04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਬਾਰਿਸ਼ ਨਾਲ ਕਮਿਸ਼ਨਰ ਤੇ ਮੇਅਰ ਹਾਊਸ ਵੀ ਪਾਣੀ ’ਚ ਡੁੱਬੇ ਨਿਗਮ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਖੁੱਲ੍ਹੀ ਪੋਲ

ਜਲੰਧਰ, 3 ਸਤੰਬਰ (ਸ਼ਿਵ)-ਅੱਜ ਦੁਪਹਿਰ ਜਲੰਧਰ ਦੇ ਕਈ ਇਲਾਕਿਆਂ ਵਿੱਚ ਹੋਈ ਤੇਜ਼ ਬਰਸਾਤ ਨੇ ਇੱਕ ਵਾਰ ਫਿਰ ਜਲੰਧਰ ਨਗਰ ਨਿਗਮ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਇਲਾਕਿਆਂ ’ਚ ਹਾਲਾਤ ਇੰਨੇ ਖਰਾਬ ਹੋ ਗਏ ਕਿ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਘੰਟਿਆਂ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਪਾਣੀ ਨਾਲ ਭਰਿਆ ਮਾਡਲ ਟਾਊਨ ਸਥਿਤ ਮੇਅਰ ਹਾਊਸ। ਤਸਵੀਰ. ਮੁਨੀਸ਼ 04-09-2026
ਜਲੰਧਰ, 3 ਸਤੰਬਰ (ਸ਼ਿਵ)-ਅੱਜ ਦੁਪਹਿਰ ਜਲੰਧਰ ਦੇ ਕਈ ਇਲਾਕਿਆਂ ਵਿੱਚ ਹੋਈ ਤੇਜ਼ ਬਰਸਾਤ ਨੇ ਇੱਕ ਵਾਰ ਫਿਰ ਜਲੰਧਰ ਨਗਰ ਨਿਗਮ ਦੇ ਪ੍ਰਬੰਧਾਂ ਅਤੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕੁਝ ਇਲਾਕਿਆਂ ’ਚ ਹਾਲਾਤ ਇੰਨੇ ਖਰਾਬ ਹੋ ਗਏ ਕਿ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਘੰਟਿਆਂ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮਾਡਲ ਟਾਊਨ ਇਲਾਕੇ ਵਿੱਚ ਨਗਰ ਨਿਗਮ ਕਮਿਸ਼ਨਰ ਦਾ ਘਰ ਸਥਿਤ ਹੈ, ਉੱਥੇ ਵੀ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ। ਇੱਥੋਂ ਤੱਕ ਕਿ ਮੇਅਰ ਹਾਊਸ ਦੇ ਆਲੇ-ਦੁਆਲੇ ਵੀ ਪਾਣੀ ਭਰਿਆ ਨਜ਼ਰ ਆਇਆ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਨਗਰ ਨਿਗਮ ਆਪਣੇ ਕਮਿਸ਼ਨਰ ਅਤੇ ਮੇਅਰ ਹਾਊਸ ਦੇ ਇਲਾਕੇ ਨੂੰ ਹੀ ਬਰਸਾਤੀ ਪਾਣੀ ਤੋਂ ਨਹੀਂ ਬਚਾ ਸਕਦਾ ਤਾਂ ਸ਼ਹਿਰ ਦੇ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਵੇਂ ਹੋਵੇਗਾ ? ਤੇਜ਼ ਬਰਸਾਤ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਵਾਹਨ ਪਾਣੀ ਵਿੱਚ ਫਸ ਗਏ ਅਤੇ ਕਈਆਂ ਦੀਆਂ ਗੱਡੀਆਂ ਵੀ ਬੰਦ ਹੋ ਗਈਆਂ। ਪੁਲਿਸ ਲਾਈਨ ਵਾਲੀ ਸੜਕ, ਜਿਸ ਨੂੰ ਵੀ.ਆਈ.ਪੀ . ਰੋਡ ਵੀ ਕਿਹਾ ਜਾਂਦਾ ਹੈ, ’ਤੇ ਵੀ ਪਾਣੀ ਇਸ ਕਦਰ ਇਕੱਠਾ ਹੋ ਗਿਆ ਕਿ ਸੜਕ ਨਹਿਰ ਦਾ ਰੂਪ ਧਾਰਨ ਕਰਦੀ ਨਜ਼ਰ ਆਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸੀਵਰੇਜ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਪਹਿਲਾਂ ਹੀ ਨਾਲੀਆਂ ਅਤੇ ਸੀਵਰੇਜ ਲਾਈਨਾਂ ਦੀ ਢੁੱਕਵੀਂ ਸਫ਼ਾਈ ਕਰਵਾਈ ਹੁੰਦੀ ਤਾਂ ਬਰਸਾਤ ਤੋਂ ਬਾਅਦ ਅਜਿਹੇ ਹਾਲਾਤ ਪੈਦਾ ਨਾ ਹੁੰਦੇ। ਸਵਾਲ ਇਹ ਵੀ ਹੈ ਕਿ ਕੀ ਅਧਿਕਾਰੀਆਂ ਨੂੰ ਬਰਸਾਤ ਤੋਂ ਪਹਿਲਾਂ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਪਾਣੀ ਭਰਨ ਵਾਲੇ ਪੁਆਇੰਟਾਂ ਦੀ ਜਾਣਕਾਰੀ ਨਹੀਂ ਹੁੰਦੀ।
ਪਿਛਲੀ ਖ਼ਬਰ ਜਲੰਧਰ ਤੋਂ ਲੰਘਦੇ ਹਾਈਵੇ ਦੇ ਸਰਵਿਸ ਰੋਡ ਤੋਂ ਐਨ. ਐਚ. ਏ. ਆਈ. ਦੀ ਜਗ੍ਹਾ ਨਿਗਮ ਨੂੰ ਕਰਵਾਉਣੀ ਪੈ ਰਹੀ ਸਫ਼ਾਈ ਅਗਲੀ ਖ਼ਬਰ ਸਿੱਖ ਜਥੇਬੰਦੀਆਂ ਵਲੋਂ ਦਰਬਾਰ ਸਾਹਿਬ ਸਮੂਹ ਵਿਖੇ ਹੋਈ ਬੇਅਦਬੀ ਦੀ ਘਟਨਾ ਦੀ ਜ਼ੋਰਦਾਰ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।