06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਨਿਗਮ ਵਲੋਂ ਚਲਾਨ ਕਰਨ ਦਾ ਕੰਮ ਬੰਦ ਕਈ ਖ਼ਾਲੀ ਪਲਾਟਾਂ ’ਚ ਫਿਰ ਲੱਗਣ ਲੱਗੇ ਕੂੜੇ ਦੇ ਢੇਰ

ਜਲੰਧਰ, 5 ਸਤੰਬਰ (ਸ਼ਿਵ)- ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਮਹੀਨੇ ਪਹਿਲਾਂ ਸ਼ਹਿਰ ’ਚ ਖ਼ਾਲੀ ਪਲਾਟਾਂ ਤੋਂ ਕੂੁੜਾ ਨਾ ਚੁਕਾਏ ਜਾਣ ’ਤੇ ਜੁਰਮਾਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ ਪਰ ਇਹ ਕਾਰਵਾਈ ਕੁਝ ਸਮਾਂ ਹੀ ਚਲਾਈ ਗਈ ਸੀ ਤੇ ਬਾਅਦ ਵਿਚ ਇਹ ਕਾਰਵਾਈ ਬੰਦ ਕਰ ਦਿੱਤੀ ਗਈ ਸੀ ਜਦਕਿ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਕਈ ਖ਼ਾਲੀ ਪਲਾਟਾਂ ’ਚ ਕੂੁੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਵਲੋਂ ਇਸ ਕਰਕੇ ਖ਼ਾਲੀ ਪਲਾਟਾਂ ਤੋਂ ਕੂੁੜਾ ਚੁਕਾਵਾਉਣ ਦੀ ਹਦਾਇਤ ਦਿੱਤੀ ਗਈ ਸੀ ਕਿਉਂਕਿ ਨਗਰ ਨਿਗਮ ਦਾ ਕਹਿਣਾ ਸੀ ਕਿ ਇਸ ਨਾਲ ਇਲਾਕੇ ਦੀ ਇਕ ਤਾਂ ਦਿੱਖ ਖਰਾਬ ਹੁੰਦੀ ਹੈ ਤੇ ਦੂਜਾ ਇਸ ਨਾਲ ਬਿਮਾਰੀਆਂ ਦੇ ਫੈਲਣ ਦੀ ਸ਼ੰਕਾ ਬਣੀ ਰਹਿੰਦੀ ਹੈ।

ਡੇਂਗੂ ਦੀ ਸ਼ੰਕਾ ਕਾਰਨ ਕਈ ਲੋਕ ਫੌਗਿੰਗ ਕਰਵਾਉਣ ਦੀ ਵੀ ਕਰ ਰਹੇ ਨੇ ਮੰਗ 06-09-2026
ਜਲੰਧਰ, 5 ਸਤੰਬਰ (ਸ਼ਿਵ)- ਨਗਰ ਨਿਗਮ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੁਝ ਮਹੀਨੇ ਪਹਿਲਾਂ ਸ਼ਹਿਰ ’ਚ ਖ਼ਾਲੀ ਪਲਾਟਾਂ ਤੋਂ ਕੂੁੜਾ ਨਾ ਚੁਕਾਏ ਜਾਣ ’ਤੇ ਜੁਰਮਾਨਾ ਲਗਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸੀ ਪਰ ਇਹ ਕਾਰਵਾਈ ਕੁਝ ਸਮਾਂ ਹੀ ਚਲਾਈ ਗਈ ਸੀ ਤੇ ਬਾਅਦ ਵਿਚ ਇਹ ਕਾਰਵਾਈ ਬੰਦ ਕਰ ਦਿੱਤੀ ਗਈ ਸੀ ਜਦਕਿ ਉਸ ਤੋਂ ਬਾਅਦ ਹੁਣ ਸ਼ਹਿਰ ਦੇ ਕਈ ਖ਼ਾਲੀ ਪਲਾਟਾਂ ’ਚ ਕੂੁੜੇ ਦੇ ਢੇਰ ਲੱਗੇ ਆਮ ਦੇਖੇ ਜਾ ਸਕਦੇ ਹਨ। ਨਗਰ ਨਿਗਮ ਅਤੇ ਪ੍ਰਸ਼ਾਸਨ ਵਲੋਂ ਇਸ ਕਰਕੇ ਖ਼ਾਲੀ ਪਲਾਟਾਂ ਤੋਂ ਕੂੁੜਾ ਚੁਕਾਵਾਉਣ ਦੀ ਹਦਾਇਤ ਦਿੱਤੀ ਗਈ ਸੀ ਕਿਉਂਕਿ ਨਗਰ ਨਿਗਮ ਦਾ ਕਹਿਣਾ ਸੀ ਕਿ ਇਸ ਨਾਲ ਇਲਾਕੇ ਦੀ ਇਕ ਤਾਂ ਦਿੱਖ ਖਰਾਬ ਹੁੰਦੀ ਹੈ ਤੇ ਦੂਜਾ ਇਸ ਨਾਲ ਬਿਮਾਰੀਆਂ ਦੇ ਫੈਲਣ ਦੀ ਸ਼ੰਕਾ ਬਣੀ ਰਹਿੰਦੀ ਹੈ। ਨਗਰ ਨਿਗਮ ਵਲੋਂ ਕਈ ਥਾਵਾਂ ’ਤੇ ਇਸ ਬਾਰੇ ਚਲਾਨ ਕੀਤੇ ਗਏ ਸਨ। ਸਾਬਕਾ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂੁ ਅਗਰਵਾਲ ਤਾਂ ਆਪ ਕਈ ਵਾਰ ਸ਼ਹਿਰ ’ਚ ਦੌਰਾ ਕਰਕੇ ਖ਼ਾਲੀ ਪਲਾਟ ’ਤੇ ਕੂੜੇ ਦੇ ਲੱਗੇ ਢੇਰਾਂ ਨੂੰ ਦੇਖ ਕੇ ਕਾਰਵਾਈ ਕਰਵਾਉਂਦੇ ਰਹੇ ਹਨ ਪਰ ਦੂੁਜੇ ਪਾਸੇ ਹੁਣ ਕਈ ਮਹੀਨੇ ਤੋਂ ਸ਼ਹਿਰ ’ਚ ਖ਼ਾਲੀ ਪਲਾਟਾਂ ਤੋਂ ਕੂੁੜੇ ਦੇ ਦੁਬਾਰਾ ਢੇਰ ਲੱਗਣੇ ਸ਼ੁਰੂ ਹੋ ਗਏ ਹਨ । ਨਗਰ ਨਿਗਮ ਅਤੇ ਪ੍ਰਸ਼ਾਸਨ ਵਲੋਂ ਜਦੋਂ ਬਿਨਾਂ ਚਾਰਦੀਵਾਰੀ ਵਾਲੇ ਪਲਾਟਾਂ ’ਚ ਕੂੁੜਾ ਪਿਆ ਹੋਣ ’ਤੇ ਚਲਾਨ ਹੋਣ ਦਾ ਕੰਮ ਚਲ ਰਿਹਾ ਸੀ ਤਾਂ ਕਈ ਪਲਾਟ ਮਾਲਕਾਂ ’ਚ ਚਲਾਨਾਂ ਨੂੰ ਲੈ ਕੇ ਕਾਫੀ ਡਰ ਫੈਲ ਗਿਆ ਸੀ ਤਾਂ ਕਈ ਲੋਕਾਂ ਨੇ ਤਾਂ ਆਪਣੇ ਪਲਾਟਾਂ ਤੋਂ ਕੂੜਾ ਚੁਕਾ ਕੇ ਉਨ੍ਹਾਂ ਦੀ ਚਾਰ ਦੀਵਾਰੀ ਕਰਵਾਉਣ ਦਾ ਕੰਮ ਬੰਦ ਕਰ ਦਿੱਤਾ ਸੀ। ਨਗਰ ਨਿਗਮ ਅਤੇ ਪ੍ਰਸ਼ਾਸਨ ਦਾ ਇਸ ਸਖ਼ਤੀ ਦਾ ਕਾਫੀ ਚੰਗਾ ਅਸਰ ਪਿਆ ਸੀ ਤੇ ਕਈ ਪਲਾਟਾਂ ਜਿਸ ਨੂੰ ਖ਼ਾਲੀ ਦੇਖ ਕੇ ਆਸਪਾਸ ਦੇ ਲੋਕ ਕੂੁੜਾ ਸੁੱਟਦੇ ਸਨ। ਪਲਾਟ ਮਾਲਕਾਂ ਨੇ ਚਾਰ ਦੀਵਾਰੀਆਂ ਕਰਵਾ ਦਿੱਤੀਆਂ ਸੀ। ਇਸ ਨਾਲ ਆਸਪਾਸ ਰਹਿਣ ਵਾਲੇ ਲੋਕ ਪੇ੍ਸ਼ਾਨ ਹੋ ਰਹੇ ਹਨ। ਆਸ-ਪਾਸ ਰਹਿੰਦੇ ਕਈ ਲੋਕਾਂ ਨੇ ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਹੈ ਕਿ ਸ਼ਹਿਰ ਵਿਚ ਕਈ ਪਲਾਟ ਖ਼ਾਲੀ ਪਏ ਹਨ। ਉਨ੍ਹਾਂ ਵਿਚ ਹੁਣ ਕੂੜੇ ਦੇ ਕਾਫੀ ਢੇਰ ਵਧ ਗਏ ਹਨ। ਇਸ ਨਾਲ ਲੋਕਾਂ ਨੂੰ ਉੱਠਦੀ ਬਦਬੂ ਤੋਂ ਕਾਫੀ ਪੇ੍ਸ਼ਾਨ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਨਗਰ ਨਿਗਮ ਵਲੋਂ ਇਸ ਵਾਰ ਕਈ ਥਾਵਾਂ ’ਤੇ ਗੰਦਗੀ ਵਿਚ ਮੱਛਰਾਂ ਦੇ ਲਾਰਵਾ ਨੂੰ ਪੈਦਾ ਹੋਣ ਤੋਂ ਰੋਕਣ ਲਈ ਸਮੇਂ-ਸਮੇਂ ਸਿਰ ਫੌਗਿੰਗ (ਦਵਾਈ) ਦਾ ਛਿੜਕਾਅ ਕੀਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਤਾਂ ਇਸ ਬਾਰੇ ਲੋਕਾਂ ਨੂੰ ਜਾਣਕਾਰੀ ਨਹੀਂ ਮਿਲ ਸਕੀ ਕਿ ਨਗਰ ਨਿਗਮ ਵਲੋਂ ਫੌਗਿੰਗ ਕਦੋਂ ਕੀਤੀ ਗਈ ਹੈ। ਮਾਡਲ ਟਾਊਨ ਦੇ ਇਕ ਨਿਵਾਸੀ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਘਰ ਦੇ ਕੋਲ ਹੀ ਪਲਾਟਾਂ ਵਿਚ ਕੂੜਾ ਪਿਆ ਹੈ ਜਦਕਿ ਇਨ੍ਹਾਂ ਪਲਾਟਾਂ ਦੇ ਮਾਲਕ ਤਾਂ ਇੱਥੇ ਰਹਿੰਦੇ ਵੀ ਨਹੀਂ ਹਨ। ਲੋਕਾਂ ਦਾ ਕਹਿਣਾ ਸੀ ਕਿ ਅਗਸਤ ਅਤੇ ਸਤੰਬਰ ਮਹੀਨੇ ਵਿਚ ਨਗਰ ਨਿਗਮ ਵਲੋਂ ਜ਼ਰੂਰ ਫੌਗਿੰਗ ਕੀਤੀ ਜਾਂਦੀ ਹੈ ਪਰ ਇਸ ਵਾਰ ਕਈ ਇਲਾਕਿਆਂ ’ਚ ਫੌਗਿੰਗ ਬਾਰੇ ਤਾਂ ਜਾਣਕਾਰੀ ਨਹੀਂ ਮਿਲ ਸਕੀ ਸੀ। ਕਈ ਲੋਕਾਂ ਵਲੋਂ ਤਾਂ ਬਾਰ-ਬਾਰ ਨਗਰ ਨਿਗਮ ਨੂੰ ਕਿਹਾ ਜਾਂਦਾ ਹੈ ਕਿ ਉਹ ਗੰਦਗੀ ਫੈਲਾਉਣ ਵਾਲੇ ਇਲਾਕਿਆਂ ਜਿਨ੍ਹਾਂ ਵਿਚ ਗੰਦਾ ਪਾਣੀ ਵੀ ਖੜਾ ਰਹਿੰਦਾ ਹੈ। ਉਥੇ ਫੌਗਿੰਗ ਕਰਵਾਉਣੀ ਚਾਹੀਦੀ ਸੀ। ਚੇਤੇ ਰਹੇ ਕਿ ਸ਼ਹਿਰ ਵਿਚ 85 ਵਾਰਡ ਹਨ ਤੇ ਕਈ ਕੌਂਸਲਰਾਂ ਵਲੋਂ ਫੌਗਿੰਗ ਕਰਵਾਏ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਉਂਜ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਦੇ ਕੌਂਸਲਰ ਸ਼ੈਰੀ ਚੱਢਾ ਵਲੋਂ ਆਪਣੇ ਇਲਾਕੇ ਵਿਚ ਆਪ ਫੌਗਿਗ ਕਰਵਾਈ ਗਈ ਸੀ। ਕਈ ਲੋਕਾਂ ਨੇ ਮੰਗ ਕੀਤੀ ਹੈ ਕਿ ਕਈ ਇਲਾਕਿਆਂ ਦੇ ਖ਼ਾਲੀ ਪਲਾਟਾਂ ਵਿਚ ਫਿਰ ਕੂੁੜਾ ਸੁੱਟਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮਾਮਲੇ ਵਿਚ ਨਗਰ ਨਿਗਮ ਨੂੰ ਕਾਰਵਾਈ ਦੁਬਾਰਾ ਸ਼ੁਰੂ ਕਰਨੀ ਚਾਹੀਦੀ ਹੈ।
ਪਿਛਲੀ ਖ਼ਬਰ ਸਰਟੀਫਿਕੇਟਾਂ ਦੇ ਬਿਨੈਕਾਰਾਂ ਵਲੋਂ ਵਿਰੋਧ ਉਪਰੰਤ ਹਰਕਤ ’ਚ ਆਏ ਸੰਬੰਧਿਤ ਅਧਿਕਾਰੀ, ਛੁੱਟੀ ਵਾਲੇ ਦਿਨ ਵੀ ਪਾਸ ਕੀਤੇ ਦਸਤ... ਅਗਲੀ ਖ਼ਬਰ ਜਬਰ ਤੇ ਨਸ਼ਿਆਂ ਦੇ ਵਿਰੋਧ ’ਚ ਬਸਪਾ ਵਲੋਂ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।