07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ’ਚ ਅਧਿਆਪਕ ਦਿਵਸ ਮਨਾਇਆ

ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਮਜ਼ਦੂਰਾਂ ਵਲੋਂ ਲੋਹੀਆਂ ਖਾਸ ਦੇ ਮੁਹੱਲਾ ਡੁਮਾਣਾ ਵਿਚ ਮੀਟਿੰਗ ਕੀਤੀ ਗਈ| ਇਸ ਮੌਕੇ ਜਿੱਥੇ ਅੱਤ ਦੀ ਮਹਿੰਗਾਈ, ਨਸ਼ਿਆਂ ਅਤੇ ਸਮਾਜਿਕ ਤੇ ਪੁਲਿਸ ਜ਼ਬਰ ਵਰਗੇ ਅਹਿਮ ਮੁੱਦਿਆਂ ’ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਫੈਸਲਾ ਵੀ ਕੀਤਾ ਗਿਆ| ਯੂਨੀਅਨ ਆਗੂ ਕਾ. ਸੁਰਿੰਦਰ ਡੁਮਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹੱਲੇ ਦੇ ਪੁਰਾਣੇ ਇਤਿਹਾਸਿਕ ਸੰਘਰਸ਼ਾਂ ਉੱਪਰ ਝਾਤ ਪਾਉਂਦਿਆਂ ਪਿੰਡ ਵਿਚ ਯੂਨੀਅਨ ਦੀ ਠੋਸ ਤੇ ਮਜਬੂਤ ਇਕਾਈ ਗਠਨ ਕਰਨ ਦਾ ਸੱਦਾ ਦਿਤਾ| ਇਸ ਮੌਕੇ ਗੁਰਮੀਤ ਸਿੰਘ ਕੋਟਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਿੱਤ ਵਰਤੋਂ ਦੀਆਂ ਵਸਤੂਆਂ ਨੂੰ ਅਸ਼ਮਾਨੀ ਚਾੜ ਕੇ ਗਰੀਬਾਂ ਦੇ ਚੁੱਲੇ ਠੰਢੇ ਕਰ ਦਿੱਤੇ ਹਨ| ਉਨ੍ਹਾਂ ਨਸ਼ਿਆਂ ਦੇ ਵਧੇ ਪ੍ਰਕੋਪ ਨਾਲ ਨੌਜਵਾਨੀ ਦੇ ਹੋ ਰਹੇ ਘਾਣ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਉੱਪਰ ਕਾਬੂ ਪਾਉਣ ਲਈ ਵੱਡੀ ਜਨਤਕ ਲਹਿਰ ਉਸਾਰਨ ਦਾ ਸੱਦਾ ਦਿਤਾ ਗਿਆ।

ਦਿਵਿਆ ਜਯੋਤੀ ਪਬਲਿਕ ਸਕੂਲ ਵਿਖੇ ਅਧਿਆਪਕ ਦਿਵਸ ਮਨਾਉਣ ਮੌਕੇ ਹਾਜ਼ਰ ਸਕੂਲ ਦੇ ਪ੍ਰਬੰਧਕ, ਸਟਾਫ਼ ਅਤੇ ਵਿਦਿਆਰਥੀ। ਤਸਵੀਰ: ਬਾਂਸਲ 07-09-2026
ਲੋਹੀਆਂ ਖਾਸ, 6 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਮਜ਼ਦੂਰਾਂ ਵਲੋਂ ਲੋਹੀਆਂ ਖਾਸ ਦੇ ਮੁਹੱਲਾ ਡੁਮਾਣਾ ਵਿਚ ਮੀਟਿੰਗ ਕੀਤੀ ਗਈ| ਇਸ ਮੌਕੇ ਜਿੱਥੇ ਅੱਤ ਦੀ ਮਹਿੰਗਾਈ, ਨਸ਼ਿਆਂ ਅਤੇ ਸਮਾਜਿਕ ਤੇ ਪੁਲਿਸ ਜ਼ਬਰ ਵਰਗੇ ਅਹਿਮ ਮੁੱਦਿਆਂ ’ਤੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ, ਉਥੇ ਇਨ੍ਹਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਫੈਸਲਾ ਵੀ ਕੀਤਾ ਗਿਆ| ਯੂਨੀਅਨ ਆਗੂ ਕਾ. ਸੁਰਿੰਦਰ ਡੁਮਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁਹੱਲੇ ਦੇ ਪੁਰਾਣੇ ਇਤਿਹਾਸਿਕ ਸੰਘਰਸ਼ਾਂ ਉੱਪਰ ਝਾਤ ਪਾਉਂਦਿਆਂ ਪਿੰਡ ਵਿਚ ਯੂਨੀਅਨ ਦੀ ਠੋਸ ਤੇ ਮਜਬੂਤ ਇਕਾਈ ਗਠਨ ਕਰਨ ਦਾ ਸੱਦਾ ਦਿਤਾ| ਇਸ ਮੌਕੇ ਗੁਰਮੀਤ ਸਿੰਘ ਕੋਟਲੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਿੱਤ ਵਰਤੋਂ ਦੀਆਂ ਵਸਤੂਆਂ ਨੂੰ ਅਸ਼ਮਾਨੀ ਚਾੜ ਕੇ ਗਰੀਬਾਂ ਦੇ ਚੁੱਲੇ ਠੰਢੇ ਕਰ ਦਿੱਤੇ ਹਨ| ਉਨ੍ਹਾਂ ਨਸ਼ਿਆਂ ਦੇ ਵਧੇ ਪ੍ਰਕੋਪ ਨਾਲ ਨੌਜਵਾਨੀ ਦੇ ਹੋ ਰਹੇ ਘਾਣ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਉੱਪਰ ਕਾਬੂ ਪਾਉਣ ਲਈ ਵੱਡੀ ਜਨਤਕ ਲਹਿਰ ਉਸਾਰਨ ਦਾ ਸੱਦਾ ਦਿਤਾ ਗਿਆ।| ਮੀਟਿੰਗ ਵਿਚ ਸਰਵਸੰਮਤੀ ਨਾਲ ਫੈਸਲਾ ਕਰਦਿਆਂ 9 ਸਤੰਬਰ ਨੂੰ ਪਿੰਡ ਤਲਵੰਡੀ ਸਲੇਮ ਵਿਚ ਇਨਕਲਾਬੀ ਕਵੀ ‘ਅਵਤਾਰ ਪਾਸ਼’ ਦੇ ਮਨਾਏ ਜਾ ਰਹੇ ਜਨਮ ਦਿਵਸ ਸ ਮਾਗਮ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦਾ ਅਹਿਦ ਕੀਤਾ ਗਿਆ| ਅੱਜ ਦੀ ਮੀਟਿੰਗ ਵਿੱਚ ਹਰਜਿੰਦਰ ਕਜਲਾ, ਬਲਵਿੰਦਰ ਸਿੰਘ, ਤਰਸੇਮ ਭੱਟੀ ਅਤੇ ਪੂਰਨ ਸਿੰਘ ਜਮਸ਼ੇਰ ਸਮੇਤ ਹੋਰ ਵਰਕਰ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਲੋਹੀਆਂ ਦੇ ਪ੍ਰਾਚੀਨ ਸ਼ਿਵ ਮੰਦਰ ’ਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੌਰਵ ਕਰਾਟੇ ਕਲੱਬ ਸ਼ਾਹਕੋਟ ਦੇ ਖਿਡਾਰੀਆਂ ਨੇ ਖੇਲੋ ਇੰਡੀਆ ਵੁਸ਼ੂ ਲੀਗ ’ਚ ਜਿੱਤੇ ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।