07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਜਨਤਾ ਕਾਲਜ ਕਰਤਾਰਪੁਰ ’ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਕਰਤਾਰਪੁਰ, 6 ਸਤੰਬਰ (ਭਜਨ ਸਿੰਘ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਹੀ ਹੇਠ ਐਸ. ਬੀ.

ਅਜੀਤ ਡੈਸਕ 07-09-2026
ਕਰਤਾਰਪੁਰ, 6 ਸਤੰਬਰ (ਭਜਨ ਸਿੰਘ)-ਮਾਸਟਰ ਗੁਰਬੰਤਾ ਸਿੰਘ ਮੈਮੋਰੀਅਲ ਜਨਤਾ ਕਾਲਜ ਕਰਤਾਰਪੁਰ ਵਿਖੇ ਪ੍ਰਿੰਸੀਪਲ ਦਲਜੀਤ ਸਿੰਘ ਦੀ ਅਗਵਾਹੀ ਹੇਠ ਐਸ. ਬੀ. ਆਈ ਬੈਂਕ ਦੀ ਸਹਾਇਤਾ ਨਾਲ ਐੱਨ. ਐੱਸ. ਐੱਸ ਯੂਨਿਟ ਅਤੇ ਈਕੋ ਕਲੱਬ ਵਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਜਿਸ ’ਚ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਰਤਾਰਪੁਰ ਬਰਾਂਚ ਦੇ ਬੈਂਕ ਮੈਨੇਜਰ ਰਵੀ ਜੋਸ਼ੀ, ਰਾਕੇਸ਼ ਕੁਮਾਰ, ਆਮਿਤ ਸ਼ਰਮਾ,ਪ੍ਰਿੰਸੀਪਲ ਦਲਜੀਤ ਸਿੰਘ,ਸਕੱਤਰ ਹਰੀ ਪਾਲ, ਖਜ਼ਾਨਚੀ ਸ਼ਾਮ ਸੁੰਦਰ ਨੇ ਕਾਲਜ ਕੈਂਪਸ ਵਿੱਚ ਬੂਟੇ ਲਗਾ ਕੇ ਵਾਤਾਵਰਣ ਦਿਵਸ ਮਨਾਇਆ ਗਿਆ ।ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਨ ਨੂੰ ਸਰੁੱਖਿਅਤ ਕਰਨ ਦੀ ਜ਼ਿੰਮੇਵਾਰੀ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਦੀ ਨਹੀਂ ਸਗੋਂ ਧਰਤੀ ਦੇ ਵੱਸਦੇ ਹਰ ਇੱਕ ਬਸ਼ਿੰਦੇ ਦਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਉਹ ਆਪ ਵੀ ਵਾਤਾਵਰਨ ਦੀ ਸੰਭਾਲ ਕਰੇ ਤੇ ਦੂਜਿਆਂ ਨੂੰ ਵੀ ਵਾਤਾਵਰਨ ਦੀ ਸੰਭਾਲ ਪ੍ਰਤਿ ਜਾਗ੍ਰਿਤ ਕਰੇ। ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਤੇ ਸਕੱਤਰ ਸ੍ਰੀ ਹਰੀ ਪਾਲ ਨੇ ਆਪਣੇ ਸੰਦੇਸ਼ ਵਿੱਚ ਐਸ. ਬੀ. ਆਈ ਬੈਂਕ ਮੈਨੇਜਰ ਸ੍ਰੀ ਰਵੀ ਜ਼ੋਸੀ ਤੇ ਟੀਮ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਡਾ. ਹਰਵਿੰਦਰ ਕੌਰ, ਪ੍ਰੋਗਰਾਮ ਅਫ਼ਸਰ ਡਾ. ਗੁਲਜ਼ਾਰ ਸਿੰਘ,ਡਾ. ਸਾਕਸ਼ੀ ਕਸ਼ਅੱਪ ਤੇ ਸਮੂਹ ਕਾਲਜ ਸਟਾਫ਼ ਮੌਜੂਦ ਸੀ।
ਪਿਛਲੀ ਖ਼ਬਰ ਹਰਜੋਤ ਕੌਰ ਲੋਹਟੀਆ ਵਲੋਂ ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਦਾ ਉਦਘਾਟਨ ਅਗਲੀ ਖ਼ਬਰ ਹਲਕਾ ਸ਼ਾਹਕੋਟ ਤੋਂ ‘ਨਵੇਂ ਇੰਚਾਰਜ’ ਲਈ ‘ਆਪ ਦੇ ਸਰਪੰਚਾਂ ਤੇ ਪ੍ਰਧਾਨਾਂ’ ਵਲੋਂ ‘ਆਪ ਹਾਈਕਮਾਂਡ’ ਨੂੰ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।