਜਲੀ ਲਈ ਜਾ ਰਹੀ ਹੈ ਪਰ ਸੂਬੇ ’ਚ ਪਾਵਰਕਾਮ ਦੇ ਤਾਪਘਰਾਂ ਵਿਚ ਬਿਜਲੀ ਉਤਪਾਦਨ ਘਟਣ ਦਾ ਅਸਰ ਪੈਣ ਲੱਗਾ ਹੈ। ਪਾਵਰਕਾਮ ਨੇ ਫੈਕਟਰੀਆਂ ’ਤੇ ਸ਼ਾਮ 7 ਵਜੇ ਤੋਂ ਲੈ ਕੇ ਕਰੀਬ 12 ਵਜੇ ਤੱਕ ਦਾ ਬਿਜਲੀ ਕੱਟ ਲਗਾ ਦਿੱਤਾ ਹੈ। ਪਾਵਰਕਾਮ ਵਲੋਂ ਇਹ ਕੱਟ ਇਸ ਕਰਕੇ ਲਗਾਇਆ ਗਿਆ ਹੈ ਤਾਂ ਜੋ ਘਰੇਲੂ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਜਦੋਂ ਤੋਂ ਕਈ ਤਾਪਘਰਾਂ ਵਿਚ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ ਹੈ ਤਾਂ ਉਸ ਤੋਂ ਬਾਅਦ ਪਾਵਰਕਾਮ ਨੂੰ ਬਿਜਲੀ ਸਪਲਾਈ ਚਾਲੂ ਰੱਖਣ ਲਈ ਪੇ੍ਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਪਹਿਲਾਂ ਹੀ ਸ਼ੰਕਾ ਜ਼ਾਹਰ ਕੀਤੀ ਜਾ ਰਹੀ ਸੀ ਕਿ ਜੇਕਰ ਬਿਜਲੀ ਉਤਪਾਦਨ ਵਿਚ ਸੁਧਾਰ ਨਾ ਹੋਇਆ ਤਾਂ ਬਿਜਲੀ ਸੰਕਟ ਆ ਸਕਦਾ ਹੈ ਕਿਉਂਕਿ ਝੋਨੇ ਦੀ ਬਿਜਾਈ ਲਈ ਚਾਹੇ ਬਿਜਲੀ ਦੀ ਮੰਗ ਘੱਟ ਗਈ ਹੈ ਪਰ ਦੂਜੇ ਪਾਸੇ ਹੁੰਮਸ ਭਰੀ ਗਰਮੀ ਕਾਰਨ ਬਿਜਲੀ ਦੀ ਮੰਗ ਵੀ ਲਗਾਤਾਰ ਬਣੀ ਹੋਈ ਹੈ। ਪਾਵਰਕਾਮ ਦੇ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਜਦੋਂ ਮੌਸਮ ਵਿਚ ਬਦਲਾਅ ਅਤੇ ਬਿਜਲੀ ਉਤਪਾਦਨ ਵਿਚ ਆਈ ਕਮੀ ਦੂਰ ਹੋਵੇਗੀ ਤਾਂ ਪਹਿਲਾਂ ਦੀ ਤਰਾਂ ਇਹ ਸਪਲਾਈ ਚਾਲੂ ਹੋ ਜਾਵੇਗੀ। ਉਧਰ ਫੈਕਟਰੀਆਂ ’ਤੇ ਬਿਜਲੀ ਕੱਟ ਲੱਗਣ ਨਾਲ ਸਨਅਤਕਾਰਾਂ ਦੀਆਂ ਪੇ੍ਸ਼ਾਨੀਆਂ ਵਧ ਸਕਦੀਆਂ ਹਨ ਕਿਉਂਕਿ ਕਈ ਸਨਅਤਕਾਰਾਂ ਵਲੋਂ ਆਪਣੇ ਸਮਾਨ ਦੇ ਪਹਿਲਾਂ ਆਰਡਰ ਲਏ ਹੁੰਦੇ ਹਨ ਤਾਂ ਇਸ ਕਰਕੇ ਇਕ ਦਮ ਕੱਟ ਲੱਗਣ ਨਾਲ ਕੰਮ ਕਰਦੇ ਕਰਮਚਾਰੀਆਂ ਨੂੰ ਟਿਕਾਉਣਾ ਮੁਸ਼ਕਿਲ ਹੋ ਸਕਦਾ ਹੈ। ਕਈ ਫੈਕਟਰੀਆਂ ਵਿਚ ਰਾਤ ਨੂੰ ਵੀ ਹਜ਼ਾਰਾਂ ਕਰਮਚਾਰੀ ਕੰਮ ਕਰਦੇ ਹਨ।
ਪਿਛਲੀ ਖ਼ਬਰ ਆਈ.ਐੱਮ.ਏ. ਨੇ ਆਧੁਨਿਕ ਇਲਾਜ ਸੰਬੰਧੀ ਜਾਣਕਾਰੀ ’ਚ ਵਾਧਾ ਕਰਨ ਲਈ ਕਰਵਾਇਆ ਸੈਮੀਨਾਰ ਅਗਲੀ ਖ਼ਬਰ ਅਦਾਇਗੀਆਂ ਨਾ ਮਿਲਣ ਤੋਂ ਨਿਗਮ ਠੇਕੇਦਾਰ ਨਾਰਾਜ਼, ਮੇਅਰ ਨੂੰ ਮਿਲਣ ਪੁੱਜੇ ਦਫ਼ਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।