ਆਦਮਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ
ਆਦਮਪੁਰ, 5 ਸਤੰਬਰ (ਰਮਨ ਦਵੇਸਰ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਆਦਮਪੁਰ ਦੇ ਸਾਰੇ ਹੀ ਮੰਦਰਾਂ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਾਰੇ ਹੀ ਮੰਦਰਾਂ ’ਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ ਵੱਖ ਝਾਕੀਆਂ ਬਣਾਈਆਂ ਗਈਆਂ ਤੇ ਰਾਸਲੀਲਾ ਕਰਵਾਈ ਗਈ।
ਆਦਮਪੁਰ, 5 ਸਤੰਬਰ (ਰਮਨ ਦਵੇਸਰ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਆਦਮਪੁਰ ਦੇ ਸਾਰੇ ਹੀ ਮੰਦਰਾਂ ’ਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਸਾਰੇ ਹੀ ਮੰਦਰਾਂ ’ਚ ਸ਼੍ਰੀ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਵੱਖ ਵੱਖ ਝਾਕੀਆਂ ਬਣਾਈਆਂ ਗਈਆਂ ਤੇ ਰਾਸਲੀਲਾ ਕਰਵਾਈ ਗਈ। ਇਸ ਮੌਕੇ ਕ੍ਰਿਸ਼ਨ ਨੌਜਵਾਨ ਸਭਾ ਮੇਨ ਬਾਜ਼ਾਰ ਆਦਮਪੁਰ ਵਲੋਂ ਕ੍ਰਿਸ਼ਨ ਜੀ ਦੇ ਜੀਵਨ ਨਾਲ ਸੰਬੰਧਿਤ ਬਹੁਤ ਹੀ ਸੁੰਦਰ ਝਾਕੀ ਬਣਾਈ ਗਈ ਅਤੇ ਲੰਗਰ ਲਗਾਇਆ ਗਿਆ। ਸ਼੍ਰੀ ਦੇਵੀ ਮਾਤਾ ਮੰਦਰ ਮੇਨ ਬਾਜ਼ਾਰ ਆਦਮਪੁਰ ਵਲੋਂ ਵੀ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਡੀ.ਐਸ.ਪੀ. ਆਦਮਪੁਰ ਰਜੀਵ ਕੁਮਾਰ, ਨਗਰ ਕੌਂਸਲ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਅਤੇ ਐਸ.ਐਚ.ਓ. ਆਦਮਪੁਰ ਪੰਕਜ ਕੁਮਾਰ ਭਨੋਟ, ਪੰਕਜ ਹਨੀ ਨੇ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ । ਸ੍ਰੀ ਹਨੂੰਮਾਨ ਮੰਦਰ ਮੇਨ ਬਾਜ਼ਾਰ, ਪ੍ਰਾਚੀਨ ਸ਼ਿਵ ਮੰਦਰ ਮੇਨ ਬਾਜ਼ਾਰ, ਠਾਕੁਰ ਦੁਆਰਾ ਮੰਦਰ ਮੇਨ ਬਾਜ਼ਾਰ, ਇਸਤਰੀ ਸਤਿਸੰਗ ਭਵਨ ਮੇਨ ਬਾਜ਼ਾਰ, ਸ਼ਿਵ ਮੰਦਿਰ ਰੇਲਵੇ ਰੋਡ, ਗਣੇਸ਼ ਮੰਦਰ ਰੇਲਵੇ ਰੋਡ, ਨਾਥ ਦੀ ਕੁਟੀਆ ਅਲਾਵਲਪੁਰ ਰੋਡ ਆਦਮਪੁਰ, ਪ੍ਰਾਚੀਨ ਸ਼ਿਵ ਮੰਦਰ ਸ਼ਿਵਾਲਾ ਭੀਖਮਸਰ ਅਲਾਵਲਪੁਰ ਰੋਡ ਮਹਿਮਦਪੁਰ ਵਿਖੇ ਸ਼੍ਰੀ ਕ੍ਰਿਸ਼ਨ ਦੀ ਲੀਲਾ ਦਾ ਗੁਣਗਾਨ ਕੀਤਾ ਗਿਆ । ਸਾਰੇ ਹੀ ਮੰਦਰਾਂ ਵਿੱਚ ਰਾਤ ਠੀਕ 12 ਵਜੇ ਸ੍ਰੀ ਕ੍ਰਿਸ਼ਨ ਜੀ ਦੀ ਆਰਤੀ ਕਰਨ ਉਪਰੰਤ ਕ੍ਰਿਸ਼ਨ ਜਨਮ ਉਤਸਵ ਬੜੇ ਹੀ ਸ਼ਰਧਾ ਪੂਰਵਕ ਅਤੇ ਉਤਸਾਹ ਨਾਲ ਮਨਾਇਆ ਗਿਆ l